February 13, 2012 admin

ਸਿਵਲ ਸਰਜਨ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਐਂਟੀ-ਲੈਪਰੋਸੀ ਪੰਦਰਵਾੜਾ ਮਨਾਇਆ

ਕਪੂਰਥਲਾ, 13 ਫਰਵਰੀ: ਸਿਵਲ ਸਰਜਨ ਕਪੂਰਥਲਾ ਡਾ. ਬਲਬੀਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਡਾ. ਪ੍ਰਿੰਸਜੀਤ ਸਿੰਘ ਸ਼ਰਗੋਧੀਆਂ ਜ਼ਿਲ੍ਹਾ ਲੈਪਰੋਸੀ ਅਫ਼ਸਰ ਦੀ ਅਗਵਾਈ ਵਿੱਚ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਐਂਟੀ-ਲੈਪਰੋਸੀ ਪੰਦਰਵਾੜਾ 30 ਜਨਵਰੀ ਤੋਂ 13 ਫਰਵਰੀ ਤੱਕ ਮਨਾਇਆ ਗਿਆ।ਇਸ ਪੰਦਰਵਾੜੇ ਦੌਰਾਨ ਕਾਲਾ ਸੰਘਿਆ, ਟਿੱਬਾ, ਸੁਲਤਾਨਪੁਰ ਲੋਧੀ, ਪਾਸ਼ਟਾਂ, ਫਗਵਾੜਾ, ਢਿਲਵਾਂ, ਭੁਲੱਥ, ਠੱਟਾ ਨਵਾਂ, ਤਲਵੰਡੀ ਚੌਧਰੀਆਂ, ਨੰਗਲ ਮੱਝਾ ਅਤੇ ਗੰਗਾ ਕੁਸ਼ਟ ਆਸ਼ਰਮ ਕਪੂਰਥਲਾ ਵਿੱਚ ਲੋਕਾਂ ਨੂੰ ਕੁਸ਼ਟ ਰੋਗਾਂ ਸਬੰਧੀ ਜਾਣਕਾਰੀ ਦਿੱਤੀ ਗਈ।
       ਸਿਵਲ ਸਰਜਨ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਲੋਕਾਂ ਨੂੰ ਕੁਸ਼ਟ ਰੋਗਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਇਹ ਇੱਕ ਛੂਤ ਦਾ ਰੋਗ ਹੈ ਅਤੇ ਇਲਾਜ ਕਰਨ ਯੋਗ ਹੈ।ਪੁਰਾਣੇ ਸਮਿਆਂ ਵਿੱਚ ਇਸ ਰੋਗ ਨੂੰ ਰੱਬੀ ਸਿਰਾਪ ਸਮਝਿਆ ਜਾਂਦਾ ਸੀ ਪ੍ਰੰਤੂ ਹੁਣ ਇਸ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਕੋਈ ਚਮੜ੍ਹੀ ਰੋਗ ਹੋਵੇ ਤ ਉਹ ਨੇੜੇ ਦ ਹਸਪਤਾਲ ਵਿੱਚ ਜਾ ਕੇ ਚਮੜ੍ਹੀ ਦੇ ਮਾਹਿਰ ਡਾਕਟਰ ਕੋਲੋ ਆਪਣੇ ਰੋਗ ਦੀ ਜਾਂਚ ਕਰਵਾ ਕੇ ਇਸ ਤੋਂ ਮੁਕਤੀ ਪਾ ਸਕਦਾ ਹੈ।
       ਜ਼ਿਲ੍ਹਾ ਲੈਪਰੋਸੀ ਅਫ਼ਸਰ ਅਤੇ ਸਿਵਲ ਹਸਪਤਾਲ ਕਪੂਰਥਲਾ ਵਿੱਚ ਚਮੜ੍ਹੀ ਰੋਗਾਂ ਦੇ ਮਾਹਿਰ ਡਾ. ਪ੍ਰਿੰਸਜੀਤ ਸਿੰਘ ਨੇ ਦੱਸਿਆ ਕਿ ਕੁਸ਼ਟ ਰੋਗ ਕੋਈ ਰੱਬੀ ਕਰੋਪੀ ਨਹੀਂ ਹੈ ਅਤੇ ਇਹ ਬਿਮਾਰੀ ਇਲਾਜ ਯੋਗ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੇ ਸਰੀਰ ‘ਤੇ ਪੀਲੇ ਜਾਂ ਹਲਕੇ ਗੁਲਾਬੀ ਰੰਗ ਦੇ ਚਿਟਾਕ ਹਨ, ਇਸ ਥਾਂ ‘ਤੇ ਵਾਲ ਨਹੀਂ ਹਨ, ਠੰਡਾ-ਤੱਤਾ ਮਹਿਸੂਸ ਨਹੀਂ ਹੁੰਦਾ ਅਤੇ ਚਿਟਾਕ ਵਾਲੀ ਥਾ ‘ਤੇ ਪਸੀਨਾ ਨਹੀਂ ਆਉਂਦਾ ਤਾਂ ਅਨੁਭਵ ਕੀਤਾ ਜਾ ਸਕਦਾ ਹੈ ਕਿ ਇਹ ਕੁਸ਼ਟ ਰੋਗ ਹੈ, ਜਿਸ ਦੀ ਡਾਕਟਰੀ ਜਾਂਚ ਤੋਂ ਬਾਅਦ ਮਰੀਜ਼ ਨੂੰ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ ਅਤੇ ਅਤੇ ਰੋਗੀ ਪੂਰੀ ਤਰ੍ਹਾਂ ਠੀਕ ਹੋ ਕੇ ਰੋਗ ਮੁਕਤ ਹੋ ਜਾਂਦਾ ਹੈ।ਇਸ ਮੁਹਿੰਮ ਵਿੱਚ ਪਰਗਟ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਸ਼੍ਰੀ ਗੁਰਵਿੰਦਰ ਸਿੰਘ ਅਤੇ ਸ੍ਰੀ ਚਮਨ ਲਾਲ ਨੇ ਵਿਸ਼ੇਸ ਤੌਰ ‘ਤੇ ਭਾਗ ਲਿਆ।

Translate »