February 13, 2012 admin

ਭਾਰਤ ਨਿਰਮਾਣ ਪ੍ਰੋਗਰਾਮ ਦਾ ਮੰਤਵ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ- ਵਿਨੋਦ ਭਿਯਾਨਾ

ਹਾਂਸੀ (ਹਿਸਾਰ), 13 ਫਰਵਰੀ, 2012 : ਕੇਂਦਰ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਸਹੂਲਤਾਂ ਵਿਕਸਿਤ ਕਰਨ ਵਾਸਤੇ ਚਲ ਰਹੇ ਭਾਰਤ ਨਿਰਮਾਣ ਪ੍ਰੋਗਰਾਮ ਹੇਠ ਚਾਲੂ ਮਾਲੀ ਵਰੇ• ਦੌਰਾਨ 58 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਰਕਮ ਨਾਲ ਪੇਂਡੂ ਖੇਤਰਾਂ ਵਿੱਚ ਬਿਜਲੀ, ਸੜਕਾਂ, ਪੀਣ ਵਾਲਾ ਪਾਣੀ, ਪੇਂਡੂ ਆਵਾਸ, ਟੈਲੀਫੋਨ ਅਤੇ ਸਿੰਜਾਈ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਪੱਤਰ ਸੂਚਨਾ ਦਫਤਰ ਚੰਡੀਗੜ•ੀ ਵੱਲੋਂ ਹਰਿਆਣਾ ਦੇ ਹਿਸਾਰ ਜ਼ਿਲੇ• ਵਿੱਚ ਹਾਂਸੀ ਵਿਖੇ ਤਿੰਨ ਰੋਜ਼ਾ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦਾ ਉਦਘਾਟਨ ਕਰਦਿਆਂ ਹਰਿਆਣਾ ਸਰਕਾਰ ਦੇ ਬਿਜਲੀ, ਕਾਨੂੰਨ ਅਤੇ ਜ਼ੇਲਾਂ ਨਾਲ ਸਬੰਧਤ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਵਿਨੌਦ ਭਿਯਾਨਾ ਵੱਲੋਂ ਦਿੱਤੀ ਗਈ। ਉਨਾਂ• ਨੇ ਦੱਸਿਆ ਕਿ ਸਰਕਾਰ ਪੰਚਾਇਤਾਂ ਦੇ ਸ਼ਕਤੀਕਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤੇ ਨਾਲ ਹੀ ਪਿੰਡਾਂ ਨੂੰ ਸੰਚਾਰ ਦੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸ਼੍ਰੀ ਭਿਯਾਨਾ ਨੇ ਦੱਸਿਆ ਕਿ ਹੁਣ ਤੱਕ ਇੱਕ ਲੱਖ ਤੋਂ ਵੱਧੇਰੇ ਪੰਚਾਇਤਾਂ ਨੂੰ ਬਰਾਂਡ ਬੈਂਡ ਦੇ ਸਹੂਲਤ ਦਿੱਤੀ ਜਾ ਚੁੱਕੀ ਹੈ। ਉਨਾਂ• ਨੇ ਕਿਹਾ ਕਿ ਹਰਿਆਣਾ ਸਰਕਾਰ ਭਾਰਤ ਨਿਰਮਾਣ ਦੇ ਸਾਰੇ ਪ੍ਰੋਗਰਾਮਾਂ ਨੂੰ ਰਾਜ ਵਿੱਚ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨਾਂ• ਦੱਿਸਆ ਕਿ ਪਿੰਡਾਂ ਵਿੱਚ ਪੀਣ ਵਾਲਾ ਪਾਣੀ ਅਤੇ ਬਿਜਲੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤੇ ਨਹਿਰੀ ਪਾਣੀ ਨੂੰ ਟੇਲ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਪੱਤਰ ਸੂਚਨਾ ਦਫਤਰ ਚੰਡੀਗੜ• ਦੇ ਸਹਾਇਕ ਨਿਦੇਸ਼ਕ ਸ਼੍ਰੀ ਕਪਿਲ ਪ੍ਰਧਾਨ ਨੇ ਜਨ ਸੂਚਨਾ ਮੁਹਿੰਮ ਦੇ ਮੰਤਵ ਤੇ ਇਸ ਦੀ ਧਾਰਨਾ ਬਾਰੇ ਜਾਣਕਾਰੀ ਦਿੱਤੀ। ਅੱਜ ਪਹਿਲਾ ਦਿਨ ਮਨਰੇਗਾ, ਸੰਪੂਰਨ ਸਵੱਛਤਾ ਅਭਿਆਨ ਤੇ ਸੂਚਨਾ ਅਧਿਕਾਰ ਵਿਸ਼ਿਆਂ ਨੂੰ ਸਮਰਪਿਤ ਰਿਹਾ।
ਸ਼੍ਰੀ ਰਾਮੇਸ਼ਵਰ ਸਿੰਘ ਝਾ ਨੇ ਮਨਰੇਗਾ, ਸ਼੍ਰੀ ਜੀ.ਕੇ.ਕਪੂਰ ਤੇ ਸ਼੍ਰੀ ਕੇ.ਐਸ. ਸੱਚਰਾਵਤ ਨੇ ਸੂਚਨਾ ਦੇ ਅਧਿਕਾਰ ਤੇ ਸ਼੍ਰੀਮਤੀ ਪਿੰਕੀ ਯਾਦਵ ਨੇ ਸੰਪੂਰਨ ਸਵੱਛਤਾ ਅਭਿਆਨ ਬਾਰੇ ਜਾਣਕਾਰੀ ਦਿੱਤੀ। ਮੁਹਿੰਮ ਦੀ ਸੰਚਾਲਨ ਅਧਿਕਾਰੀ ਅਤੇ ਮੀਡੀਆ ਤੇ ਸੰਚਾਰ ਅਧਿਕਾਰੀ ਕੁਮਾਰੀ ਸਪਨਾ ਨੇ ਭਾਰਤ ਨਿਰਮਾਣ ਦੇ ਵੱਖ ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਦਘਾਟਨ ਸਮਾਗਮ ਵਿੱਚ ਦੂਰਦਰਸ਼ਨ ਹਿਸਾਰ ਦੇ ਸਹਾਇਕ ਨਿਦੇਸ਼ਕ ਸ਼੍ਰੀ ਤਾਰਾ ਸਿੰਘ, ਖੇਤਰੀ ਪ੍ਰਦਰਸ਼ਨੀ ਅਧਿਕਾਰੀ ਚੰਡੀਗੜ• ਸ਼੍ਰੀ ਹਾਕਮ ਸਿੰਘ, ਖੇਤਰੀ ਪ੍ਰਚਾਰ ਅਧਿਕਾਰੀ ਹਿਸਾਰ ਸ਼੍ਰੀ ਵਿਨੋਦ ਕੁਮਾਰ ਤੇ ਪੱਤਰ ਸੂਚਨਾ ਦਫਤਰ ਚੰਡੀਗੜ• ਦੇ ਪ੍ਰਸ਼ਾਸਨਿਕ ਅਧਿਕਾਰੀ ਸ਼੍ਰੀ ਆਰ.ਸੀ. ਖੁਰਾਨਾ ਵੀ ਮੌਜੂਦ ਸਨ। ਸਮਾਗਮ ਵਿੱਚ ਇਲਾਕੇ ਵਿੱਚ ਵਧੀਆ ਕੰਮ ਕਰਨ ਵਾਲੀਆਂ 10 ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ। ਮੁਹਿਮ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ 30 ਪ੍ਰਦਰਸ਼ਨੀ ਸਟਾਲ ਲਗਾ ਕੇ ਆਪਣੇ ਆਪਣੇ ਵਿਭਾਗਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।

Translate »