ਨਵੀਂ ਦਿੱਲੀ, 13 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਕ ਨਿਵੇਕਲੇ ਤਜਰਬੇ ਵਜੋਂ ਪਹਿਲੀ ਵਾਰ ਦਿੱਲੀ ਮੈਟਰੋ ‘ਚ ਸੈਂਟਰਲ ਸਕੱਤਰੇਤ ਤੋਂ ਪਟੇਲ ਚੌਂਕ ਤੱਕ ਸਫ਼ਰ ਕੀਤਾ।
ਅੱਜ ਇੱਥੇ ਇਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਦਿੱਲੀ ਮੈਟਰੋ ਦੀ ਸ਼ਲਾਘਾ ”ਇੰਜਨੀਅਰਿੰਗ ਦੇ ਅਚੰਭੇ” ਵਜੋਂ ਕੀਤੀ ਜਿਸ ਰਾਹੀਂ ਕੌਮੀ ਰਾਜਧਾਨੀ ਵਿੱਚ ਹਰ ਰੋਜ਼ ਲੱਖਾਂ ਮੁਸਾਫ਼ਰ ਬਿਨਾਂ ਕਿਸੇ ਔਕੜ ਤੋਂ ਇੱਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਦੇ ਹਨ।
ਸ. ਬਾਦਲ ਨੇ ਕਿਹਾ ਕਿ ਉਨ•ਾਂ ਨੇ ਵਿਸ਼ਵ ਵਿੱਚ ਕਈ ਮੈਟਰੋ ਰੇਲਾਂ ਵਿੱਚ ਸਫ਼ਰ ਕੀਤਾ ਹੈ ਪਰ ਦਿੱਲੀ ਮੈਟਰੋ ਅੰਤਰ-ਰਾਸ਼ਟਰੀ ਮਿਆਰਾਂ ਖ਼ਾਸ ਕਰ ਸੁਖਾਵਾਂ, ਆਰਾਮਦਾਇਕ ਅਤੇ ਭਰੋਸੇਯੋਗਤਾ ਪੱਖੋਂ ਦੂਜਿਆ ਦੀ ਤੁਲਨਾ ਮੁਤਾਬਕ ਵੱਧ ਬਿਹਤਰ ਹੈ।
ਸ. ਬਾਦਲ ਨਾਲ ਉਨ•ਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ.ਐਸ. ਚੀਮਾ ਅਤੇ ਪ੍ਰਮੁੱਖ ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਸ਼੍ਰੀ ਕੇ.ਸਿਵਾ ਪ੍ਰਸਾਦ ਵੀ ਹਾਜ਼ਰ ਸਨ।