ਅੰਮ੍ਰਿਤਸਰ, 13 ਫਰਵਰੀ – ਲੋਕ ਲਿਖਾਰੀ ਮੰਚ ਸੁਲਤਾਨਵਿੰਡ ਦੀ ਮਹੀਨਾਵਾਰ ਮੀਟਿੰਗ ਪ੍ਰਿੰ: ਅੰਮ੍ਰਿਤ ਲਾਲ ਮੰਨਣ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਇਲਾਕੇ ਦੇ ਲੇਖਕ ਅਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ। ਲਿਖਾਰੀ ਮੰਚ ਦੇ ਜਨ: ਸਕੱਤਰ ਇਤਿਹਾਸਕਾਰ ਏ.ਐਸ.ਦਲੇਰ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਲਿਖਾਰੀਆਂ ਨੇ ਆਪਣੀਆਂ ਰਚਨਾਵਾਂ ਪੜ• ਕੇ ਸੁਣਾਈਆਂ। ਮਾਸਟਰ ਚਰਨਜੀਤ ਨੇ ਆਪਣੀ ਰਚਨਾ ‘ਉਹ ਫੁੱਲ ਅੱਜ ਵੀ ਮੈਨੂੰ ਸਤਾਉਂਦਾ ਹੈ, ਜੋ ਤੇਰੇ ਕਹਿਣ ਤੇ ਮੈਂ ਤੋੜਿਆ ਨਹੀਂ’, ਹਰਜਿੰਦਰ ਸਿੰਘ ਵਰਪਾਲ ਨੇ ਆਪਣੀ ਰਚਨਾ ‘ਜਦ ਇਸ਼ਕ ਦੀ ਪੌੜੀ ਚੜਿਆ ਸੀ, ਜੋ ਲਾ ਕੇ ਤੋੜ ਨਿਭਾਉਂਦੇ ਨੇ ਉਸ ਪਾਂਧੇ ਪਾਸੋਂ ਪੜਿਆ ਸੀ’, ਕੁਲਵੰਤ ਸਿੰਘ ਕੰਤ ਨੇ ‘ਕੋਈ ਜਾਂਦਾ ਮੱਕੇ ਮਦੀਨੇ, ਕੋਈ ਜਾਂਦਾ ਕਾਸ਼ੀ’, ਏ.ਐਸ.ਦਲੇਰ ਨੇ ‘ਜਦ ਵਗਦੀ ਪੁਰੇ ਦੀ ਪੋਣ ਵੇ, ਸਾਨੂੰ ਅੱਖ ਨਾ ਦਿੰਦੀ ਲਾਉਣ ਵੇ ਅਤੇ ਸ੍ਰੀ ਮੰਨਣ ਨੇ ਆਪਣੀਆਂ ਕਵਿਤਾਵਾ ‘ਚੁਬਕ ਅਤੇ ਮਜ਼ਬੂਰੀ’ ਸੁਣਾਈਆਂ। ਇਸ ਮੀਟਿੰਗ ਵਿੱਚ ਹਾਜ਼ਰ ਮਾਸਟਰ ਸੁਖਵੰਤ ਸਿੰਘ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਵਿਕਾਸ ਲਈ ਸਭ ਨੂੰ ਯਤਨਸ਼ੀਲ ਹੋਣ ਲਈ ਕਿਹਾ। ਉਨ•ਾਂ ਨੇ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ, ਆਪਣੇ ਮਾਤਾ-ਪਿਤਾ ਅਤੇ ਆਪਣੇ ਗੁਰੂਆਂ ਦੀ ਦੇਣ ਨੂੰ ਕਦੀ ਵੀ ਨਹੀਂ ਭੁਲਾਉਣਾ ਚਾਹੀਦਾ ਅਤੇ ਆਪਣੇ ਬਣਦੇ ਫਰਜ਼ਾਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਣਾ ਚਾਹੀਦਾ ਹੈ। ਸਾਹਿਤਕਾਰਾਂ ਦਾ ਕ੍ਰਤਵ ਹੈ ਕਿ ਉਹ ਲੋਕਾਂ ਵਿੱਚ ਜਾਗਰਿਤੀ ਪੈਦਾ ਕਰਨ ਤਾਂ ਜੋ ਬੇਇਨਸਾਫੀ ਅਤੇ ਹੋਰ ਸਮਾਜਿਕ ਕੁਰੀਤੀਆਂ, ਦਹੇਜ ਪ੍ਰਥਾ, ਨਸ਼ਿਆਂ, ਭਰੂਣ ਹੱਤਿਆ ਦੀ ਲਾਹਣਤ ਨੂੰ ਸਮਾਜ ਵਿੱਚੋਂ ਦੂਰ ਕੀਤਾ ਜਾ ਸਕੇ। ਜਸਬੀਰ ਸਿੰਘ ਮਾਨਾਵਾਲਾ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਨੌਜੁਆਨਾਂ ਵਿੱਚ ਵਧ ਰਹੇ ਨਸ਼ਿਆਂ ਦੀ ਆਦਤ ਨੂੰ ਰੋਕਣ ਲਈ ਸਾਹਿਤ ਰਚਨਾ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਮਨਜੀਤ ਸਿੰਘ, ਹਰਜੀਤ ਸਿੰਘ, ਜਸਬੀਰ ਸਿੰਘ ਸੱਗੂ ਅਤੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।