February 13, 2012 admin

ਡਾ: ਵਿਸਾਖਾ ਸਿੰਘ ਢਿੱਲੋਂ ਖੇਤੀਬਾੜੀ ਯੂਨੀਵਰਸਿਟੀ ਸਥਿਤ ਪੋਸਟ ਹਾਰਵੈਸਟ ਸੈਂਟਰ ਦੇ ਨਿਰਦੇਸ਼ਕ ਵਜੋਂ ਨਿਯੁਕਤ

ਲੁਧਿਆਣਾ: 13 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਿਤ ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਤਕਨਾਲੋਜੀ ਸੈਂਟਰ ਵਿੱਚ ਡਾ: ਵਿਸਾਖਾ ਸਿੰਘ ਢਿੱਲੋਂ ਬਤੌਰ ਨਿਰਦੇਸ਼ਕ ਚੁਣੇ ਗਏ ਹਨ। ਡਾ: ਵਿਸਾਖਾ ਸਿੰਘ ਢਿੱਲੋਂ ਨੇ ਆਪਣੀ ਮੁੱਢਲੀ ਸਿੱਖਿਆ ਬੀ ਐਸ ਸੀ, ਐਮ ਐਸ ਸੀ ਅਤੇ ਪੀ ਐੱਚ ਡੀ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਡਾ: ਢਿੱਲੋਂ ਨੇ ਆਪਣੇ ਸੇਵਾ ਕਾਲ ਦੌਰਾਨ ਦਸ ਤੋਂ ਵੱਧ ਫ਼ਲਾਂ ਦੀਆਂ ਕਿਸਮਾਂ ਅਤੇ 25 ਤੋਂ ਵੱਧ ਯੂਨੀਵਰਸਿਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਵਿੱਚ ਸਹਿਯੋਗੀ ਰਹੇ। ਫ਼ਲਾਂ ਦੀ ਸਾਂਭ ਸੰਭਾਲ ਅਤੇ ਖੋਜ ਕਾਰਜਾਂ ਸੰਬੰਧੀ ਉਨ•ਾਂ ਦੇ 150 ਦੇ ਕਰੀਬ ਖੋਜ ਪੱਤਰ ਅਤੇ ਹੋਰ ਪ੍ਰਕਾਸ਼ਨਾਵਾਂ ਰਾਸ਼ਟਰੀ ਪੱਧਰ ਤੇ ਖੂਬ ਸਲਾਹੀਆਂ ਜਾਂਦੀਆਂ ਹਨ। ਡਾ: ਢਿੱਲੋਂ ਨੇ ਸਾਲ 2006 ਵਿੱਚ ਸ਼੍ਰੀ ਜੀ ਐਲ ਚੱਢਾ ਮੈਮੋਰੀਅਲ ਗੋਲਡ ਮੈਡਲ ਵੀ ਪ੍ਰਾਪਤ ਕੀਤਾ ਅਤੇ ਹੰਸ ਰਾਜ ਪਾਹਵਾ ਐਵਾਰਡ ਨਾਲ ਸਾਲ 2006 ਵਿੱਚ ਸਨਮਾਨਿਤ ਕੀਤੇ ਗਏ। ਸਾਲ 2011 ਵਿੱਚ ਡਾ: ਢਿੱਲੋਂ ਨੂੰ ਸ: ਜੀ ਐਸ ਨਿਹਾਲ ਸਿੰਘ ਵਾਲਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

Translate »