February 13, 2012 admin

ਸਮਾਜ ਦੇ ਕਮਜ਼ੋਰ ਵਰਗਾਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ•ਾਂ ਨੂੰ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਏ ਜਾਣ – ਪਰਦੀਪ ਅਗਰਵਾਲ

ਲੁਧਿਆਣਾ, 13 ਫਰਵਰੀ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਪਰਦੀਪ ਅਗਰਵਾਲ ਨੇ ਦੱਸਿਆ ਹੈ ਕਿ ਜ਼ਿਲ•ੇ ਦੀ ਸਲਾਨਾ ਕਰਜ਼ਾ ਯੋਜਨਾ ਅਧੀਨ ਵਿੱਤੀ ਸਾਲ 2011-12 ਦੇ ਪਹਿਲੇ ਨੌਂ ਮਹੀਨਿਆਂ ਦੌਰਾਨ ਵੱਖ-ਵੱਖ ਬੈਂਕਾਂ ਵੱਲੋਂ ਪਹਿਲ ਦੇ ਆਧਾਰ ਤੇ ਸੈਕਟਰਾਂ ਨੂੰ 7465 ਕਰੋੜ ਰੁਪਏ ਦੇ ਟੀਚੇ ਦੇ ਮੁਕਾਬਲੇ 6365 ਕਰੋੜ ਰੁਪਏ ਮੁਹੱਈਆ ਕਰਵਾਏ ਗਏ ਹਨ ਜਿਸ ਦੀ  ਕੁਲ ਪ੍ਰਗਤੀ ਲਗਭਗ 85 ਪ੍ਰਤੀਸ਼ਤ ਬਣਦੀ ਹੈ । ਸ੍ਰੀ ਅਗਰਵਾਲ, ਬੱਚਤ ਭਵਨ ਵਿਖੇ ਸਲਾਨਾ ਕਰਜ਼ਾ ਯੋਜਨਾ ਅਤੇ ਵੱਖ-ਵੱਖ ਬੈਂਕਾਂ ਦੀ ਪ੍ਰਗਤੀ ਅਤੇ ਜਿਲ•ੇ ਦੀਆਂ ਵਿਕਾਸ ਏਜੰਸੀਆਂ ਦਾ ਜਾਇਜਾ ਲੈਣ ਲਈ ਜ਼ਿਲ•ਾ ਪੱਧਰੀ ਰਿਵਿਊ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ । ਉਨ•ਾਂ ਸਾਰੇ ਬੈਂਕਾਂ ਅਤੇ ਵੱਖ-ਵੱਖ ਸਰਕਾਰੀ ਵਿਕਾਸ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਵਿੱਤੀ ਸਾਲ ਦੀ ਸਲਾਨਾ ਕਰਜਾ ਯੋਜਨਾ ਦਾ ਟੀਚਾ ਮੁਕੰਮਲ ਕਰਨ ਲਈ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨ । ਉਨ•ਾਂ ਇਹ ਵੀ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ•ਾਂ ਨੂੰ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਏ ਜਾਣ ।
ਵਧੀਕ ਡਿਪਟੀ ਕਮਿਸ਼ਨਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਦੀ ਯੋਜਨਾਂ ਵਿੱਚੋਂ ਪਹਿਲੇ ਨੌਂ ਮਹੀਨਿਆਂ ਦੌਰਾਨ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ 2768 ਕਰੋੜ ਰੁਪਏ ਦੇ ਮੁਕਾਬਲੇ 2415 ਕਰੋੜ ਰੁਪਏ, ਸਮਾਲ ਸਕੇਲ ਇੰਡਸਟਰੀ ਨੂੰ 2977 ਕਰੋੜ ਰੁਪਏ ਦੇ ਮੁਕਾਬਲੇ 2648 ਕਰੋੜ ਰੁਪਏ ਅਤੇ ਹੋਰ ਪਹਿਲ ਵਾਲੇ ਸੈਕਟਰਾਂ ਨੂੰ 1520 ਕਰੋੜ ਰੁਪਏ ਦੇ ਮੁਕਾਬਲੇ 1231 ਕਰੋੜ ਰੁਪਏ ਦੇ ਕਰਜੇ ਮੁਹੱਈਆ ਕਰਵਾਏ ਗਏ । ਉਨ•ਾਂ ਦੱਸਿਆ ਕਿ ਜਿਲ•ੇ ਦਾ ਕਰੈਡਿਟ ਡਿਪੋਜ਼ਿਟ ਅਨੁਪਾਤ 146 ਪ੍ਰਤੀਸ਼ਤ ਹੈ ਜੋ ਕਿ ਪੰਜਾਬ ਵਿੱਚ ਸਭ ਤੋਂ ਵੱਧ ਹੈ ਅਤੇ ਸ਼ਲਾਘਾਯੋਗ ਹੈ ।
ਇਸ ਮੌਕੇ ਮੁੱਖ ਜਿਲ•ਾ ਲੀਡ ਬੈਂਕ ਮੈਨੇਜਰ ਸ. ਜੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਜਿਲ•ੇ ਦੇ ਕਿਸਾਨਾਂ ਨੂੰ ਇੱਕ ਲੱਖ 47 ਹਜਾਰ 676 ਕਿਸਾਨ ਕਰੈਡਿਟ ਕਾਰਡ ਮੁਹੱਈਆ ਕਰਵਾਏ ਗਏ ਹਨ ਜਿਸ ਰਾਹੀਂ ਜਿਮੀਦਾਰਾਂ ਨੂੰ 2891 ਕਰੋੜ ਰੁਪਏ ਦਾ ਕਰਜਾ ਮੁਹੱਈਆ ਕਰਵਾਇਆ ਗਿਆ ਹੈ । ਉਨ•ਾਂ ਹੋਰ ਦੱਸਿਆ ਕਿ ਜਿਲ•ੇ ਦੇ 133 ਪਿੰਡ, ਜਿਨ•ਾਂ ਦੀ ਅਬਾਦੀ ਦੋ ਹਜਾਰ ਤੋਂ ਵੱਧ ਹੈ, ਨੂੰ 31 ਮਾਰਚ 2012 ਤੱਕ ਬੈਂਕਾਂ ਨਾਲ ਜੋੜਨ ਦਾ ਟੀਚਾ ਮਿਥਿਆ ਗਿਆ ਹੈ । ਇਸ ਮੀਟਿੰਗ ਵਿੱਚ ਐਲ.ਡੀ.ਓ (ਰਿਜ਼ਰਵ ਬੈਂਕ ਆਫ ਇੰਡੀਆ) ਸ੍ਰੀਮਤੀ ਅਨੀਤਾ ਕਾਲੜਾ, ਨਾਬਾਰਡ ਦੇ ਡੀ.ਡੀ.ਐਮ ਸ੍ਰੀ ਨਲਿਨ ਕੇ.ਰਾਏ, ਲੀਡ ਜਿਲ•ਾ ਕੋਆਰਡੀਨੇਟਰ ਸ੍ਰੀ ਬਲਦੇਵ ਸਿੰਘ ਬਸਰਾ ਅਤੇ ਮੈਨੇਜਰ ਲੀਡ ਬੈਂਕ ਸ੍ਰੀ ਪੀ.ਐਸ. ਸੋਢੀ ਤੋਂ ਇਲਾਵਾ ਵੱਖ ਵੱਖ ਬੈਂਕਾਂ ਅਤੇ ਸਰਕਾਰੀ ਵਿਕਾਸ ਏਜੰਸੀਆਂ ਦੇ ਅਧਿਕਾਰੀ ਹਾਜਰ ਸਨ ।

Translate »