ਨਵੀਂ ਦਿੱਲੀ, 13 ਫਰਵਰੀ, 2012 : ਕੇਂਦਰੀ ਊਰਜਾ ਰਾਜ ਮੰਤਰੀ ਸ਼੍ਰੀ ਕੇ.ਸੀ.ਵੇਣੂ ਗੋਪਾਲ ਨੇ ਕਿਹਾ ਕਿ ਭਾਰਤ ਨੂੰ ਖਾਣਾਂ ਦਾ ਵਿਕਾਸ ਕਰਕੇ ਘਰੇਲੂ ਕੋਇਲੇ ਦੀ ਉਪਲਬੱਧਤਾ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ। ਬਾਲਣ ਸੁਰੱਖਿਆ ਨੂੰ ਸੁਧਾਰਨ ਲਈ ਨਵੇਂ ਢੰਗ ਤਰੀਕੇ ਵੀ ਲੱਭਣੇ ਪੈਣਗੇ। ਉਨਾਂ• ਨੇ ਅੱਜ ਨਵੀਂ ਦਿੱਲੀ ਵਿਖੇ ਊਰਜਾ ਪਲਾਂਟ ਸੰਚਾਲਨ ਅਤੇ ਰੱਖ ਰਖਾਓ ਉਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਕੋਇਲਾ ਕੰਪਨੀ ਵੱਲੋਂ ਮੌਜੂਦਾ ਕੋਇਲਾ ਉਤਪਾਦਨ ਯੋਜਨਾਵਾਂ ਨਾਲ 12ਵੀਂ ਯੋਜਨਾ ਦੇ ਅੱਧ ਵਿੱਚ ਭਾਰਤ ਵੱਲੋਂ 2130 ਲੱਖ ਟਨ ਕੋਇਲਾ ਦਰਾਮਦ ਕਰਨਾ ਪੈ ਸਕਦਾ ਹੈ, ਜਦ ਕਿ ਪਿਛਲੇ ਸਾਲ 11ਵੀਂ ਯੋਜਨਾ ਦੇ ਅੱਧ ਵਿੱਚ 350 ਲੱਖ ਟਨ ਕੋਇਲਾ ਦਰਾਮਦ ਕਰਨ ਦੀ ਲੋੜ ਸੀ। ਉਨਾਂ• ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੈਰਿਟ ਆਰਡਰ ਆਮ ਵਰਗੀ ਗੱਲ ਹੋ ਜਾਵੇਗੀ। ਬਦਲਦੀ ਰਣਨੀਤੀ ਨਾਲ ਆਉਣ ਵਾਲਾ ਸਮਾਂ ਉਨਾਂ• ਲੋਕਾਂ ਲਈ ਹੀ ਹੋਵੇਗਾ ਜੋ ਵਧੀਆਂ ਢੰਗ ਨਾਲ ਊਰਜਾ ਸਟੇਸ਼ਨ ਦਾ ਸੰਚਾਲਨ ਕਰ ਸਕਣਗੇ। ਉਨਾਂ• ਨੇ ਦੱਸਿਆ ਕਿ ਊਰਜਾ ਖੇਤਰ ਨਾਲ ਕੋਇਲੇ ਦੀਆਂ ਕੀਮਤਾਂ ਅਤੇ ਉਪਲਬੱਧਤਾ ਦੋ ਖਤਰਨਾਕ ਮੁੱਦੇ ਹਨ। ਐਨ.ਟੀ.ਪੀ.ਸੀ. ਯੋਗ ਖਾਣਾਂ ਤੋਂ ਕੋਇਲੇ ਦੇ ਉਤਪਾਦਨ ਦੀ ਸ਼ੁਰੂਆਤ ਬੜੀ ਮਿਹਨਤ ਨਾਲ ਕਰ ਰਹੀ ਹੈ। ਇਹ ਨਾ ਸਿਰਫ ਲੋੜ ਅਤੇ ਉਪਲਬੱਧਤਾ ਦੇ ਖੱਪੇ ਨੂੰ ਖਤਮ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ ਬਲਕਿ ਊਰਜਾ ਉਤਪਾਦਿਕਤਾਂ ਦੀ ਕੀਮਤ ਵਿੱਚ ਵੀ ਕਮੀ ਲਿਆਵੇਗੀ।