ਬਰਨਾਲਾ, 13 ਫਰਵਰੀ- 19 ਫਰਵਰੀ ਤੋਂ 21 ਫਰਵਰੀ 2012 ਤੱਕ ਚਲਾਈ ਜਾਣ ਵਾਲੀ ਪਲਸ ਪੋਲੀਓ ਮੁਹਿੰਮ ਸਬੰਧੀ ਜਿਲ•ਾ ਟਾਸਕ ਫੋਰਸ ਦੀ ਮੀਟਿੰਗ ਵਧੀਕ ਡਿਪਟੀ ਕਮਿਸਨਰ ਸ੍ਰੀ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਸਰਜਨ ਦਫਤਰ ਵਿਖੇ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ, ਬਰਨਾਲਾ ਡਾ.ਜਗਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਲ•ੇ ਦੀ ਕੁੱਲ ਅਬਾਦੀ 597397 (ਸ਼ਹਿਰੀ 196633 ਅਤੇ ਪੇਂਡੂ 400764) ਅਤੇ ਕੁੱਲ ਘਰਾਂ ਦੀ ਗਿਣਤੀ 96560 ਹੈ।ਜਿਲ•ੇ ਵਿੱਚ 0 ਤੋਂ ਲੈ ਕੇ 5 ਸਾਲ ਦੇ ਬੱਚਿਆਂ ਦੀ ਕੁੱਲ ਗਿਣਤੀ 71423 (ਸਹਿਰੀ ਬੱਚੇ 23670 ਅਤੇ ਪੇਂਡੂ ਬੱਚੇ 47753) ਹੈ। ਉਕਤ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ•ਨ ਲਈ ਜਿਲ•ੇ ਵਿੱਚ 284 ਬੂਥਾਂ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ ਇਸ ਤੋਂ ਇਲਾਵਾ ਜਿਲ•ੇ ਵਿੱਚ 14 ਮੋਬਾਇਲ ਟੀਮਾਂ, 10 ਟਰਾਂਜਿਟ ਟੀਮਾਂ ਤੈਨਾਤ ਕੀਤੀਆਂ ਜਾਣਗੀਆਂ ਅਤੇ ਕੁੱਲ ਟੀਮ ਮੈਂਬਰਾਂ ਦੀ ਗਿਣਤੀ 1204 ਹੋਵੇਗੀ। ਜਿੰਨ•ਾਂ ਲਈ 58 ਸੁਪਰਵਾਈਜਰ ਲਗਾਏ ਜਾਣਗੇ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਪਲਸ ਪੋਲੀਓ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿਲ•ਾ ਪਰਿਸਦ ਦੇ ਅਧਿਕਾਰੀ, ਜਿਲ•ਾ ਸਿਖਿਆ ਅਫਸਰ (ਪ੍ਰਾਈਮਰੀ ਅਤੇ ਸੈਕੰਡਰੀ), ਸੀ.ਡੀ.ਪੀ.ਓ, ਰੋਟਰੀ ਕਲੱਬ ਅਤੇ ਐਨ.ਜੀ.ਓਜ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ।
ਬੈਠਕ ਵਿੱਚ ਸਿਵਲ ਸਰਜਨ, ਬਰਨਾਲਾ ਡਾ.ਜਗਜੀਤ ਸਿੰਘ ਚੀਮਾ, ਜਿਲ•ਾ ਟੀਕਾਕਰਣ ਅਫਸਰ ਡਾ.ਰਮੇਸ ਕੁਮਾਰ ਬਾਂਸਲ, ਡੀ.ਐਚ.À ਡਾ. ਬਲਦੇਵ ਸਿੰਘ ਸਹੋਤਾ, ਸਹਾਇਕ ਸਿਵਲ ਸਰਜਨ ਡਾ. ਗਿਆਨ ਚੰਦ, ਜਿਲ•ਾ ਪਰਿਵਾਰ ਭਲਾਈ ਅਫਸਰ ਡਾ. ਮਹਿੰਦਰ ਸਿੰਘ ਤੋਂ ਇਲਾਵਾ ਸਮੂਹ ਐਸ.ਐਮ.ਓਜ, ਜਿਲ•ਾ ਸਿੱਖਿਆ ਵਿਭਾਗ ਅਤੇ ਸੀ.ਡੀ.ਪੀ.ਓ. ਵਿਭਾਗ ਦੇ ਨੁਮਾਇੰਦਿਆਂ ਨੇ ਭਾਗ ਲਿਆ।