ਅੰਮ੍ਰਿਤਸਰ, 13 ਫਰਵਰੀ : ਭਾਰਤ-ਪਾਕਿਸਤਾਨ ਸਰਹੱਦ ‘ਤੇ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਤਹਿਤ ਬਣ ਰਹੀ ਇੰਟੇਗਰੇਟਿਡ ਚੈੱਕ ਪੋਸਟ (ਆਈ. ਸੀ. ਪੀ.) ਦੇ ਨਿਰਮਾਣ ਦਾ ਜਾਇਜਾ ਲੈਣ ਲਈ ਸੰਯੁਕਤ ਸਕੱਤਰ (ਬਾਰਡਰ ਮੈਨਜਮੈਂਟ) ਸ੍ਰੀ ਮਿੱਤਲ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਅੱਜ ਵਿਸ਼ੇਸ਼ ਤੌਰ ‘ਤੇ ਅਟਾਰੀ ਸਰਹੱਦ ‘ਤੇ ਪੁੱਜੇ। ਇਸ ਮੌਕੇ ਉਹਨਾਂ ਨੇ ਨਿਰਮਾਣ ਕਾਰਜਾਂ ਦਾ ਜਾਇਜਾ ਲਿਆ ਅਤੇ ਹਾਜ਼ਰ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਦੇਸ਼ ਦਿੱਤੇ। ਨਿਰਮਾਣ ਕਾਰਜਾਂ ‘ਤੇ ਤਸੱਲੀ ਪ੍ਰਗਟ ਕਰਦਿਆਂ ਸ੍ਰੀ ਮਿੱਤਲ ਨੇ ਕਿਹਾ ਕਿ ਇੰਟੇਗਰੇਟਿਡ ਚੈੱਕ ਪੋਸਟ (ਆਈ. ਸੀ. ਪੀ.) ਦਾ ਨਿਰਮਾਣ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਪੋਸਟ ਦੇ ਬਣਨ ਨਾਲ ਜਿਥੇ ਦੋਹਾਂ ਗੁਆਂਢੀ ਮੁਲਕਾਂ ਦੇ ਵਪਾਰ ਵਿੱਚ ਵਾਧਾ ਹੋਵੇਗਾ ਉਥੇ ਨਾਲ ਹੀ ਦੋਹਾਂ ਦੇਸ਼ਾਂ ਦੇ ਵਪਾਰੀਆਂ ਅਤੇ ਆਮ ਨਾਗਰਿਕਾਂ ਨੂੰ ਇਥੇ ਆਉਣ ਜਾਣ ਸਮੇਂ ਅਸਾਨੀ ਹੋਵੇਗੀ।
ਇਸ ਮੌਕੇ ਸ੍ਰੀ ਮੁਨੀਸ਼ ਐਫ. ਆਰ. ਆਰ. ਓ., ਪਾਵਰਕਾਮ ਅਤੇ ਆਰ. ਆਈ. ਟੀ. ਈ. ਐੱਸ. ਦੇ Àੁੱਚ ਅਧਿਕਾਰੀ ਵੀ ਹਾਜ਼ਰ ਸਨ।