ਨਵੀਂ ਦਿੱਲੀ, 13 ਫਰਵਰੀ, 2012 : ਭਾਰਤੀ ਕਿਰਤ ਕਾਨਫਰੰਸ ਦਾ 44ਵਾਂ ਦੋ ਦਿਨਾਂ ਇਜਲਾਸ 14 ਤੇ 15 ਫਰਵਰੀ ਨੂੰ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਰਨਗੇ। ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਮਲਿਕ ਅਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਘੱਟੋ ਘੱਟ ਉਜਰਤ, ਸਮਾਜਿਕ ਸੁਰੱਖਿਆ ਅਤੇ ਰੋਜਗਾਰ ਯੋਗਤਾ ਅਤੇ ਰੋਜ਼ਗਾਰ ਵਿਸ਼ਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਕਾਨਫਰੰਸ ਵਿੱਚ ਕਾਮਿਆਂ ਦੇ ਨੁਮਾਇੰਦੇ ਅਤੇ ਰੋਜ਼ਗਾਰ ਦੇਣ ਵਾਲੀਆਂ ਸੰਸਥਾਵਾਂ ਅਤੇ ਰਾਜਾਂ ਦੇ ਕਿਰਤ ਮੰਤਰੀ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ।