ਨਵੀਂ ਦਿੱਲੀ, 14 ਫਰਵਰੀ, 2012 : ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਏਅਰ ਇੰਡੀਆ ਸਮੇਤ ਭਾਰਤੀ ਅਨੁਸੂਚਿਤ ਹਵਾਈ ਸੇਵਾਵਾਂ ਨੂੰ ਉਸ ਸਮੇਂ ਤੱਕ ਦੁਵੱਲੀ ਵਰਤੋਂ ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ ਜਦ ਤੱਕ ਇਹ ਜਹਾਜ਼ ਸੇਵਾ ਸਮਝੌਤੇ ਹੇਠ ਵੱਧ ਤੋਂ ਵਧ ਸਵੀਕਾਰਤ ਹੱਦ ਤੱਕ ਨਹੀਂ ਪਹੁੰਚਦੇ। ਏਅਰ ਇੰਡੀਆ ਦੀ ਸੰਚਾਲਨ ਯੋਜਨਾ ਨੂੰ ਆਵਾਜਾਈ ਅਧਿਕਾਰ ਦੀ ਵੰਡਤਾ ਵਿੱਚ ਉਚਿਤ ਮਹੱਤਵ ਦਿੱਤਾ ਜਾਵੇਗਾ। ਮੰਤਰਾਲੇ ਨੇ ਇਸ ਸਬੰਧ ਵਿੱਚ ਅੰਤਰ ਮੰਤਰਾਲਾ ਸਮੂਹ ਦੇ ਚਰਚਾ ਪੱਤਰ ਵਿੱਚ ਦਿੱਤੇ ਗਏ ਦ੍ਰਿਸ਼ਟੀਕੋਣ ਦਾ ਸਮਰੱਥਨ ਕੀਤਾ ਹੈ। ਨਵੀਂ ਪ੍ਰਣਾਲੀ ਹੇਠ ਕੋਡ ਸ਼ੇਅਰ ਸੰਚਾਲਨ ਨੂੰ ਪ੍ਰੋਤਸਾਹਨ ਕੀਤਾ ਜਾਵੇਗਾ। ਭਾਰਤੀ ਹਵਾਈ ਸੇਵਾਵਾਂ ਨੂੰ 6ਵੀਂ ਆਜ਼ਾਦ ਆਵਾਜਾਈ ਚਲਾਉਣ ਅਤੇ ਖੇਤਰ ਵਿੱਚ ਅਧਿਕਾਰਤ ਸਥਿਤੀ ਪ੍ਰਾਪਤ ਕਰਨ ਯੋਗ ਬਣਾਉਣ ਲਈ ਕੇਂਦਰਾਂ ਦੇ ਵਿਕਾਸ ਨੂੰ ਬੜ•ਾਵਾ ਦੇਣ ਲਈ ਸਾਰੇ ਸੰਭਵ ਢੰਗ ਅਪਣਾਏ ਜਾਣਗੇ।