February 14, 2012 admin

ਬੱਚੇ ਸਾਡੇ ਦੇਸ਼ ਦਾ ਵੱਡਮੁੱਲਾ ਸਰਮਾਇਆ

ਕਪੂਰਥਲਾ, 14 ਫਰਵਰੀ : ਬੱਚੇ ਸਾਡੇ ਦੇਸ਼ ਦਾ ਵੱਡਮੁੱਲਾ ਸਰਮਾਇਆ ਹਨ, ਇਹਨਾਂ ਬੱਚਿਆ ਨੁੰ ਉੱਚੀ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਚੰਗੇ ਨਾਗਰਿਕ ਬਣਾਉਣ ਅਤੇ ਬੱਚਿਆਂ ਨੂੰ ਘਰਾਂ ਤੋ ਸਕੂਲਾਂ ਤੱਕ ਪੂਰੀ ਸੁਰੱਖਿਆ ਨਾਲ ਪਹੁੰਚਾਉਣ ਦੀ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਦੀ ਸਾਂਝੀ ਜੁੰਮੇਵਾਰੀ ਹੈ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ਯੋਜਨਾ ਭਵਨ ਵਿਖੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ।ਸ਼੍ਰੀ ਗੁਰਮੇਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ),ਸ਼੍ਰੀ ਸਤੀਸ਼ ਚੰਦਰ ਵਸ਼ਿਸ਼ਟ ਏ.ਡੀ.ਸੀ (ਵਿਕਾਸ),ਸ਼੍ਰੀ ਰਾਮ ਲੁਭਾਇਆ ਜਿਲ•ਾ ਟਰਾਂਸਪੋਰਟ ਅਫਸਰ ਕਪੂਰਥਲਾ,ਸ਼੍ਰੀ ਗੁਰਵਿੰਦਰ ਸਿੰਘ ਸਰਾਓ ਜਿਲ•ਾ ਵਿਕਾਸ ਤੇ ਪੰਚਾਇਤ ਅਫਸਰ ਕਪੂਰਥਲਾ,ਸ਼੍ਰੀ ਰੂਪ ਲਾਲ ਜਿਲ•ਾ ਸਿੱਖਿਆ ਅਫਸਰ ਸਕੈਡੰਰੀ ਅਤੇ ਸ਼੍ਰੀ ਬਲਦੇਵ ਸਿੰਘ ਜਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਵੀ ਇਸ ਮੀਟਿੰਗ ਵਿੱਚ ਹਾਜਰ ਸਨ ।
ਸ਼੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ 14 ਸਾਲ ਤੱਕ ਦੇ ਹਰੇਕ ਬੱਚੇ ਨੂੰ ਸਰਕਾਰੀ ਸਕੂਲਾਂ ਵਿੱਚ ਮੁਫਤ ਤੇ ਲਾਜ਼ਮੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ।ਉਹਨਾਂ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਕੂਲ ਆਉਣ ਵਾਲਾ ਹਰੇਕ ਵਿਦਿਆਰਥੀ ਸੁਰੱਖਿਅਤ ਘਰ ਵਾਪਸ ਪਹੁੰਚੇ ।ਉਹਨਾਂ ਨੇ ਇਸ ਮੀਟਿੰਗ ਵਿੱਚ ਖਾਸ ਤੌਰ ਤੇ ਪ੍ਰਾਈਵੇਟ ਸਕੂਲਾਂ ਜਿੰਨਾਂ ਵੱਲੋਂ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਲਿਆਉਣ ਵਾਸਤੇ ਆਪਣੀ ਟਰਾਂਸਪੋਰਟ ਮੁਹੱਈਆ ਕਰਵਾਈ ਜਾਂਦੀ ਹੈ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਵਿਦਿਆਰਥੀਆਂ ਨੂੰ ਸਕੁਲ਼ਾਂ ਵਿੱਚ ਲਿਆਉਣ ਵਾਲੀਆਂ ਬੱਸਾਂ,ਥਰੀਵੀਲਰਾਂ ਅਤੇ ਹੋਰ ਵਹੀਕਲਾਂ ਦੀ ਹਾਲਤ ਚੰਗੀ ਹੋਵੇ ਅਤੇ ਇਹਨਾਂ ਵਿੱਚ ਬੱਚਿਆਂ ਦੇ ਬੈਠਣ ਅਤੇ ਸਕੂਲ ਬੈਗ ਰੱਖਣ ਵਾਸਤੇ ਉਚਿਤ ਪ੍ਰਬੰਧ ਹੋਵੇ ।ਉਹਨਾਂ ਨੇ ਪ੍ਰਾਈਵੇਟ ਸਕੂਲਾਂ ਦੇ ਮੁੱਖੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਕੂਲਾਂ ਵਿੱਚ ਬੱਚਿਆ ਨੂੰ ਲਿਆਉਣ ਵਾਸਤੇ ਲਗਾਈਆਂ ਗਈਆਂ ਬੱਸਾਂ ਅਤੇ ਦੂਸਰੇ ਵਹੀਕਲਾਂ ਵਿੱਚ ਬੱਚਿਆਂ ਦੀ ਗਿਣਤੀ ਸੀਟਾਂ ਮੁਤਾਬਿਕ ਹੋਵੇ ।ਉਹਨਾਂ ਨੇ ਇਹ ਵੀ ਕਿਹਾ ਕਿ ਸਕੂਲ ਬੱਸਾਂ ਦੇ ਡਰਾਇਵਰਾਂ ਕੋਲ ਜਿਲ•ਾ ਟਰਾਂਸਪੋਰਟ ਦਫਤਰਾਂ ਵੱਲੋਂ ਜਾਰੀ ਕੀਤਾ ਗਿਆ ਡਰਾਇਵਿੰਗ ਲਾਇਸੈਂਸ ਹੋਣਾ ਜਰੂਰੀ ਹੈ ਅਤੇ ਇਸ ਦੇ ਨਾਲ ਹੀ ਇਹਨਾਂ ਬੱਸਾਂ ਦੇ ਡਰਾਈਵਰਾਂ ਦਾ 5 ਸਾਲ ਦਾ ਤਜਰਬਾ ਹੋਣਾ ਵੀ ਲਾਜਮੀ ਹੈ ।ਉਹਨਾਂ ਨੇ ਸਕੂਲ ਪ੍ਰਬੰਧਕਾਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਬੱਚਿਆਂ ਨੂੰ ਲਿਆਉਣ ਵਾਲੇ ਵਹੀਕਲਾਂ ਦੀ ਫਿਟਨੈਸ ਸਬੰਧੀ ਹਰ ਸਾਲ ਠਿਨੈਸ ਸਰਟੀਫਿਕੇਟ ਮੋਟਰ ਵਹੀਕਲ ਇੰਸਪੈਕਟਰ ਤੋਂ ਪ੍ਰਾਪਤ ਕੀਤਾ ਜਾਵੇ ।
ਡਿਪਟੀ ਕਮਿਸ਼ਨਰ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਵੀ ਕਿਹਾ ਕਿ ਉਹ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦੇਣ ਅਤੇ ਵਿਦਿਆਰਥੀਆਂ ਨੂੰ ਦੱਸਣ ਕਿ ਉਹ ਸਕੂਲਾਂ ਵਿੱਚ ਆਉਣ ਤੇ ਜਾਣ ਸਮੇਂ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਇਹ ਯਕੀਨੀ ਬਣਾਉਣ ਕਿ ਉਹ ਬੱਸਾਂ ਦੀਆਂ ਛੱਤਾਂ ਉਪਰ ਅਤੇ ਖਿੜਕੀਆਂ ਨੇੜੇ ਖੜ ਕੇ ਸਫਰ ਨਾ ਕਰਨ ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ•ਾ ਕਪੂਰਥਲਾ ਵਿੱਚ ਮਾਲ ਰਿਕਾਰਡ ਦਾ ਕੰਪਿਊਟਰੀਕਰਣ ਕੀਤਾ ਜਾ ਚੁੱਕਾ ਹੈ ਉਹਨਾਂ ਨੇ ਦਸਿਆ ਕਿ ਜਿਲ•ੇ ਦੇ ਸਾਰੇ ਸਕੂਲਾਂ ਦੇ ਕੰਪਿਊਟਰ ਅਧਿਆਪਕਾਂ ਨੂੰ ਮਾਲ ਰਿਕਾਰਡ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਕੰਪਿਊਟਰ ਅਧਿਆਪਕ ਅੱਗੋਂ ਆਪਣੇ ਵਿਦਿਆਰਥੀਆਂ ਨੂੰ ਕੰਪਿਊਟਰ ਤੇ ਮਾਲ ਰਿਕਾਰਡ ਵੇਖਣ ਲਈ ਟਰੇਂਡ ਕਰਨਗੇ । ਇਸ ਤਰ•ਾਂ ਇਹ ਵਿਦਿਆਰਥੀ ਆਪਣੇ ਮਾਪਿਆਂ ਨੂੰ ਆਪਣੀਆਂ ਜਮੀਨਾਂ ਸਬੰਧੀ ਸਹੀ ਜਾਣਕਾਰੀ ਕੰਪਿਊਟਰ ਤੋਂ ਮੁਹੱਈਆ ਕਰਵਾ ਸਕਣ ਦੇ ਸਮਰੱਥ ਹੋਣਗੇ । ਸ਼੍ਰੀ ਪਰਮਜੀਤ ਸਿੰਘ ਨੇ ਇਸ ਮੀਟਿੰਗ ਵਿੱਚ ਸਕੂਲ ਮੁੱਖੀਆ ਨੂੰ ਇਹ ਵੀ ਕਿਹਾ ਕਿ ਉਹ ਸਮਾਜ ਵਿੱਚ ਵੱਧ ਰਹੇ ਨਸ਼ਿਆਂ ਦੀ ਵਰਤੋ ਦੇ ਰੁਝਾਨ ਨੂੰ ਠੱਲ ਪਾਉਣ ਲਈ ਆਪਣੇ-ਆਪਣੇ ਸਕੂਲਾਂ ਵਿੱਚ ਜਾਗ੍ਰਤੀ ਮੁਹਿੰਮ ਚਲਾਉਣ ਤਾਂ ਜੋ ਸਮਾਜ ਨੂੰ ਨਸ਼ੇ, ਭਰੂਣ ਹੱਤਿਆ ਅਤੇ ਦਾਜ਼ ਵਰਗੀਆਂ ਬੁਰਾਈਆਂ ਤੋਂ ਮੁਕਤ ਕੀਤਾ ਜਾ ਸਕੇ । ਇਸ ਮੀਟਿੰਗ ਵਿੱਚ ਸਰਵ ਸਿੱਖਿਆ ਅਭਿਆਨ, ਰਮਸਾ, ਐਸ.ਐਸ.ਏ ਅਤੇ ਸਰਵ ਸਿੱਖਿਆ ਅਭਿਆਨ ਸਕੀਮਾਂ ਸਬੰਧੀ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ ।

Translate »