February 14, 2012 admin

ਨਜਾਇਜ਼ ਕਬਜ਼ੇ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ-ਡਿਪਟੀ ਕਮਿਸ਼ਨਰ

ਜ਼ਿਲਾ ਪਬਲਿਕ ਵਰਕਸ ਕਮੇਟੀ ਦੀ ਹੋਈ ਮਹੀਨਾਵਾਰ ਮੀਟਿੰਗ
ਗੁਰਦਾਸਪੁਰ, 14 ਫਰਵਰੀ :  ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ•ਾ ਪਬਲਿਕ ਵਰਕਸ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਜ਼ਿਲ•ੇ ਅੰਦਰ ਚਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾ ਦਾ ਜਾਇਜ਼ਾ ਲਿਆ ਗਿਆ।
       ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੈਂਥ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਾਰੇ ਵਿਕਾਸ ਪ੍ਰੋਜੈਕਟਾਂ ਨੂੰ ਸਰਕਾਰੀ ਮਾਪਢੰਡਾਂ ਅਨੁਸਾਰ ਨਿਰਧਾਰਿਤ ਸਮੇ ਵਿੱਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨਾ ਸਰਕਾਰ ਵਲੋ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾ ਦਾ ਜਾਇਜਾ ਲੈਦੇ ਸਮੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਲਾਈ ਸਕੀਮਾ ਨੂੰ ਸਰਕਾਰ ਵਲੋ ਨਿਰਧਾਰਿਤ ਨਿਯਮਾ ਸ਼ਰਤਾਂ ਅਨੁਸਾਰ ਪੂਰੀ ਪਾਰਦਰਸ਼ੀ ਢੰਗ ਨਾਲ ਲਾਗੂ ਕਰਕੇ ਲੋਕਾਂ ਤਕ ਇਨਾ ਸਕੀਮਾ ਦਾ ਲਾਭ ਪੁੰਚਾਇਆ ਜਾਵੇ।
                  ਸ੍ਰੀ ਕੈਥ ਨੇ ਮੀਟਿੰਗ ਵਿੱਚ ਹਾਜ਼ਰ ਜ਼ਿਲੇ ਦੇ ਸਮੂਹ ਐਸ .ਡੀ.ਐਮਜ਼ ਨੂੰ  ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚੋਂ ਨਜ਼ਾਇਜ਼ ਕਬਜਿਆਂ ਨੂੰ ਬਿਨਾ ਕਿਸੇ ਪੱਖਪਾਤ ਦੇ ਹਟਾਉਣ ਦੀ ਸਖਤ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਜਿਲੇ ਵਿੱਚ ਨਾਜਾਇਜ਼ ਕਬਜ਼ੇ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀ ਕੀਤੇ ਜਾਣਗੇ। ਉਨਾ ਅੱਗੇ ਕਿਹਾ ਕਿ ਜਿਥੇ ਵੀ ਨਾਜਾਇਜ ਕਬਜੇ ਹਟਾਏ ਜਾਂਦੇ ਹਨ, ਲੋਕ ਦੁਬਾਰਾ ਫਿਰ ਕਬਜ਼ਾ ਨਾ ਕਰਨ, ਇਸ ਲਈ ਸਮੇਂ-ਸਮੇ  ਉਸ ਜਗ•ਾ ‘ਤੇ ਜਾ ਕੇ ਐਸ.ਡੀ. ਐਮਜ਼ ਨਿਰੀਖਣ ਕਰਨ। ਉਨਾ ਕਿਹਾ ਨਜਾਇਜ ਕਬਜੇ ਹਟਾਉਣ ਦੀ ਮੁੰਿਹਮ ਲਗਾਤਾਰ ਜਾਰੀ ਰਹੇਗੀ। ਇਸ ਤੋਂ ਇਲਾਵਾ ਉਨਾ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਵਿਭਾਗਾ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨਾ ਕੋਲ ਅਜਿਹੀ ਇਮਾਰਤ ਹੈ, ਜੋ ਦਫ਼ਤਰ ਦੇ ਕਿਸੇ ਕੰਮ ਲਈ ਇਸਤੇਮਾਲ ਨਹੀ ਕੀਤੀ ਜਾ ਰਹੀ, ਸਬੰਧੀ ਪੂਰੇ ਵੇਰਵੇ ਸਹਿਤ ਉਨਾ ਦੇ ਦਫ਼ਤਰ ਨੂੰ ਰਿਪੋਰਟ ਭੇਜੀ ਜਾਵੇ। ਉਨ•ਾਂ ਨੇ ਸਮੂਹ ਵਿਭਗਾ ਦੇ ਅਧਿਕਾਰੀਆਂ ਨੂੰ ਸੰਪਤੀ ਅਤੇ ਕੋਰਟ ਕੇਸਾਂ ਸਬੰਧੀ ਵੱਖਰੇ-ਵੱਖਰੇ ਰਜਿਸਟਰ ਲਗਾਉਣ ਦੀ ਹਦਾਇਤ ਵੀ ਜਾਰੀ ਕੀਤੀ।
          ਡਿਪਟੀ ਕਮਿਸ਼ਨਰ ਸ. ਕੈਂਥ  ਵਲੋ ਲੋਕ ਨਿਰਮਾਣ ਵਿਭਾਗ ਦੇ ਵਿਕਾਸ ਪ੍ਰੋਜੈਕਟਾਂ ਲੈਦੇ ਸਮੇ ਪੀ.ਡਬਲਿਊ.ਡੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ ਬਣ ਰਹੇ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ 42 ਪ੍ਰਤੀਸ਼ਤ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਕੰਮ ਵੀ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਪੁਰਾਣਾ ਸ਼ਾਲਾ, ਨੌਸ਼ਹਿਰਾ ਮੱਝਾ ਸਿੰਘ ਅਤੇ ਧਾਰੀਵਾਲ ਵਿਖੇ ਕਮਿਊਨਿਟੀ ਹੈਲਥ ਸੈਟਰ ਵੀ ਜਲਦੀ ਮੁਕੰਮਲ ਹੋ ਜਾਣਗੇ। ਉਨਾ ਅੱਗੇ ਦੱੱਸਿਆ ਕਿ ਡੇਰਾ ਬਾਬਾ ਨਾਨਕ ਅਤੇ ਧਾਰੀਵਾਲ ਵਿਖੇ ਤਹਿਸੀਲ ਕੰਪਲੈਕਸ 27 ਅਪਰੈਲ 2012 ਤਕ ਬਣ ਕੇ ਮੁਕੰਮਲ ਹੋ ਜਾਣਗੇ।
ਐਕਸੀਅਨ ਜਲ ਸਪਲਲਾਈ ਬਟਾਲਾ ਨੇ ਦੱਸਿਆ ਕਿ ਕੁਲ 20 ਸਕੀਮਾ ‘ਤੇ ਕੰਮ ਚਲ ਰਿਹਾ ਹੈ, ਜਿਨਾ ਵਿੱਚੋ 5 ‘ਤੇ ਕਮਿਸ਼ਨ ਹੋ ਚੁੱਕਾ ਹੈ ਅਤੇ 15 ਸਕੀਮਾਂ ‘ਤੇ ਕੰਮ ਚਲ ਰਿਹਾ ਹੈ। ਐਕਸੀਅਨ ਪੰਚਾਇਤੀ ਰਾਜ ਨੇ ਦੱਸਿਆ ਕਿ ਜਿਲੇ ‘ਚ ਕੁੱਲ 25 ਸਕੀਮਾਂ ਚਲ ਰਹੀਆਂ ਹਨ। 5 ਸਕੀਮਾ ਦਾ ਕਮਿਸ਼ਨ ਹੋ ਗਿਆ ਹੈ, 12 ‘ਤੇ ਕੰਮ ਚਲ ਰਿਹਾ ਅਤੇ ਬਾਕੀ 8 ਸਕੀਮਾਂ ਸਾਈਟ ਮਿਲ ਜਾਣ ‘ਤੇ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 1.50 ਹੈਕਟੇਅਰ ਬਾਗ ਲਗਾਉਣ ਦਾ ਟੀਚਾ ਹੈ ਜਿਸ ਵਿੱਚੋ 104  ਹੈਕਟੇਅਰ ‘ਤੇ ਬਾਗ ਲਗਾਏ ਗਏ ਹਨ। ਇਸ ਤੋਂ ਇਲਾਵਾ ਬੂਟਿਆ ਦੀ ਕਾਂਟ ਛਾਟ ਦੀ ਸਾਰਾ ਟੀਚਾ ਪੂਰਾ ਕਰ ਲਿਆ ਗਿਆ ਹੈ।
 ਡਿਪਟੀ ਕਮਿਸ਼ਨਰ ਸ੍ਰੀ ਕੈਂਥ ਵਲੋਂ ਐਨ.ਐਚ ਆਰ.ਐਮ ਦੇ  ਅਧਿਕਾਰੀਆਂ ਨੂੰ ਜਿਲੇ ਅੰਦਰ ਉੱਚ ਮਿਆਰੀ ਸਿਹਤ ਸਹੂਲਤਾਂ ਨੂੰ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ। ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਹੁਣ ਤਕ 2 ਜ਼ਿਲ•ਾ ਪੱਧਰੀ , 28 ਬਲਾਕ ਪੱਧਰੀ ਅਤੇ 235 ਪਿੰਡ ਪੱਧਰ ਦੇ ਕੈਪ ਲਗਾਏ ਗਏ ਹਨ। ਉਨਾ ਅੱਗੇ ਦੱਸਿਆ ਕਿ ਇਸ ਮਹਿਨੇ ਖਾਦ ਦੇ 42 ਸੈਪਲ ਲਏ ਗਏ ਸਨ। ਕੀਟਨਾਸ਼ਕ ਦਵਾਈਆਂ ਦੇ 2 ਸੈਪਲ ਫੈਲ• ਪਾਏ ਜਾਣ ‘ਤੇ ਕੇਸ ਵੀ ਦਰਜ ਕੀਤੇ ਗਏ ਹਨ।
  ਇਸ ਤੋ ਪਹਿਲਾ ਡਿਪਟੀ ਕਮਿਸ਼ਨਰ ਵਲੋ ਜਿਲਾ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਵੀ ਕੀਤੀ ਗਈ, ਜਿਸ ਵਿੱਚ ਉਨਾ ਅਧਿਕਾਰੀਆਂ ਨੂੰ ਵੱਖ-ਵੱਖ ਬਕਾਇਆ ਕਰਜ਼ਾ ਅਦਾਇਗੀਆਂ ਦੀ ਤੇਜ਼ੀ ਨਾਲ ਰਿਕਵਰੀ ਕਰਨ ਤੇ ਮਾਲ ਵਿਭਾਗ ਨਾਲ ਸਬੰਧਿਤ ਵੱਖ-ਵੱਖ ਪੈਡਿੰਗ ਕੇਸਾਂ ਦਾ ਜਲਦ ਨਿਪਟਾਰਾ ਕਰਕੇ ਮਾਲ ਵਿਭਾਗ ਦੀ ਕਾਰਜਪ੍ਰਣਾਲੀ ਵਿੱਚ ਹੋਰ ਸੁਧਾਰ ਹੋਰ ਲਿਆਉਣ ਤੇ ਇਸ ਨੂੰ ਪਾਰਦਰਸ਼ੀ ਬਣਾਉਣ ਦੀਆਂ ਸਖਤ ਹਦਾਇਤਾਂ ਕੀਤੀਆਂ।
 ਇਸ ਮੌਕੇ ਹੋਰਨਾਂ ਤੋ ਇਲਾਵਾ ਸ੍ਰੀ ਵਰਿੰਦਰ ਸਿੰਘ ਬਾਜਵਾ ਜ਼ਿਲ•ਾ ਮਾਲ ਅਫਸਰ ਗੁਰਦਾਸਪੁਰ, ਸ. ਬਲਵਿੰਦਰ ਸਿੰਘ ਜ਼ਿਲਾ ਲੋਕ ਭਲਾਈ ਅਫਸਰ, ਜ਼ਿਲ•ੇ ਦੇ ਸਮੂਹ ਐਸ.ਡੀ.ਐਮਜ਼, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਤੋਂ ਇਲਾਵਾ ਗੈਰ-ਸਰਕਾਰੀ ਮੈਂਬਰ ਆਦਿ ਹਾਜ਼ਰ ਸਨ।

Translate »