ਅੰਮ੍ਰਿਤਸਰ, 14 ਫਰਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਬੀ.ਏ. ਅਤੇ ਬੀ.ਐਸ.ਸੀ. ਦੀਆਂ ਸਲਾਨਾ ਪ੍ਰੈਕਟੀਕਲ ਪ੍ਰੀਖਿਆਵਾਂ ਜੋ ਕਿ ਮਿਤੀ 18 ਫਰਵਰੀ, 2012 ਤੋਂ ਆਰੰਭ ਹੋ ਰਹੀਆਂ ਹਨ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ।
ਪ੍ਰੋਫੈਸਰ ਆਰ.ਕੇ. ਮਹਾਜਨ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਸਾਰੇ ਕਾਲਜਾਂ ਦੇ ਰੈਗੂਲਰ ਵਿਦਿਆਰਥੀਆਂ ਦੇ ਰੋਲ ਨੰਬਰ ਉਹਨਾਂ ਦੇ ਸੰਬੰਧਿਤ ਕਾਲਜਾਂ ਨੂੰ ਅਤੇ ਪ੍ਰਾਈਵੇਟ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਉਹਨਾਂ ਵੱਲੋਂ ਦਿੱਤੇ ਗਏ ਪਤੇ ‘ਤੇ ਭੇਜ ਦਿੱਤੇ ਗਏ ਹਨ।
ਉਨ•ਾਂ ਕਿਹਾ ਕਿ ਜੇਕਰ ਕਿਸੇ ਪ੍ਰਾਈਵੇਟ ਪ੍ਰੀਖਿਆਰਥੀ ਨੂੰ ਮਿਤੀ 16 ਫਰਵਰੀ, 2012 ਤੱਕ ਪ੍ਰੈਕਟੀਕਲ ਪ੍ਰੀਖਿਆ ਦਾ ਰੋਲ ਨੰਬਰ ਨਹੀਂ ਮਿਲਦਾ ਤਾਂ ਉਹ ਆਪਣੀ ਪਾਸਪੋਰਟ ਸਾਈਜ਼ ਦੀਆਂ ਦੋ ਫੋਟੋਆਂ ਅਤੇ ਹੇਠਲੀ ਸ਼੍ਰੇਣੀ ਦੇ ਅਸਲ ਦਸਤਾਵੇਜ਼ ਲੈ ਕੇ ਯੂਨੀਵਰਸਿਟੀ ਦੀ ਸਬੰਧਿਤ ਪ੍ਰੀਖਿਆ ਸ਼ਾਖਾਵਾਂ ਨਾਲ ਸੰਪਰਕ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਰੋਲ ਨੰਬਰ ਤੋਂ ਬਿਨਾਂ ਪਰੀਖਿਆ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਵੇਗਾ।