ਹਾਂਸੀ, 14 ਫਰਵਰੀ, 2012 : ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਪੱਤਰ ਸੂਚਨਾ ਦਫਤਰ ਚੰਡੀਗੜ• ਵੱਲੋਂ ਹਿਸਾਰ ਜ਼ਿਲੇ• ਦੇ ਹਾਂਸੀ ਵਿੱਚ ਚਲ ਰਹੀ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦਾ ਦੂਜਾ ਦਿਨ ਸਿੱਖਿਆ ਦੇ ਅਧਿਕਾਰ, ਸਰਵ ਸਿੱਖਿਅ ਅਭਿਆਨ ਸਮਾਜ ਕਲਿਆਣ ਅਤੇ ਘੱਟ ਗਿਣਤੀਆਂ ਦੀ ਭਲਾਈ ਬਾਰੇ 15 ਨੁਕਾਤੀ ਪ੍ਰੋਗਰਾਮ ਨੂੰ ਸਮਰਪਿਤ ਰਿਹਾ । ਇਸ ਸਬੰਧ ਵਿੱਚ ਸਰਵ ਸਿੱਖਿਆ ਅਭਿਆਨ ਰੈਲੀ ਦਾ ਆਯੋਜਨ ਕੀਤਾ ਗਿਆ ਜੋ ਹਾਂਸੀ ਦੇ ਮੁਲਤਾਨ ਨਗਰ ਕਲੋਨੀ ਤੋਂ ਸ਼ੁਰੂ ਹੋ ਕੇ ਮੁਹਿੰਮ ਦੇ ਸਥਾਨ ਦਾਣਾਮੰਡੀ ਵਿੱਚ ਆ ਕੇ ਖਤਮ ਹੋਈ। ਪੱਤਰ ਸੂਚਨਾ ਦਫਤਰ ਦੇ ਸਹਾਇਕ ਨਿਦੇਸ਼ਕ ਸ਼੍ਰੀ ਕਪਿਲ ਪ੍ਰਧਾਨ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਐਸ.ਡੀ ਐਮ. ਮਹਾਬੀਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਦੇਸ਼ ਦੇ ਪੱਛੜੇ ਵਰਗ ਤੇ ਗ੍ਰਾਮੀਣ ਲੋਕਾਂ ਦਾ ਵਿਕਾਸ ਕਰਕੇ ਉਨਾਂ• ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਵਚਨਬੱਧ ਹੈ। ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਨਿਦੇਸ਼ਾਲਾ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।