ਨਵੀਂ ਦਿੱਲੀ, 14 ਫਰਵਰੀ, 2012 : ਵਰਖਾ ਆਧਾਰਿਤ ‘ਤੇ ਖੁਸ਼ਕ ਭੌਂ ਖੇਤੀ ਬਾਰੇ ਵਰਕਸ਼ਾਪ ਭਲਕੇ ਰਾਸ਼ਟਰਪਤੀ ਭਵਨ ਵਿਖੇ ਕਰਵਾਈ ਜਾ ਰਹੀ ਹੈ। ਇਸ ਦਾ ਮੁੱਖ ਮੰਤਵ ਵਰਖਾ ਆਧਾਰਿਤ ਖੇਤੀ ਸਬੰਧੰਤ ਵਿਅਕਤੀਆਂ ਅਤੇ ਭਾਈਵਾਲੀ ਵਿਚਾਲੇ ਨੀਤੀ ਪਹਿਲਾਂ ਨੂੰ ਪ੍ਰੋਤਸਾਹਨ ਕਰਨਾ ਹੈ । ਇਸ ਵਰਕਸ਼ਾਪ ਨੂੰੁ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਖੇਤੀ ਡੱਬਾਬੰਦ ਸਨਅਤ ਮੰਤਰੀ ਸ਼੍ਰੀ ਸ਼ਰਦ ਪਵਾਰ ਅਤੇ ਵਿੱਤ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਤੇ ਹੋਰ ਵੀ ਸੰਬੋਧਨ ਕਰਨਗੇ। ਵਰਕਸ਼ਾਪ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ, ਰਾਜਪਾਲ, ਉਪ ਰਾਜਪਾਲ, ਕੇਂਦਰੀ ਸਰਕਾਰੀ ਅਧਿਕਾਰੀ ਤੇ ਰਾਜ ਅਧਿਕਾਰੀ, ਨਿੱਜੀ ਕੰਪਨੀਆਂ ਤੇ ਉਦੱਮਾਂ ਦੇ ਨੁਮਾਇੰਦਿਆਂ ਦੇ ਨਾਲ ਨਾਲ ਖੇਤੀਬਾੜੀ ਯੁਨੀਵਰਸਿਟੀਆਂ ਦੇ ਉਪ ਕੁਲਪਤੀ ਵੀ ਹਿੱਸਾ ਲੈਣਗੇ।