February 14, 2012 admin

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਨੇ ਇਤਿਹਾਸਕ ਅਸਥਾਨਾਂ ਦੀ ਸੰਭਾਲ ਲਈ ਵਿੱਢੀ ਮੁਹਿੰਮ

ਲੁਧਿਆਣਾ 14 ਫਰਵਰੀ : ਵਿਸ਼ਵ ਭਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੀ ਨਿਡਰਤਾ, ਦਲੇਰੀ ਅਤੇ ਲਾਮਿਸਾਲ ਕੁਰਬਾਨੀ ਦਾ ਸੁਨੇਹਾ ਪਹੁੰਚਾਉਦੀ ਆ ਰਹੀ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਨੇ ਦੇਸ਼ ਅਤੇ ਵਿਸ਼ੇਸ਼ ਕਰ ਕੇ ਪੰਜਾਬ ਦੇ =ਵੱਖ ਵੱਖ ਹਿੱਸਿਆ ਅੰਦਰ ਇਤਿਹਾਸਿਕ ਅਸਥਾਨਾਂ ਦੀ ਸੰਭਾਲ ਲਈ ਵਿਸੇਸ਼ ਮੁਹਿੰਮ ਵਿੱਢ ਦਿੱਤੀ ਹੈ ਜਿਸ ਤਹਿਤ ਫਾਊਡੇਸ਼ਨ ਦੇ ਸ੍ਰਪ੍ਰਸਤ ਜਗਦੇਵ ਸਿੰਘ ਜੱਸੋਵਾਲ, ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਜ. ਸਕੱਤਰ ਹਰਦਿਆਲ ਸਿੰਘ ਅਮਨ ਦੀ ਅਗਵਾਈ ਵਿਚ ਜੱਥਾ ਬਾਬਾ ਬੰਦਾ ਸਿੰਘ ਬਹਾਦਰ ਵਲੋ ਪਹਿਲੇ ਸਿੱਖ ਰਾਜ ਦੀ ਰਾਜਧਾਨੀ ਦੀ ਨੀਹ ਲੋਹਗੜ• ਵਿਖੇ ਅੱਜ ਦੇ ਦਿਨ ਰੱਖਣ ਸਬੰਧੀ ਮਨਾਉਣ ਲਈ ਗਿਆ। ਜੱਸੋਵਾਲ ਅਤੇ ਬਾਵਾ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੀ ਸੱਤਾ ਤੇ ਵੱਖ ਵੱਖ ਸਮਿਆਂ ਤੇ ਰਹੀਆਂ ਸਰਕਾਰਾਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਇਤਿਹਾਸਿਕ ਅਸਥਾਨਾਂ ਦੀ  ਸੰਭਾਲ ਕਰਨ ਦੀ ਬਜਾਏ ਅਣਗੋਲਿਆਂ ਹੀ ਗਿਆ ਹੈ। ਉਹਨਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਅਤੇ ਲੋਹਗੜ• ਵਿਖੇ ਫਾਊਡੇਸ਼ਨ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਆਦਮ ਕੱਦ ਬੁੱਤ ਸਥਾਪਿਤ ਕਰਵਾਏ ਹਨ। ਇਹ ਜਿਮੇਵਾਰੀ ਪ੍ਰਮੁੱਖ ਤੋਰ ਤੇ ਐਸ.ਜੀ.ਪੀ.ਸੀ ਦੀ ਬਣਦੀ ਹੈ ਪਰ ਹਮੇਸ਼ਾ ਹੀ ਇਹ ਧਾਰਮਿਕ ਸੰਸਥਾ ਰਾਜਸੀ ਪਾਰਟੀ ਦੇ ਦਬਾ ਅਧੀਨ ਹੀ ਰਹਿੰਦੀ ਹੈ। ਉਹਨਾਂ ਕਿਹਾ ਕਿ ਇਤਿਹਾਸਿਕ ਅਸਥਾਨਾਂ ਨੂੰ ਯਾਦਗਾਰ ਵਜੋ ਸੰਭਾਲ ਕੇ ਹੀ ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ। ਜੱਸੋਵਾਲ ਨੇ ਕਿਹਾ ਕਿ ਨਾ ਤਾ ਪੰਜਾਬ ਦੀ ਰਾਜਧਾਨੀ ਨੂੰ ਪ੍ਰਾਪਤ ਕਰ ਸਕੇ ਹਾਂ ਅਤੇ ਨਾ ਹੀ ਪਹਿਲੇ ਸਿੱਖ ਰਾਜ ਦੀ ਰਾਜਧਾਨੀ ਲੋਹਗੜ• ਨੂੰ ਸੰਭਾਲ ਸਕੇ ਹਾਂ। ਅੱਜ ਲੋੜ ਹੈ ਇਤਿਹਾਸ ਅਤੇ ਵਿਰਾਸਤ ਨੂੰ ਸੰਭਾਲਣ ਦੀ, ਨਹੀ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਮਾਫ ਨਹੀ ਕਰਨਗੀਆਂ। ਇਸ ਦੇ ਨਾਲ ਹੀ ਉਨ•ਾ ਨੇ ਲੋਹਗੜ• ਨੂੰ ਬਚਾਉਣ ਦਾ ਵੀ ਹੋਕਾ ਦਿੱਤਾ।  ਫਾਊਡੇਸ਼ਨ ਦੇ ਹਰਦਿਆਲ ਸਿੰਘ ਅਮਨ ਨੇ ਕਿਹਾ ਕਿ ਜੋ ਕੋਮਾਂ ਆਪਣੇ ਇਤਿਹਾਸ ਨੂੰ ਨਹੀ ਸੰਭਾਲਦੀਆਂ, ਉਹ ਖਤਮ ਹੋ ਜਾਦੀਆਂ ਹਨ। ਇਸ ਲਈ ਸਾਡਾ ਸਾਰਿਆਂ ਦਾ ਇਹ ਫਰਜ ਬਣਦਾ ਹੈ ਕਿ ਅਸੀ ਆਪਣੇ ਬੱਚਿਆ ਨੂੰਇਤਿਹਾਸ, ਸੱÎਭਿÎਆਚਾਰ ਅਤੇ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋ ਜਾਣੂ ਕਰਵਾ ਕੇ ਉਨ•ਾਂ ਦੇਸ਼ ਭਗਤੀ ਦਾ ਜਜਬਾ ਪੈਦਾ ਕਰੀਏ। ਇਸ ਮੌਕੇ ਸਾਬਕਾ ਡੀ.ਆਈ.ਜੀ ਹਰਿੰਦਰ ਸਿੰਘ ਚਾਹਲ, ਜਨਮੇਜਾ ਸਿੰਘ ਜੋਹਲ, ਨਿਰਮਲ ਕੈੜਾ ਪ੍ਰਧਾਨ ਜਿਲ•ਾ ਕਾਂਗਰਸ ਸੇਵਾ ਦਲ, ਹਰਚੰਦਰ ਸਿੰਘ ਧੀਰ ਜ. ਸਕੱਤਰ ਜਿਲ•ਾ ਕਾਂਗਰਸ ਕਮੇਟੀ, ਕੁਲਦੀਪ ਚੰਦ ਸ਼ਰਮਾਂ, ਜਸਮੇਲ ਸਿੰਘ ਧਾਲੀਵਾਲ ਪ੍ਰਧਾਨ ਫਾਉਡੇਸ਼ਨ ਪੰਜਾਬ, ਮਾਸਟਰ ਸਾਧੂ ਸਿੰਘ, ਸੁਰਜੀਤ ਸਿੰਘ ਮਾਣਕੀ ਮੁੱਖ ਪ੍ਰਚਾਰਕ, ਪ੍ਰਗਟ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਲਲਤੋ, ਤਿਲਕ ਰਾਜ ਸੋਨੂੰ, ਨਵਦੀਪ ਬਾਵਾ ਅਤੇ ਤਰਸੇਮ ਆਦਿ ਮੌਜੂਦ ਸਨ।

Translate »