February 14, 2012 admin

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਰੈਕਟਰ ਹੋਏ 100 ਸਾਲ ਦੇ, ਸਮਾਜਿਕ ਅਤੇ ਵਿਦਿਆ ਦੇ ਖੇਤਰ ‘ਚ ਯੋਗਦਾਨ ਲਈ ਕੀਤਾ ਜਾਵੇਗਾ ਸਨਮਾਨਿਤ

ਅੰਮ੍ਰਿਤਸਰ, 14 ਫਰਵਰੀ, 2012 : ਪੰਜਾਬ ਵਿੱਚ ਟਰਾਂਸਪੋਰਟ ਬਿਜ਼ਨਸ ਦੇ ਬਾਨੀ ਦੇ ਤੌਰ ‘ਤੇ ਜਾਣੇ ਜਾਂਦੇ ਉੱਘੇ ਸਮਾਜ ਸੇਵਕ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਇੱਕ ਦਹਾਕੇ ਤੋਂ ਚਲੇ ਆ ਰਹੇ ਰੈਕਟਰ, ਡਾ. ਧਰਮਬੀਰ ਸਿੰਘ ਜੌਲੀ ਨੂੰ ਅੱਜ ਜੀਵਨ ਦੇ 100ਵੇਂ ਸਾਲ ਵਿੱਚ ਪ੍ਰਵੇਸ਼ ਕਰਨ ‘ਤੇ ਵਧਾਈਆਂ ਦੇਣ ਦਾ ਤਾਂਤਾ ਲੱਗਾ ਰਿਹਾ। ਉਨ•ਾਂ ਨੇ ਆਪਣਾ ਜਨਮ ਦਿਨ ਅੱਜ ਹਿਮਾਚਲ ਪ੍ਰਦੇਸ਼ ਦੀਆਂ ਹਸੀਨ ਵਾਦੀਆਂ ਵਿੱਚ ਵਸੇ ਸ਼ਹਿਰ ਕਸੌਲੀ ਵਿਖੇ ਆਪਣੇ ਪੂਰੇ ਪਰਿਵਾਰ ਅਤੇ ਗਵਰਨਿੰਗ ਕੌਂਸਲ ਦੇ ਉੱਚ ਅਧਿਕਾਰੀਆਂ ਨਾਲ ਮਨਾਇਆ।
ਗਵਰਨਿੰਗ ਕੌਂਸਲ ਜਲਦ ਹੀ ਡਾ. ਜੌਲੀ ਨੂੰ ਸਮਾਜਿਕ ਅਤੇ ਵਿੱਦਿਆ ਦੇ ਖੇਤਰ ਵਿਚ ਉਨ•ਾਂ ਦੇ ਖਾਸ ਯੋਗਦਾਨ ਲਈ ਖਾਲਸਾ ਕਾਲਜ ਵਿਖੇ ਸਨਮਾਨਿਤ ਕਰੇਗੀ। ਕੌਂਸਲ ਦੇ ਆਨਰੇਰੀ ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ ਡਾ. ਜੌਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਉਮਰ ਵਿਚ ਵੀ ਉਹ ਸਾਰੀ ਕੌਂਸਲ ਵਾਸਤੇ ਇਕ ਚਾਨਣ-ਮੁਨਾਰਾ ਹਨ ਅਤੇ ਉਹ ਜਲਦੀ ਹੀ ਉਨ•ਾਂ ਦੀ ਲੰਮੀ ਅਤੇ ਸਿਹਤਮੰਦ ਜੀਵਨ ਲਈ ਅਖੰਡ ਪਾਠ ਕਰਵਾਇਆ ਜਾਵੇਗਾ।
ਡਾ. ਜੌਲੀ ਨੇ ਪੀਐਚਡੀ ਤਕ ਦੀ ਵਿਦਿਆ ਹਾਸਲ ਕੀਤੀ ਹੈ ਅਤੇ ਉਨ•ਾਂ ਦੇ ਚਾਰ ਬੱਚੇ ਜੀਵਨ ਵਿਚ ਉਨ•ਾਂ ਦੇ ਨਕਸ਼ੇ ਕਦਮ ‘ਤੇ ਚਲ ਰਹੇ ਹਨ। ਉਹ ਮਿੱਠੇ ਸੁਭਾਅ ਦੇ, ਇੱਕ ਨੇਕ ਦਿੱਲ ਇਨਸਾਨ ਹਨ, ਜਿੰਨ•ਾਂ ਨੇ ਆਪਣੀ ਉਮਰ ਦਾ ਬਹੁਤ ਸਮਾਂ ਇਤਿਹਾਸਕ ਖਾਲਸਾ ਕਾਲਜ ਅਤੇ ਇਸ ਦੀਆਂ ਸਹਾਇਕ ਵਿਦਿਅਕ ਸੰਸਥਾਵਾਂ ਦੀ ਸੇਵਾ ਵਿੱਚ ਗੁਜ਼ਾਰਿਆ ਹੈ ਅਤੇ ਉਨ•ਾਂ ਦੇ ਕਾਰਜਕਾਲ ਵਿੱਚ ਕੌਂਸਲ ਨੇ ਵੱਡੇ-ਵੱਡੇ ਫੈਸਲੇ ਲਏ ਹਨ। ਉਨ•ਾਂ ਨੇ ਕੌਂਸਲ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ ਅਤੇ ਚੋਟੀ ਦੇ ਪ੍ਰਧਾਨਾਂ, ਜਿੰਨ•ਾਂ ਵਿੱਚ ਸ. ਗੁਰਮੁਖ ਸਿੰਘ ਚਾਵਲਾ, ਸ. ਸੁਰਜੀਤ ਸਿੰਘ ਮਜੀਠੀਆ, ਸ. ਪ੍ਰਕਾਸ਼ ਸਿੰਘ ਮਜੀਠੀਆ ਅਤੇ ਹੁਣ ਸ. ਸਤਿਆਜੀਤ ਸਿੰਘ ਮਜੀਠੀਆ ਆਦਿ ਦੇ ਨਾਲ ਮੀਤ-ਪ੍ਰਧਾਨ ਦੇ ਤੌਰ ‘ਤੇ ਕੰਮ ਕਰਨਾ ਖਾਸ ਦਿਲਚਸਪੀ ਰਖਦਾ ਹੈ।
ਡਾ. ਜੌਲੀ ਦੇ ਵੱਡੇ ਸਪੁੱਤਰ, ਰਾਣਾ ਇਕਬਾਲ ਸਿੰਘ ਜੌਲੀ ਨੇ ਕਿਹਾ ਕਿ ਪੂਰੇ ਪਰਿਵਾਰ ਨੂੰ ਬੜੀ ਖੁਸ਼ੀ ਹੈ ਕਿ ਉਨ•ਾਂ ਦੇ ਪਿਤਾ ਅੱਜ 100 ਸਾਲ ਦੇ ਹੋ ਗਏ ਹਨ। ਉਨ•ਾਂ ਕਿਹਾ ਕਿ ਉਹ ਇੰਨੀ ਉਮਰ ਵਿੱਚ ਵੀ ਆਪਣੇ ਕੰਮ ਪ੍ਰਤੀ ਇੰਨੇ ਗੰਭੀਰ ਹਨ ਕਿ ਅੱਜ ਵੀ ਵਪਾਰਕ ਅਤੇ ਸਮਾਜਿਕ ਸੰਸਥਾਵਾਂ ਦੀਆਂ ਮੀਟਿੰਗਾਂ ਆਪ ਕਰਦੇ ਹਨ। ਅੱਜ ਵੀ ਉਹ ਕਸੌਲੀ ਅਤੇ ਚੰਡੀਗੜ• ਵਿੱਚ ਵੱਖ-ਵੱਖ ਕਲੱਬਾਂ ਦੇ ਮੈਂਬਰ ਹਨ ਅਤੇ ਬਰਿਜ ਦੀ ਖੇਡ ਉਨ•ਾਂ ਦੀਆਂ ਖਾਸ ਦਿਲਚਸਪੀਆਂ ਵਿੱਚੋਂ ਇਕ ਹੈ।
ਗਵਰਨਿੰਗ ਕੌਂਸਲ ਦੇ ਪ੍ਰਧਾਨ, ਸ. ਸਤਿਆਜੀਤ ਸਿੰਘ ਮਜੀਠੀਆ ਨੇ ਵੀ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਿਆਂ ਪੂਰੇ ਜੌਲੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਉਨ•ਾਂ ਕਿਹਾ ਕਿ ਜੌਲੀ ਸਾਹਿਬ ਹਮੇਸ਼ਾਂ ਤੋਂ ਹੀ ਉਨ•ਾਂ ਵਾਸਤੇ ਪ੍ਰੇਰਨਾ ਸਰੋਤ ਰਹੇ ਹਨ ਅਤੇ ਉਨ•ਾਂ ਦੀ ਉਮਰ ਕਦੇ ਵੀ ਕੌਂਸਲ ਦੀਆਂ ਮੀਟਿੰਗਾਂ ਜਾਂ ਹੋਰ ਕਾਰਵਾਈਆਂ ਵਿੱਚ ਰੁਕਾਵਟ ਨਹੀਂ ਆਈ ਸਗੋਂ ਉਹ ਬਹੁਤ ਹੀ ਉਤਸੁਕਤਾ ਅਤੇ ਚੁਸਤ-ਫੁਰਤ ਵਿਹਾਰ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ।
ਡਾ. ਜੌਲੀ ਪਰਿਵਾਰ ਦੇ ਸਾਰੇ ਮੈਂਬਰ ਦੂਰੋਂ-ਨੇੜਿਓਂ, ਇੱਥੋਂ ਤਕ ਕਿ ਅਮਰੀਕਾ, ਕਨੇਡਾ ਆਦਿ ਮੁਲਕਾਂ ਤੋਂ ਅੱਜ ਉਨ•ਾਂ ਦੇ 100ਵੇਂ ਜਨਮ ਦਿਨ ‘ਤੇ ਕਸੌਲੀ ਪਹੁੰਚੇ, ਜਿੱਥੇ ਇਕ ਛੋਟਾ ਪਰ ਬਹੁਤ ਹੀ ਪ੍ਰਭਾਵਸ਼ਾਲੀ ਸਮਗਾਮ ਰਖਿਆ ਗਿਆ ਸੀ। ਰਾਣਾ ਜੌਲੀ ਨੇ ਕਿਹਾ ਕਿ ਜੌਲੀ ਸਾਹਿਬ ਦਾ ਜਨਮ 14 ਫਰਵਰੀ, 1913 ਵਿੱਚ ਚੱਕਵਾਲ (ਪਾਕਿਸਤਾਨ) ਜ਼ਿਲੇ ਦੇ ਪਿੰਡ ਜ਼ਾਬਾਰਪੁਰ ਵਿਖੇ ਹੋਇਆ। ਮੁਢਲੀ ਸਿੱਖਿਆ ਤੋਂ ਬਾਅਦ ਆਪ ਆਪਣੇ ਜੱਦੀ-ਪੁਸ਼ਤੀ ਆਵਾਜਾਈ ਦੇ ਬਿਜ਼ਨਸ (ਸੂਰਜ ਟਰਾਂਸਪੋਰਟ) ਵਿੱਚ ਰੁਝ ਗਏ ਅਤੇ ਉਨ•ਾਂ ਨੇ ਉਸ ਵੇਲੇ ਸਿਆਲਕੋਟ ਤੋਂ ਲਾਹੌਰ ਤਕ ਤੇਜ਼ ਰਫਤਾਰ ਬੱਸ ਚਲਾ ਕੇ ਇਕ ਨਵੀਂ ਰਵਾਇਤ ਬਣਾਈ।
1947 ਦੀ ਵੰਡ ਤੋਂ ਬਾਅਦ ਆਪ ਅੰਮ੍ਰਿਤਸਰ ਆ ਗਏ। ਵੰਡ ਦੇ ਘਟਨਾਕ੍ਰਮ ਵਿੱਚ ਆਪ ਜੀ ਦੇ ਆਵਾਜਾਈ ਦੇ ਬਿਜ਼ਨਸ ਨੂੰ ਖੂਬ ਹਾਨੀ ਪਹੁੰਚੀ ਅਤੇ ਆਪ ਸਿਰਫ ਦੋ ਬੱਸਾਂ ਲੈ ਕੇ ਗੁਰੂਨਗਰੀ ਆਏ, ਜਿੱਥੇ ਉਨ•ਾਂ ਆਪਣੀ ਮਿਹਨਤ ਅਤੇ ਲਗਨ ਸਦਕਾ ਸੂਰਜ ਟਰਾਂਸਪੋਰਟ ਨੂੰ ਨਵੀਆਂ ਬੁਲੰਦੀਆਂ ਤਕ ਪਹੁੰਚਾਇਆ।

Translate »