February 14, 2012 admin

ਭਾਰਤੀ ਕਿਰਤ ਕਾਨਫਰੰਸ ਨਵੀਂ ਦਿੱਲੀ ਵਿੱਚ ਸ਼ੁਰੂ

ਨਵੀਂ ਦਿੱਲੀ, 14 ਫਰਵਰੀ, 2012 : ਭਾਰਤੀ ਕਿਰਤ ਕਾਨਫਰੰਸ ਦਾ 44ਵਾਂ ਸਮਾਗਮ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋਇਆ ਦੋ ਦਿਨ ਤੱਕ ਚੱਲਣ ਵਾਲੇ ਇਸ ਸਮਾਗਮ ਦਾ ਉਦਘਾਟਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਕੀਤਾ ਗਿਆ। ਇਸ ਵਿੱਚ ਕਿਰਤੀ ਤੇ ਰੋਜ਼ਗਾਰ ਦੇਣ ਵਾਲੇ ਸੰਗਠਨਾਂ ਦੇ ਸੀਨੀਅਰ ਪ੍ਰਤੀਨਿਧੀ ਰਾਜਾਂ ਦੇ ਕਿਰਤ ਮੰਤਰੀ ਤੇ ਵੱਖ ਵੱਖ ਕੇਂਦਰੀ ਮੰਤਰਾਲਿਆਂ ਅਤੇ ਰਾਜ ਸਰਕਾਰ ਦੇ ਅਧਿਕਾਰੀ ਸ਼ਾਮਿਲ ਹੋਏ ਹਨ। ਸੰਮੇਲਨ ਵਿੱਚ ਕਿਰਤ ਸੰਬੰਧੀ ਮੁੱਦਿਆਂ ਨੂੰ ਖੇਤਰੀ ਅਤੇ ਰਾਸ਼ਟਰੀ ਪੱਧਰ ਉਤੇ ਹੱਲ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਸੰਮੇਲਨ ਦੇ ਮਹੱਤਵਪੂਰਨ ਮੁੱਦਿਆਂ ਵਿੱਚ ਘੱਟੋ ਘੱਟ ਮਜ਼ਦੂਰੀ, ਸਮਾਜਿਕ ਸੁਰੱਖਿਆ, ਰੋਜ਼ਗਾਰ ਦੀ ਯੋਗਤਾ ਆਦਿ ਸ਼ਾਮਿਲ ਹਨ। ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਰਤ ਤੇ ਰੋਜ਼ਗਾਰ ਮੰਤਰੀ ਸ਼੍ਰੀ ਮਲਿਕ ਅਰਜੁਨ ਖੜਗੇ ਨੇ ਦੱਸਿਆ ਕਿ  ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨਾਂ• ਦੀ ਅਗਵਾਈ ਹੇਠ ਸਥਾਪਤ ਕੁਸ਼ਲ ਵਿਕਾਸ ਕੌਂਸਿਲ ਰੋਜ਼ਗਾਰ ਦੇ ਮੌਕੇ ਵਧਾਉਣ ਵਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤੇ ਸਾਲ  2022 ਤੱਕ 50 ਕਰੋੜ ਲੋਕਾਂ ਨੂੰ ਕੁਸ਼ਲ ਸਿਖਲਾਈ ਦਿੱਤੇ ਜਾਣ ਦਾ ਟੀਚਾ ਮਿਥਿਆ ਗਿਆ ਹੈ।  ਸ਼੍ਰੀ ਖੜਗੇ ਨੇ ਦੱਸਿਆ ਕਿ ਤਕਰੀਬਨ 12 ਕਰੋੜ ਲੋਕਾਂ ਨੂੰ ਰਾਸ਼ਟਰੀ ਸਿਹਤ ਬੀਮਾ ਯੋਜਨਾ ਦੇ ਘੇਰੇ ਹੇਠ ਲਿਆਂਦਾ ਜਾ ਚੁੱਕਾ ਹੈ।

Translate »