ਗੁਰਦਾਸਪੁਰ 15 ਫਰਵਰੀ –ਜਿਲੇ ਵਿਚ ਪਲਸ ਪੋਲੀਉ ਮੁਹਿੰਮ ਨੂੰ ਸੰਚਾਰੂ ਢੰਗ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਥ ਦੀ ਪ੍ਰਧਾਨਗੀ ਹੇਠ ਜਿਲਾ ਟਾਸਕ ਫੋਰਸ ਦੀ ਮੀਟਿੰਗ ਸਥਾਨਿਕ ਪੰਚਾਇਤ ਭਵਨ ਵਿਖੇ ਹੋਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆ ਸ੍ਰੀ ਕੈਥ ਨੇ ਕਿਹਾ ਕਿ ਪੋਲੀਉ ਦੀ ਨਾਮੁਰਾਦ ਬੀਮਾਰੀ ਤੋ ਦੇਸ਼ ਨੂੰ ਮੁਕਤ ਕਰਨ ਲਈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਰਲ ਕੇ ਹੰਬਲਾ ਮਾਰਨ ਦੀ ਲੋੜ ਹੈ । ਉਨਾ ਨੇ ਕਿਹਾ ਕਿ ਪਲਸ ਪੋਲੀਉ ਮੁਹਿੰਮ ਵਿਚ ਸਾਰਥਿਕ ਭੂਮਿਕਾ ਨਿਭਾਉਣਾ ਸਾਡਾ ਨੈਤਿਕ ਫਰਜ ਹੈ ਅਤੇ ਇਸ ਨੂੰ ਵਿਆਕਤੀਗਤ ਅਤੇ ਸਾਰਥਿਕ ਰੂਪ ਵਿਚ ਹਰੇਕ ਵਿਅਕਤੀ ਵਲੋ ਪੂਰਾ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ । ਉਨਾ ਨੇ ਕਿਹਾ ਕਿ ਇਸ ਨਾਮਰਾਦ ਬੀਮਾਰੀ ਦੇ ਖਾਤਮੇ ਲਈ ਦ੍ਰਿੜ ਇਰਾਦਾ ਕਰਕੇ ਸੰਜੀਦਾ ਯਤਨ ਕੀਤੇ ਜਾਣ । ਸ ਕੈਥ ਨੇ ਇਸ ਮੁਹਿੰਮ ਵਿਚ ਪੰਚਾਇਤਾ , ਸਮੂਹ ਪੰਚਾਇਤੀ ਰਾਜ ਸੰਸਥਾਵਾਂ, ਨਹਿਰੂ ਯੂਵਾ ਕੇਦਰ ਦੇ ਵੰਲਟੀਅਰਾਂ, ਗੈਰ ਸਰਕਾਰੀ ਸੰਗਠਿਨਾ ਐਨ ਜੀ ਉ ਅਤੇ ਸਿਹਤ ਵਿਭਾਗ ਦੇ ਕਰਮਚਾਰੀਆ ਵਲੋ ਰਲ ਕੇ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨਾ ਨੇ ਕਿਹਾ ਕਿ 19 ਫਰਵਰੀ 2012 ਨੂੰ ਜਿਲੇ ਵਿਚ ਪੋਲੀਉ ਬੂੰਦਾ ਪਿਲਾਉਣ ਦਾ ਕੰਮ ਕੀਤਾ ਜਾਣਾ ਹੈ । ਉਨਾ ਨੇ ਅੱਗੇ ਕਿਹਾ ਕਿ ਭੱਠਿਆ, ਬੰਬੀਆ ਅਤੇ ਹੋਰ ਥਾਵਾ ਤੇ ਜਿਥੇ ਪ੍ਰਵਾਸੀ ਮਜਦੂਰਾਂ ਦੇ ਬੱਚੇ ਰਹਿੰਦੇ ਹਨ ਉਥੇ ਊਨਾ ਨੂੰ ਵੀ ਪੋਲੀਉ ਪੋਲੀਉ ਬੂੰਦਾ ਪਿਲਾਉਣ ਦੇ ਉਪਰਾਲੇ ਕੀਤੇ ਜਾਣ । ਉਨਾ ਨੇ ਕਿਹਾ ਕਿ ਇਹ ਮੁਹਿੰਮ ਛੁੱਟੀ ਵਾਲੇ ਦਿਨ ਆਯੋਜਿਤ ਕੀਤੀ ਜਾਣੀ ਹੈ , ਇਸ ਲਈ ਸਰਕਾਰੀ ਕਰਮਚਾਰੀ ਆਪਣੀ ਸਮਾਜ ਪ੍ਰਤੀ ਜਿਮੇਵਾਰੀ ਸਮਝਦੇ ਹੋਏ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ•ਣ ਵਿਚ ਪੂਰਨ ਸਹਿਯੋਗ ਦੇਣ ।
ਇਸ ਮੌਕੇ ਤੇ ਡਾ ਸਰਦੂਲ ਸਿੰਘ ਜਿਲਾ ਕੀਟਾਕਰਨ ਅਫਸਰ ਗੁਰਦਾਸਪੁਰ ਨੇ ਪਲਸ ਪੋਲੀਉ ਮੁਹਿੰਮ 2012 ਦੇ ਪਹਿਲੇ ਗੇੜ ਲਈ ਜਿਲੇ ਵਿਚ ਤਿਆਰ ਰਣਨੀਤੀ ਤੋ ਜਾਣੂ ਕਰਵਾਉਦਿਆ ਦੱਸਿਆ ਕਿ 19,20,ਅਤੇ 21 ਫਰਵਰੀ 2012 ਨੂੰ ਜਿਲੇ ਵਿਚ 0 ਤੋ 5 ਸਾਲ ਦੇ ਬੱਚਿਆ ਨੂੰ ਪੋਲੀਉ ਦੀਆ ਬੂੰਦਾ ਪਿਲਾਉਣ ਦਾ ਕੰਮ ਕੀਤਾ ਜਾਵੇਗਾ ਅਤੇ ਇਸ ਸਬੰਧੀ ਚੇਤਨਾ ਫੈਲਾਉਣ ਲਈ 17 ਫਰਵਰੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਤੋ ਇੱਕ ਵਿਸੇਸ ਜਾਗਰੂਕਤਾ ਰੈਲੀ ਕੱਢੀ ਜਾਵੇਗੀ ।ਉਨਾ ਨੇ ਦੱਸਿਆ ਕਿ 19 ਫਰਵਰੀ ਨੂੰ ਵੱਖ ਵੱਖ ਥਾਵਾ ਤੇ ਸਥਾਪਿਤ ਬੂਥਾਂ ਤੇ ਪੋਲੀਉ ਦੀਆ ਬੂੰਦਾ ਪਿਲਾਉਣ ਦਾ ਕੰਮ ਕੀਤਾ ਜਾਵੇਗਾ ਅਤੇ 20 ਅਤੇ 21 ਫਰਵਰੀ ਨੂੰ ਬੂੰਦਾ ਪੀਣ ਤੋ ਵਾਝੇ ਰਹਿ ਗਏ ਬੱਚਿਆ ਨੂੰ ਘਰ ਘਰ ਜਾ ਕੇ ਪੋਲੀਉ ਦੀਆ ਬੂੰਦਾ ਪਿਲਾਉਣ ਦਾ ਕੰਮ ਕੀਤਾ ਜਾਵੇਗਾ । ਇਸ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਦੇਦਿਆ ਉਨਾ ਦੱਸਿਆ ਕਿ ਜਿਲਾ ਗੁਰਦਾਸਪੁਰ ਵਿਚ 0 ਤੋ 5 ਸਾਲ ਸਾਲ ਦੇ 2 ਲੱਖ 24 ਹਜਾਰ 155 ਬੱਚਿਆ ਨੂੰ ਪੇਡੁ ਅਤੇ ਸ਼ਹਿਰੀ ਖੇਤਰਾ ਵਿਚ 4209 ਵੈਕਸੀਨੈਟਾ ਵਲੋ ਪੋਲੀਉ ਦੀਆ ਬੂੰਦਾ ਪਿਲਾਈਆ ਜਾਣਗੀਆ ਅਤੇ 250 ਸੁਪਰਵਾਈਜਰਾ ਵਲੋ ਇਸ ਕੰਮ ਦੀ ਨਿਗਰਾਨੀ ਕੀਤੀ ਜਾਵੇਗੀ। ਉਨਾ ਅੱਗੇ ਦੱਸਿਆ ਕਿ ਪੋਲੀਉ ਦੀਆ ਬੂੰਦਾ ਪਿਲਾਉਣ ਲਈ ਜਿਲੇ ਵਿਚ 1313 ਸਥਾਈ ਅਤੇ 41 ਟਰਾਜਿਟ ਬੂਥ ਸਥਾਪਿਤ ਕੀਤੇ ਗਏ ਹਨ । ਇਸ ਤੋ ਇਲਾਵਾ ਦੂਰ ਦੁਰਾਡੇ ਦੇ ਖੇਤਰਾ ਵਿਚ ਪਹੁੰਚ ਕਰਨ ਲਈ 25 ਮੋਬਾਇਲ ਬੂਥ ਟੀਮਾ ਵੀ ਗਠਿਤ ਕੀਤੀਆ ਗਈਆ ਹਨ । ਉਨਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆ ਅਤੇ ਕਰਮਚਾਰੀਆ ਤੋ ਇਲਾਵਾ ਐਨ ਜੀ À ਵਲੋ ਵੀ ਇਸ ਮੁਹਿੰਮ ਦੀ ਸਫਲਤਾ ਵਿਚ ਵੱਧ ਤੋ ਵੱਧ ਚੜ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ । ਉਨਾ ਨੇ ਆਸ ਪ੍ਰਗਟਾਈ ਕਿ ਸੂਮਹ ਸੰਸਥਾਵਾਂ ਅਤੇ ਵਿਆਕਤੀਆ ਦੇ ਸਾਂਝੇ ਉਪਰਾਲੇ ਸਦਕਾ ਇਸ ਮੁਹਿੰਮ ਨੂੰ ਇੱਕ ਵਾਰ ਫਿਰ ਸਫਲਤਾਪੂਰਵਕ ਸੰਪਨ ਹੋਵੇਗੀ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਐਸ ਡੀ ਐਮਜ, ਸਹਾਇਕ ਸਿਵਲ ਸਰਜਨ , ਪ੍ਰਮਾਇਮਰੀ ਅਤੇ ਕੰਮਿਊਨਿਟੀ ਸੈਟਰ ਹੈਲਥ ਸੈਟਾਂ ਦੇ ਡਾਕਟਰ ਅਤੇ ਐਨ ਜੀ ਉਦੇ ਨੁਮਾਇਦੇ ਵੀ ਹਾਜਰ ਸਨ ।