ਨਵੀਂ ਦਿੱਲੀ, 15 ਫਰਵਰੀ, 2012 : ਸੰਘ ਲੋਕ ਸੇਵਾ ਕਮਿਸ਼ਨ ਭਾਰਤੀ ਪ੍ਰਸ਼ਾਸਨਿਕ ਸੇਵਾ, ਭਾਰਤੀ ਵਿਦੇਸ਼ ਸੇਵਾ, ਭਾਰਤੀ ਪੁਲਿਸ ਸੇਵਾ ਅਤੇ ਕੇਂਦਰੀ ਸੇਵਾਵਾਂ ਦੀ ਏ ਅਤੇ ਬੀ. ਸ੍ਰੇਣੀ ਦੇ ਅਹੁਦਿਆਂ ਉਤੇ ਨਿਯੁਕਤੀ ਲਈ 20 ਮਈ ਨੂੰ ਸਾਲ 2012 ਦੀ ਸਿਵਲ ਸੇਵਾ (ਮੁੱਢਲੀ) ਪ੍ਰੀਖਿਆ ਦਾ ਆਯੋਜਨ ਕਰੇਗਾ। ਪ੍ਰੀਖਿਆ ਦਾ ਪੂਰਾ ਵੇਰਵਾ ਤੇ ਹੋਰ ਦਿਸ਼ਾ ਨਿਰਦੇਸ਼ ਕਮਿਸ਼ਨ ਦੀ ਵੈਬਸਾਈਟ www.upsc.gov.in ਉਤੇ 4 ਫਰਵਰੀ 2012 ਤੋਂਂ ਉਪਲਬੱਧ ਹੈ।ਇਸ ਨਾਲ ਹੀ ਇਸ ਪ੍ਰੀਖਿਆ ਦ; ਵਿਸਤ੍ਰਿਤ ਨੋਟਿਸ ਐਮਪਲਾਈਮੈਂਟ ਨਿਊਜ਼ ਅਤੇ ਰੋਜ਼ਗਾਰ ਸਮਾਚਾਰ ਵਿੱਚ 11 ਫਰਵਰੀ, ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਉਮੀਦਵਾਰ ਉਪਰੋਕਤ ਵੈਬਸਾਈਟ www.upsconline.nic.inਉਤੇ ਆਨ ਲਾਈਨ ਅਰਜ਼ੀਆਂ ਭੇਜ ਸਕਦੇ ਹਨ। ਆਵੇਦਨ ਪੱਤਰ ਭਰੇ ਜਾਣ ਨਾਲ ਸਬੰਧਤ ਦਿਸ਼ਾ ਨਿਰਦੇਸ਼ਕ ਵੀ ਉਪਰੋਕਤ ਵੈਬਸਾਈਟ ਉਤੇ ਉਪਲਬੱਧ ਹਨ।
ਆਨ ਲਾਈਨ ਅਰਜ਼ੀਆਂ 5 ਮਾਰਚ ਤੱਕ 11.59 ਵਜੇ ਤੱਕ ਹੀ ਭਰੀਆ ਜਾ ਸਕਣਗੀਆਂ। ਇਸ ਦੇ ਬਾਅਦ ਇਹ ਸੰਪਰਕ ਸੁਵਿਧਾ ਸਮਾਪਤ ਕਰ ਦਿੱਤੀ ਜਾਵੇਗੀ। ਕਿਸੇ ਤਰਾਂ• ਦੇ ਮਾਰਗ ਦਰਸ਼ਨ /ਸੂਚਨਾ/ਸਪਸ਼ਟੀਕਰਨ ਦੇ ਲਈ ਸੰਘ ਲੋਕ ਸੇਵਾ ਕਮਿਸ਼ਨ ਦੇ ਸੁਵਿਧਾ ਕਾਉਂਟਰ ਜਾਂ ਟੈਲੀਫੋਨ ਨੰਬਰ ੦੧੧-੨੩੩੮੫੨੭੧/ ੦੧੧-੨੩੩੮੧੧੨੫/੦੧੧-੨੩੦੯੮੫੪੩ ਉਤੇ ਕਿਸੇ ਵੀ ਕੰਮਕਾਜ਼ੀ ਦਿਵਸ ਨੂੰ ਸਵੇਰੇ 10 ਵਜੇ ਤੋਂ ਸ਼ਾਮ ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।