February 15, 2012 admin

202 ਰੇਲਵੇ ਸਟੇਸ਼ਨਾਂ ਉਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਉਪਰਾਲੇ

ਨਵੀਂ ਦਿੱਲੀ, 15 ਫਰਵਰੀ, 2012 :  ਰੇਲਵੇ ਵੱਲੋਂ ਪਹਿਲੇ ਪੜ•ਾਅ ਵਿੱਚ ਦੇਸ਼ ਦੇ 202 ਮਹੱਤਵਪੂਰਨ ਅਤੇ ਨਾਜੁਕ ਸਟੇਸ਼ਨਾਂ ਉਤੇ ਏਕੀਕ੍ਰਿਤ ਸੁਰੱਖਿਆ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ। ਇਨਾਂ• ਵਿੱਚੋਂ 76 ਰੇਲਵੇ ਸਟੇਸ਼ਨਾਂ ਉਤੇ ਇਸ ਪ੍ਰਣਾਲੀ ਨੂੰ 31 ਮਾਰਚ, 2012 ਤੇ ਬਾਕੀ ਸਟੇਸ਼ਨਾਂ ਉਤੇ 2012-13 ਵਿੱਚ ਕਰਨ ਦਾ ਪ੍ਰੋਗਰਾਮ ਹੈ। ਇਸ ਪ੍ਰਣਾਲੀ ਹੇਠ ਮੁਸਾਫਿਰਾਂ ਦੇ ਦਾਖ਼ਲ ਸਥਾਨ ਤੋਂ ਹੀ ਬਹੁ ਪੱਖੀ ਸਕਰੀਨਿੰਗ ਤੇ ਜਾਂਚ ਕਰਨ ਦੀ ਵਿਵਸਥਾ ਹੈ।ਇਸ ਪ੍ਰਣਾਲੀ ਵਿੱਚ ਨਵੀਆਂ ਮਸ਼ੀਨਾਂ ਅਤੇ ਸਾਫਟਵੇਅਰ ਸ਼ਾਮਿਲ ਹਨ। ਜੋ ਰਸਮੀ ਸੁਰੱਖਿਆ ਢੰਗਾਂ ਨੂੰ ਹੋਰ ਮਜ਼ਬੂਤ ਕਰਨਗੇ। ਸਟੇਸ਼ਨ ਦੇ ਸਾਰੇ ਖੇਤਰ ਨੂੰ ਕਵਰ ਕਰਨ ਲਈ ਸੀ.ਸੀ.ਟੀ.ਵੀ. ਲਗਾਏ ਜਾਣਗੇ। ਰੇਲਵੇ ਸੁਰੱਖਿਆ ਬਲ ਦੇ ਸਿੱਖਿਅਤ ਕਰਮਚਾਰੀਆਂ ਨੂੰ ਇਨਾਂ• ਸਟੇਸ਼ਨਾਂ ‘ਤੇ ਤੈਨਾਤ ਕੀਤਾ ਜਾਵੇਗਾ। 

Translate »