ਨਵੀਂ ਦਿੱਲੀ, 15ਫਰਵਰੀ, 2012 : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਖੁਰਾਕ ਸੁਰੱਖਿਆ ਲਈ ਮਜ਼ਬੂਤ ਖੇਤੀਬਾੜੀ ਖੇਤਰ ਦੀ ਲੋੜ ‘ਤੇ ਜ਼ੋਰ ਦਿੱਤਾ ਹੈ । ਅੱਜ ਰਾਸ਼ਟਰਪਤੀ ਭਵਨ ਵਿੱਚ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵਾਸਤੇ ਆਯੋਜਿਤ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਵਸੋਂ ਦਾ ਇੱਕ ਵੱਡਾ ਹਿੱਸਾ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ ਤੇ ਇਨਾਂ• ਦੀ ਜੀਵਿਕਾ ਨੂੰ ਸੁਰੱਖਿਅਤ ਕੀਤ ਬਿਨਾਂ• ਸਹੀ ਅਰਥਾਂ ਵਿੱਚ ਨਿਰੰਤਰ ਵਿਕਾਸ ਦਾ ਟੀਚਾ ਹਾਸਿਲ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨਾਂ• ਦੀ ਸਰਕਾਰ ਨੇ ਪਿਛਲੇ ਸਾਢੇ ਸੱਤ ਸਾਲਾਂ ਵਿੱਚ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵੱਲ ਵਿਸ਼ੇਸ ਧਿਆਨ ਦਿੱਤਾ ਤੇ ਕਿਸਾਨਾਂ ਦੀ ਸਖ਼ਤ ਮਿਹਨਤ ਸਦਕਾ ਸਰਕਾਰ ਦੀਆਂ ਖੇਤੀਬਾੜੀ ਨੀਤੀਆਂ ਦੇ ਉਸਾਰੂ ਨਤੀਜੇ ਆਉਣੇ ਸ਼ੁਰੂ ਹੋਏ ਹਨ। ਉਨਾਂ• ਦੱਸਿਆ ਕਿ ਪਿਛਲੀਆਂ ਯੋਜਨਾਂਵਾਂ ਦੇ ਮੁਕਾਬਲੇ 11ਵੀਂ ਯੋਜਨਾ ਵਿੱਚ ਖੇਤੀਬਾੜੀ ਤੇ ਇਸ ਨਾਲ ਸਬੰਧਤ ਖੇਤਰ ਦੀ ਵਿਕਾਸ ਦਰ ਸਾਢੇ 3 ਫੀਸਦੀ ਰਹੀ ਹੈ ਜਿਹੜੀ 9ਵੀਂ ਯੋਜਨਾ ਵਿੱਚ 2.5 ਫੀਸਦੀ ਤੇ 10ਵੀਂ ਯੋਜਨਾ ਵਿੱਚ 2.4 ਫੀਸਦੀ ਸੀ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਤੇ ਕਿਸਾਨਾਂ ਦੀ ਹਿੰਮਤ ਤੇ ਮਿਹਨਤ ਸਦਕਾ ਇਸ ਵਰੇ• 25ਸੌ ਲੱਖ ਟਨ ਅਨਾਜ਼ ਉਤਪਾਦਨ ਦੀ ਆਸ ਹੈ ਜੋ ਇਸ ਸਾਲ ਦੇ ਟੀਚੇ ਨਾਲੋਂ 50 ਲੱਖ ਟਨ ਵਧੇਰੇ ਹੈ। ਉਨਾਂ• ਕਿਹਾ ਕਿ ਸਾਲ 2020-21 ਤੱਕ ਅਨਾਜ ਦੀ ਮੰਗ ਨੂੰ ਪੂਰਾ ਕਰਨ ਵਾਸਤੇ ਅਨਾਜ ਉਤਪਾਦਨ ਵਿੱਚ ਹਰ ਵਰੇ• ਘੱਟੋ ਘੱਟ 2 ਫੀਸਦੀ ਵਿਕਾਸ ਦਰ ਲੋੜੀਂਦੀ ਹੈ। ਉਨਾਂ• ਕਿਹਾ ਕਿ ਖੇਤੀਬਾੜੀ ਖੇਤਰ ਨੂੰ ਉਤਸਾਹਿਤ ਕੀਤੇ ਜਾਣ ਦੀ ਅਜੇ ਵੀ ਬਹੁਤ ਗੁੰਜਾਇਸ਼ ਹੈ ਤੇ ਸਰਕਾਰ ਇਸ ਖੇਤਰ ਨੂੰ ਤਰਜ਼ੀਹ ਦਿੰਦੀ ਰਹੇਗੀ ਤੇ ਖੇਤੀਬਾੜੀ ਵਿੱਚ ਨਿੱਜੀ ਖਤਰ ਦੇ ਨਿਵੇਸ਼ ਨਾਲ ਇਸ ਨੂੰ ਹੋਰ ਮਜ਼ਬੂਤੀ ਮਿਲੇਗੀ। ਖੇਤੀਬਾੜੀ ਵਿਸਤਾਰ ਵਿੱਚ ਰਾਜਾਂ ਨੂੰ ਆਪਣੀ ਭੂਮਿਕਾ ਹੋਰ ਚੰਗੀ ਤਰਾਂ• ਨਿਭਾਉਣੀ ਪਵੇਗੀ। ਡਾ. ਮਨਮੋਹਨ ਸਿੰਘ ਨੇ ਖੇਤੀਬਾੜੀ ਮੰਡੀਕਰਨ ਵਿੱਚ ਸੁਧਾਰ ਲਿਆਉਣ ਤੇ ਖੇਤੀਬਾੜੀ ਯੁਨੀਵਰਸਿਟੀਆਂ ਦੇ ਕੰਮਕਾਜ ਵਿੱਚ ਨਵੀਨਤਾ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਇਸ ਕਾਰਜਸ਼ਾਲਾ ਲਈ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਵੱਲੋਂ ਕੀਤੇ ਗਏ ਉਪਰਾਲੇ ਲਈ ਉਨਾਂ• ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਵਰਕਸ਼ਾਪ ਖੇਤੀਬਾੜੀ ਖੇਤਰ ਦੇ ਵਿਸਥਾਰ ਅਤੇ ਮਜ਼ਬੂਤੀ ਲਈ ਲਾਹੇਵੰਦ ਸ਼ਾਬਿਤ ਹੋਵੇਗੀ।