February 15, 2012 admin

ਫੂਡ ਕਰਾਫਟ ਇੰਸਟੀਚਿਊਟ ਰਾਮ ਕਲੌਨੀ ਕੈਂਪ ਵਿਖੇ ਲਗਾਈ ਇੰਟਰ-ਨੈਸ਼ਨਲ ਕਲਨਰੀ ਵਰਕਸ਼ਾਪ

ਹੁਸ਼ਿਆਰਪੁਰ, 15 ਫਰਵਰੀ: ਫੂਡ ਕਰਾਫਟ ਇੰਸਟੀਚਿਊਟ ਰਾਮ ਕਲੌਨੀ ਕੈਂਪ ਵਿਖੇ ਲਗਾਈ ਇੰਟਰ-ਨੈਸ਼ਨਲ ਕਲਨਰੀ ਵਰਕਸ਼ਾਪ ਦੇ ਅਖੀਰਲੇ ਦਿਨ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।  ਇਸ ਮੌਕੇ ਤੇ ਉਨ•ਾਂ ਨੇ ਵਰਕਸ਼ਾਪ ਵਿੱਚ ਹਿੱਸਾ ਲੈ ਰਹੇ ਸਿਖਿਆਰਥੀਆਂ ਵੱਲੋਂ ਬਣਾਈਆਂ ਜਾ ਰਹੀਆਂ ਡਿਸ਼ਾ (ਅੰਤਰ ਰਾਸ਼ਟਰੀ ਆਹਾਰ) ਨੂੰ ਦੇਖਿਆ ਅਤੇ ਉਨ•ਾਂ ਦੀ ਪ੍ਰਸੰਸਾ ਕੀਤੀ।  ਇਸ ਇੰਸਟੀਚਿਊਟ ਵੱਲੋਂ ‘ਹੁਨਰ ਸੇ ਰੋਜ਼ਗਾਰ’ ਅਧੀਨ ਚਲਾਏ ਜਾ ਰਹੇ ਕੋਰਸਾਂ ਬਾਰੇ ਖੁਸ਼ੀ ਪ੍ਰਗਟ  ਕਰਦਿਆਂ ਉਨ•ਾਂ ਦੱਸਿਆ ਕਿ ਇਨ•ਾਂ ਕੋਰਸਾਂ ਦੇ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਰੋਜਗਾਰ ਦੇ ਮੌਕੇ ਮਿਲ ਰਹੇ ਹਨ ਅਤੇ ਅੰਤਰ ਰਾਸ਼ਟਰੀ ਕੰਪਨੀਆਂ ਵੱਲੋਂ ਵੀ ਇਨ•ਾਂ ਸਿਖਿਆਰਥੀਆਂ ਦੀ ਮੰਗ ਕੀਤੀ ਜਾ ਰਹੀ ਹੈ।  ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਤਿੰਨ ਦਿਨਾਂ ਚਲੀ ਇੰਟਰ ਨੈਸ਼ਨਲ ਕਲਨਰੀ ਵਰਕਸ਼ਾਪ ਦੇ 15 ਸਿਖਿਆਰਥੀਆਂ ਨੂੰ , ਜਿਨ•ਾਂ ਵਿੱਚ ਉਨ•ਾਂ ਦੀ ਧਰਮਪਤਨੀ ਸ੍ਰੀਮਤੀ ਰੁਪਿੰਦਰ ਕੌਰ ਵੀ ਸ਼ਾਮਲ ਹੈ, ਸਰਟੀਫਿਕੇਟ ਵੀ ਵੰਡੇ।
 ਅੰਤਰ ਰਾਸ਼ਟਰੀ ਆਹਾਰ ਸ਼ਰੰਖਲਾ ਵਰਕਸ਼ਾਪ ਵਿੱਚ ਅੱਜ ਸ਼ੈਫ ਡੀ ਖਾਤੀ ਨੇ ਜੈਪਨੀਸ ਰੈਸਪੀ ਤਿਆਰ ਕਰਨ ਸਬੰਧੀ ਜਾਣਕਾਰੀ ਉਪਲਬੱਧ ਕਰਵਾਈ। ਸ਼ੈਫ ਡੀ ਖਾਤੀ ਤਿੰਨ ਸਾਲ ਭਾਰਤ ਦੇ ਸਭ ਤੋਂ ਵਧੀਆ ਰੈਸਟੋਰੈਂਟਾਂ ਵਿੱਚ ਕੰਮ ਕਰ ਚੁੱਕੇ ਹਨ।  ਸ਼ੈਫ ਵਸਾਬੀ ਜੋ ਕਿ ਤਾਜ ਹੋਟਲ ਵਿੱਚ ਕੰਮ ਕਰਨ ਤੋਂ ਬਾਅਦ ਅੱਜਕਲ ਫਲੋਰੀਡਾ ਵਿੱਚ ਕੰਮ ਕਰ ਰਹੇ ਹਨ ਵੱਲੋਂ ਸੁਸ਼ੀ, ਟੈਪਨਿਆਕੀ ਅਤੇ ਜਪਾਨ ਵਿੱਚ ਬਣਨ ਵਾਲੀਆਂ ਡਿਸ਼ਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੋ ਬਹੁਤ ਹੀ ਸ਼ਲਾਘਾਯੋਗ ਡਿਸ਼ਾ ਬਣਾਉਣ ਦੀ ਵਿਧੀ ਸਿਖਾਈ।
 ਪ੍ਰਿੰਸੀਪਲ ਨਵੀਦਪ ਸ਼ਰਮਾ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱÎਿਸਆ ਕਿ ਫੂਡ ਕਰਾਫ਼ਟ ਇੰਸਟੀਚਿਊਟ ਵਿਖੇ ਲਗਾਈ ਗਈ ਅੰਤਰ ਰਾਸ਼ਟਰੀ ਆਹਾਰ ਸ਼ਰੰਖਲਾ ਵਰਕਸ਼ਾਪ ਦੇ ਪਹਿਲੇ ਦਿਨ ਸ਼ੈਫ ਸੁਮਨ ਸ਼ਰਮਾ ਅਤੇ ਸ਼ੈਫ ਵਿਵੇਕ ਸਾਗਰ ਜੋ ਦਿੱਲੀ ਦੇ ਪ੍ਰਸਿੱਧ ਹੋਟਲਾਂ ਤੋਂ ਆਏ ਸਨ, ਨੇ ਇਟਾਲੀਅਨ, ਮੈਕਸੀਕਨ ਅਤੇ ਹੋਰ ਦੇਸ਼ਾਂ ਦੇ ਖਾਣੇ ਬਣਾਉਣ ਦੀ ਵਿਧੀ ਅਤੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ•ਾਂ ਹੋਰ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ‘ਹੁਨਰ ਸੇ ਰੋਜ਼ਗਾਰ’ ਪ੍ਰੋਗਰਾਮ ਤਹਿਤ ਕੂਕਿੰਗ, ਬੇਕਿੰਗ, ਰੈਸਟੋਰੈਂਟ ਸਰਵਿਸ ਅਤੇ ਹਾਊਸ ਕੀਪਿੰਗ ਦੇ ਕੋਰਸ ਕਰਵਾਏ ਜਾ ਰਹੇ ਹਨ ਅਤੇ ਅੱਜ ਤੱਕ ਇਨ•ਾਂ ਕੋਰਸਾਂ ਵਿੱਚ 146 ਵਿਦਿਆਰਥੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।  ਉਨ•ਾਂ ਹੋਰ ਦੱਸਿਆ ਕਿ ਇਸ ਅਕੈਡਮਿਕ ਸਾਲ ਲਈ ਆਖਰੀ ਬੈਚ ਮਾਰਚ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਰਿਹਾ ਹੈ ਜਿਸ ਵਿੱਚ ਲਗਭਗ 60 ਵਿਦਿਆਰਥੀਆਂ ਨੂੰ ਟਰੇਨਿੰਗ ਦੇ ਕੇ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਹਾਇਕ ਲੈਕਚਰਾਰ ਜਿਕਸੀ ਵਿਰਲੀ, ਮੰਜੂ ਸਰੋਆ ਅਤੇ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ।

Translate »