February 15, 2012 admin

ਭਾਰਤ ਅਤੇ ਸਾਉਦੀ ਅਰਬੀਆ ਰੱਖਿਆ ਸਹਿਯੋਗ ਬਾਰੇ ਸਾਂਝੀ ਕਮੇਟੀ ਦੇ ਗਠਨ ਲਈ ਰਾਜ਼ੀ

ਨਵੀਂ ਦਿੱਲੀ, 15 ਫਰਵਰੀ, 2012 :  ਭਾਰਤ ਅਤੇ ਸਾਉਦੀ ਅਰਬੀਆ ਰੱਖਿਆ ਸਹਿਯੋਗ ਵਿੱਚ ਵਾਧਾ ਕਰਨ ਲਈ ਇੱਕ ਸਾਂਝੀ ਕਮੇਟੀ ਦੇ ਗਠਨ ਲਈ ਰਾਜ਼ੀ ਹੋਏ ਹਨ। ਇਹ ਸਹਿਮਤੀ ਕੱਲ• ਰਿਆਦ ਵਿੱਚ ਦੋਹਾਂ ਦੇਸ਼ਾਂ ਦੇ ਪ੍ਰਤੀਨਿਧ ਮੰਡਲਾਂ ਵਿਚਾਲੇ ਹੋਈ ਗੱਲਬਾਤ ਦੌਰਾਨ ਬਣੀ।ਭਾਰਤੀ ਪ੍ਰਤੀਨਿਧ ਮੰਡਲ ਦੀ ਅਗਵਾਈ ਰੱਖਿਆ ਮੰਤਰੀ ਸ਼੍ਰੀ ਏ.ਕੇ. ਐਂਟਨੀ ਨੇ ਕੀਤੀ ਤੇ ਸਾਉਦੀ ਅਰਬੀਆ ਦੇ ਪ੍ਰਤੀਨਿਧ ਮੰਡਲ ਦੀ ਅਗਵਾਈ ਰੱਖਿਆ ਮੰਤਰੀ ਸਹਿਜ਼ਾਦਾ ਸਲਮਾਨ ਬਿਨ ਅਬਦੁੱਲ ਅਜ਼ੀਜ਼ ਅਲ ਸਾਉਦ ਨੇ ਕੀਤੀ।  ਪ੍ਰਤੀਨਿਧ ਮੰਡਲ ਦੀ ਗੱਲਬਾਤ ਵਿੱਚ ਸਾਉਦੀ ਅਰਬੀਆ ਦੇ ਉਪ ਰੱਖਿਆ ਮੰਤਰੀ ਸ਼੍ਰੀ ਖਲਿਦ ਬਿਨ ਸੁਲਤਾਨ ਤੇ ਫੌਜੀ ਸੰਸਥਾਵਾਂ ਦੇ ਅਧਿਕਾਰੀ ਵੀ ਸ਼ਾਮਿਲ ਹੋਏ। ਭਾਰਤੀ ਪ੍ਰਤੀਨਿਧ ਮੰਡਲ ਵਿੱਚ ਰੱਖਿਆ ਸਕੱਤਰ ਸ਼੍ਰੀ ਸ਼ੱਸ਼ੀਕਾਂਤ ਸ਼ਰਮਾ, ਸਾਉਦੀ ਅਰਬ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਹਾਮਿਦ ਅਲੀ ਰਾਓ, ਲੈਫਟੀਨੈਂਟ ਜਨਰਲ ਐਸ. ਕੇ. ਸਿੰਘ, ਭਾਰਤੀ ਨੇਵੀ ਦੇ ਉਪ ਮੁੱਖੀ ਵਾਈਸ ਐਡਮਿਰਲ ਸਤੀਸ਼ ਸੋਨੀ, ਤੇ ਹਵਾਈ ਸੈਨਾ ਦੇ ਏਅਰਵਾਈਸ ਮਾਰਸ਼ਲ ਐਮ.ਆਰ. ਪਵਾਰ ਸ਼ਾਮਿਲ ਸਨ।  ਇਹ ਪ੍ਰਸਤਾਵਿਤ ਕਮੇਟੀ ਰੱਖਿਆ ਸਹਿਯੋਗ ਵਿੱਚ ਵਾਧਾ ਕਰਨ ਅਤੇ ਰੱਖਿਆ ਸਹਿਯੋਗ ਬਾਰੇ ਹੋਣ ਵਾਲੇ ਸਮਝੌਤਿਆਂ ਦਾ ਆਪਸੀ ਵਿਚਾਰ ਵਟਾਂਦਰੇ ਰਾਹੀਂ ਰਾਹ ਪੱਧਰਾਂ ਕਰੇਗੀ। ਸ਼੍ਰੀ ਐਂਟਨੀ ਨੇ ਸਾਉਦੀ ਅਰਬ ਦੇ ਰੱਖਿਆ ਮੰਤਰੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਸਾਉਦੀ ਅਰਬ ਦੇ ਦੌਰੇ ਦੌਰਾਨ ਰੱਖਿਆ ਮੰਤਰੀ ਨੇ ਸਾਉਦੀ ਅਰਬ ਦੇ ਸ਼ਾਹ ਅਬਦੁੱਲ ਬਿਨ ਅਬਦੁੱਲ ਅਜ਼ੀਜ਼ ਅਲ ਸਾਉਦ ਨਾਲ ਮੁਲਾਕਾਤ ਕੀਤੀ ਤੇ ਉਥੇ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਭਾਰਤੀ ਪ੍ਰਤੀਨਿਧ ਮੰਡਲ ਬੀਤੀ ਰਾਤ ਦੇਸ਼ ਵਾਪਸ ਆ ਗਿਆ ਹੈ।

Translate »