-ਐਡਵੋਕੇਟ ਜਸਪਾਲ ਸੰਿਘ ਮੰਝਪੁਰ
ਅੱਜ ਵੈਲਨਟਾਈਨ ਡੇਅ ਦੇ ਨਾਂ ਹੇਠ ਸਮਾਜ ਵਚਿ ਅਸ਼ਲੀਲਤਾ, ਲੱਚਰਤਾ ਨੂੰ ਖੁੱਲ੍ਹਾ ਸੱਦਾ ਦੇਣ ਵਚਿ ਵੱਡੀਆਂ ਵੱਡੀਆਂ ਕੰਪਨੀਆਂ ਮੀਡੀਏ ਨਾਲ ਰਲ ਕੇ ਇਕਪਾਸਡ਼ ਰੋਲ ਅਦਾ ਕਰ ਰਹੀਆਂ ਹਨ। ਜਸਿ ਅਧੀਨ ਸਮਾਜ ਵਚਿ ਸੱਭਆਿਚਾਰਕ ਗੰਦਗੀ ਵਚਿ ਵਾਧਾ ਹੋ ਰਹਾ ਹੈ ਅਤੇ ਲੋਕਾਂ ਦੀਆਂ ਧੀਆਂ-ਭੈਣਾਂ ਨਾਲ ਛੇਡ਼ਖਾਨੀ ਕਰਨ ਵਾਲਆਿਂ ਨੂੰ ਸ਼ਹ ਿਮਲਿ ਰਹੀ ਹੈ। ਪਰ ਬਡ਼ੀ ਹੈਰਾਨੀ ਦੀ ਗੱਲ ਹੈ ਕ ਿਇਸ ਦਨਿ ਨੂੰ ਮਨਾਉਣ ਪਛੇ ਲਗਭਗ ੯੯ ਫੀਸਦੀ ਲੋਕਾਂ ਨੂੰ ਸ਼ਾਇਦ ਪਤਾ ਨਾ ਹੋਵੇ ਕ ਿਇਸ ਦਨਿ ਦੀ ਸ਼ੁਰੂਆਤ ਕਸਿ ਤਰ੍ਹਾਂ ਹੋਈ ਤੇ ਇਸ ਦਨਿ ਦਾ ਕੀ ਮਹੱਤਵ ਹੈ।
ਪ੍ਰਾਚੀਨ ਰੋਮ ਦੇ ਰਾਜੇ ਕਲੋਡਅਿਸ ਦੂਜੇ ਦੇ ਸਮੇਂ ਕ੍ਰਸਿਚਨਾਂ ਉਤੇ ਅਥਾਹ ਜ਼ੁਲਮ ਤਸ਼ੱਦਦ ਢਾਹੇ ਜਾਂਦੇ ਸਨ ਤੇ ਕ੍ਰਸਿਚਅਿਨ ਰੀਤੀ ਰਵਾਜ਼ਾਂ ਉਤੇ ਜੱਿਥੇ ਪਾਬੰਦੀਆਂ ਲਗਾਈਆਂ ਗਈਆਂ ਉਥੇ ਹੁਕਮਰਾਨਾਂ ਦੇ ਇਨ੍ਹਾਂ ਫੈਸਲਆਿਂ ਦੀ ਉਲੰਘਣਾ ਕਰਨ ਵਾਲਆਿਂ ਨੂੰ ਸਖਤ ਸਜ਼ਾਵਾਂ ਦੱਿਤੀਆਂ ਜਾਂਦੀਆਂ। ਸੰਤ ਵੈਲਨਟਾਈਨ ਨੇ ਸ਼ਾਸ਼ਕ ਕਲੋਡਅਿਸ ਦੂਜੇ ਦੇ ਜ਼ੁਲਮਾਂ ਦੇ ਖਲਾਫ ਆਵਾਜ਼ ਬੁਲੰਦ ਕੀਤੀ ਤੇ ਕ੍ਰਸਿਚਅਿਨ ਰੀਤੀ ਰਵਾਜ਼ਾਂ ਨੂੰ ਉਤਸ਼ਾਹਤ ਕੀਤਾ, ਜਸਿ ਵਚਿ ਕ੍ਰਸਿਚਅਿਨ ਰੀਤਾਂ ਮੁਤਾਬਕ ਵਆਿਹ ਕਰਵਾਉਣੇ ਵੀ ਸ਼ਾਮਲਿ ਸਨ। ਸੰਤ ਵੈਲਨਟਾਈਨ ਹੁਕਮਰਾਨਾਂ ਦੇ ਜ਼ੁਲਮਾਂ ਦਾ ਸ਼ਕਾਰ ਹੋਏ ਲੋਕਾਂ ਦੀ ਮਾਲੀ ਤੇ ਰੂਹਾਨੀ ਮਦਦ ਵੀ ਕਰਦੇ ਸਨ। ਹੁਕਮਰਾਨਾਂ ਵਲੋਂ ਸੰਤ ਵੈਲਨਟਾਈਨ ਨੂੰ ਪੱਥਰ ਮਾਰ ਮਾਰਕੇ ਮਾਰ ਦੇਣ ਦੀ ਸਜ਼ਾ ਦੱਿਤੀ ਗਈ ਪਰ ਜਦੋਂ ਉਨ੍ਹਾਂ ਦੀ ਇਸ ਕਾਰਨ ਮੌਤ ਨਾ ਹੋ ਸਕੀ ਤਾਂ ੧੪ ਫਰਵਰੀ ਨੂੰ ਸੰਤ ਵੈਲਨਟਾਈਨ ਦਾ ਸਰਿ ਧਡ਼ ਤੋਂ ਅਲੱਗ ਕਰ ਦੱਿਤਾ ਗਆਿ ਤੇ ਕ੍ਰਸਿਚਨਾਂ ਮੁਤਾਬਕ ਸੰਤ ਵੈਲਨਟਾਈਨ ਨੇ ਕ੍ਰਸਿਚਅਿਨ ਰੀਤੀ ਰਵਾਜ਼ਾਂ ਤੇ ਸੱਭਆਿਚਾਰ ਦੀ ਰਾਖੀ ਕਰਦਆਿਂ ਜ਼ੁਲਮ ਦੇ ਖਲਾਫ ਆਵਾਜ਼ ਬੁਲੰਦ ਕਰਦਆਿਂ ਆਪਣੀ ਸ਼ਹਾਦਤ ਦੱਿਤੀ।
ਸੋ ਭਾਈ ੧੪ ਫਰਵਰੀ ਨੂੰ ਸੰਤ ਵੈਲਨਟਾਈਨ ਵਲੋਂ ਕੀਤੀ ਕੁਰਬਾਨੀ ਤੇ ਕੁਰਬਾਨੀਆਂ ਪਛਿਲੇ ਕਾਰਨਾਂ ਨੂੰ ਸਮਝਣ ਤੇ ਉਨ੍ਹਾਂ ਪਦਚੰਿਨ੍ਹਾਂ ’ਤੇ ਚੱਲਦਆਿਂ ਸੰਕਲਪ ਲੈਣ ਦੀ ਲੋਡ਼ ਹੈ ਕ ਿਅਸੀਂ ਹਮੇਸ਼ਾ ਜ਼ੁਲਮ ਦੇ ਖਲਾਫ ਆਵਾਜ਼ ਬੁਲੰਦ ਕਰਾਂਗੇ ਤੇ ਇਕ ਸੱਭਆਿਚਾਰ ਵਲੋਂ ਦੂਜੇ ਸੱਭਆਿਚਾਰ ਨੂੰ ਅਜਗਰ ਵਾਂਗ ਹਡ਼ੱਪਣ ਦੀਆਂ ਚਾਲਾਂ ਦੀ ਵਰੋਧਤਾ ਕਰਾਂਗੇ।
ਸੰਤ ਵੈਲਨਟਾਈਨ ਨੇ ਕ੍ਰਸਿਚਅਿਨ ਰੀਤੀ ਰਵਾਜ਼ਾਂ ਨੂੰ ਤੇ ਖਾਸ ਤੌਰ ’ਤੇ ਕ੍ਰਸਿਚਅਿਨ ਰੀਤਾਂ ਮੁਤਾਬਕ ਵਆਿਹ ਪ੍ਰਥਾ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦੱਿਤੀ ਤਾਂ ਅੱਜ ਹੰਿਦੁਸਤਾਨ ਵਚਿ ਬਹੁਗਣਿਤੀ ਨਾਲ ਸਬੰਧਤ ਸ਼ਵਿ ਸੈਨਾ, ਬਜਰੰਗ ਤੇ ਆਰ.ਐਸ.ਐਸ ਵਰਗੀਆਂ ਪ੍ਰਾਚੀਨ ਰੋਮ ਦੇ ਜ਼ਾਲਮ ਸ਼ਾਸਕ ਕਲੋਡਅਿਸ ਦੂਜੇ ਦੀਆਂ ਵਾਰਸ ਜਥੇਬੰਦੀਆਂ ਇਸ ਦਨਿ ਨੂੰ ਮਨਾਉਣ ਦਾ ਵਰੋਧ ਇਸ ਕਰਕੇ ਕਰ ਰਹੀਆਂ ਹਨ ਕ ਿਕਤੇ ਬਪਿਰਵਾਦ ਵਲੋਂ ਘੱਟਗਣਿਤੀ ਸੱਭਆਿਚਾਰ ਨੂੰ ਹਡ਼ੱਪਣ ਦੀਆਂ ਕੋਸ਼ਸ਼ਾਂ ਦਾ ਵਰੋਧ ਸੰਤ ਵੈਲਨਟਾਈਨ ਦੀ ਤਰਜ ਉਤੇ ਨਾ ਝੱਲਣਾ ਪੈ ਜਾਵੇ ਤੇ ਮੀਡੀਆ ਵੀ ਸੰਤ ਵੈਲਨਟਾਈਨ ਦੇ ਸ਼ਹੀਦੀ ਦਹਾਡ਼ੇ ਅਤੇ ਉਸ ਵਚਿਲੀ ਜ਼ੁਲਮ ਦੇ ਖਲਾਫ ਲਡ਼ਣ ਵਾਲੀ ਸੱਚੀ ਵਚਾਰਧਾਰਾ ਨੂੰ ਪੱਿਛੇ ਰੱਖ ਕੇ ਅਖੌਤੀ ਪੱਛਮੀ ਸੱਭਆਿਚਾਰ ਦਾ ਮੁਲੰਮਾ ਚਾਡ਼੍ਹ ਕੇ ਪੇਸ਼ ਕਰ ਰਹਾ ਹੈ।
੧੯੦੯ ਵਚਿ ਅੰਗਰੇਜ਼ੀ ਸ਼ਾਸਕਾਂ ਨੇ ਸੱਿਖਾਂ ਦਾ ਵੱਖਰਾ ਅਨੰਦ ਮੈਰਜਿ ਐਕਟ ਬਣਾਇਆ ਸੀ ਪਰ ੧੯੪੭ ਦੀ ਅਖੌਤੀ ਆਜ਼ਾਦੀ ਤੋਂ ਬਾਅਦ ਇਸ ਐਕਟ ਨੂੰ ਹੰਿਦੂ ਵਆਿਹ ਕਾਨੂੰਨ ਵਚਿ ਹੀ ਮਲਾ ਦੱਿਤਾ ਗਆਿ ਤੇ ਅੱਜ ਜਦੋਂ ਵੀ ਸੱਿਖ ਆਪਣੇ ਵਆਿਹ ਨਾਲ ਸਬੰਧਤ ਮਸਲਆਿਂ ਨੂੰ ਵਚਾਰਦੇ ਹਨ ਤਾਂ ਉਨ੍ਹਾਂ ਨੂੰ ਇਹ ਲਖਿਣਾ ਪੈਂਦਾ ਹੈ ਕ ਿਉਨ੍ਹਾਂ ਦਾ ਵਆਿਹ ਹੰਿਦੂ ਮੈਰਜਿ ਐਕਟ ਅਧੀਨ ਹੋਇਆ ਹੈ, ਜੋ ਕ ਿਬਹੁਗਣਿਤੀ ਬਪਿਰਵਾਦ ਵਲੋਂ ਸਦੀਆਂ ਪਹਲਾਂ ਰਾਜੇ ਕਲੋਡਅਿਸ ਦੂਜੇ ਦੀ ਤਰਜ ਉਤੇ ਸੱਿਖ ਸੱਭਆਿਚਾਰ ਨੂੰ ਹਡ਼ੱਪਣ ਦੀ ਨੀਤੀ ਤਹਤਿ ਚੱਲੀ ਹੋਈ ਇਕ ਸਾਜਸ਼ਿ ਦਾ ਹੱਿਸਾ ਹੀ ਹੈ।
ਸੋ ਮੈਂ ਸਮਝਦਾਂ ਹਾਂ ਕ ਿਵੈਲਨਟਾਈਨ ਡੇਅ ਤੋਂ ਭਾਵ ਇਹੀ ਲੈਣਾ ਬਣਦਾ ਹੈ ਕ ਿਅਸੀਂ ਇਸ ਦਨਿ ਸਮੁੱਚੀ ਦੁਨੀਆ ਵਚਿ ਵਸਦੇ ਸੱਭਆਿਚਾਰਾਂ ਦਾ ਸਤਕਾਰ ਕਰੀਏ, ਉਨ੍ਹਾਂ ਵਚਿਲੇ ਗੁਣਾਂ ਦੀ ਸਾਂਝ ਬਣਾਈਏ ਅਤੇ ਰਾਜੇ ਕਲੋਡਅਿਸ ਦੂਜੇ ਦੀ ਤਰਜ ਉਤੇ ਦੂਜੇ ਸੱਭਆਿਚਾਰਾਂ ਨੂੰ ਨਗਿਲਣ ਦੀਆਂ ਸਾਜਸ਼ਾਂ ਦਾ ਪਰਦਾਫਾਸ਼ ਕਰਦੇ ਹੋਏ ਜ਼ੁਲਮ ਦੇ ਖਲਾਫ ਡੱਟ ਜਾਈਏ।