February 15, 2012 admin

ਮਹਾਰਾਣੀ ਲੇਡੀਜ਼ ਕਲੱਬ ਨੇ ਮਨਾਇਆ ਵੈਲੇਨਟਾਈਨ – ਡੇ

ਪਟਿਆਲਾ ਫਰਵਰੀ 15: ਮਹਾਰਾਣੀ ਲੇਡੀਜ਼ ਕਲੱਬ ਦੀ ਪ੍ਰਧਾਨ ਹਨੀ ਕੰਪਾਨੀ, ਉਪ ਪ੍ਰਧਾਨ ਉਰਮਿਲ ਪੁਰੀ ਅਤੇ ਸਕੱਤਰ ਨੀਰੂ ਭੱਲਾ ਦੀ ਯੋਗ ਅਗਵਾਈ ਹੇਠ ਰਜਿੰਦਰਾ ਜਿੰਮਖਾਨਾ ਕਲੱਬ ਵਿਖੇ ਪਿਆਰ ਅਤੇ ਮਿਲਣ ਦਾ ਪ੍ਰਤੀਕ ਵੈਲੇਨਟਾਈਨ ਦਾ ਤਿਓਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਸਮੂਹ ਮੈਂਬਰਾਂ ਨੇ ਕੇਕ ਕੱਟ ਕੇ ਇਕ ਦੂਜੇ ਨੂੰ ਵੇਲੇਨਟਾਈਨ ਡੇ ਦੀ ਵਧਾਈ ਦਿੱਤੀ ਅਤੇ ਨਾਲ ਹੀ ਹਨੀ ਨਰੂਲਾ ਨੇ ਸਾਰੇ ਪ੍ਰਤਿਯੋਗੀਆਂ ਨੂੰ ਪਛਾੜਦੇ ਹੋਏ ਵੈਲੇਨਟਾਈਨ ਕੁਈਨ ਦਾ ਖਿਤਾਬ ਜਿੱਤਿਆ। ਇਸ ਮੌਕੇ ਤੰਬੋਲਾ ਦੇ ਲੱਕੀ ਡਰਾਅ ਕੱਢੇ ਗਏ ਅਤੇ ਫਨ ਗੇਮਜ਼ ਦਾ ਵੀ ਆਯੋਜਨ ਕੀਤਾ ਗਿਆ ਅਤੇ ਵੈਲੇਨਟਾਈਨ ਡੇ ਦੇ ਇਤਿਹਾਸ ਬਾਰੇ ਸਮੂਹ ਮੈਂਬਰਜ਼ ਨੂੰ ਜਾਣਕਾਰੀ ਦਿੱਤੀ ਗਈ। ਜੇਤੂ ਪ੍ਰਤਿਯੋਗੀਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਪਿਆਰ ਦੇ ਪ੍ਰਤੀਕ ਲਾਲ ਰੰਗ ਦੇ ਵੰਨ ਸੁਵੰਨੇ ਪਹਿਰਾਵਿਆਂ ਵਿੱਚ ਸਮੂਹ ਮੈਂਬਰਜ਼ ਨੇ ਪਹੁੰਚ ਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ ਅਤੇ ਇਸਤੋਂ ਬਾਅਦ ਸਮੂਹ ਮੈਂਬਰਜ਼ ਨੇ ਸਵਾਦਿਸ਼ਟ ਵਿਅੰਜਨਾਂ ਦਾ ਸਵਾਦ ਚੱਖਿਆ। ਇਸ ਮੌਕ ਸ਼ੁਭਚਿੰਤ ਸੋਢੀ, ਜਸਵਿੰਦਰ ਪਾਲ, ਡੋਲੀ ਸਢਾਨਾ, ਕੁਲਜੀਤ ਬਾਂਗਾ, ਮੀਤਾ ਕੁਕਰੇਜਾ, ਊਸ਼ਾ ਸੂਦ, ਵੀਨਾ ਖੁਰਾਨਾ, ਅਪਰਾ ਭੱਲਾ, ਪਿੰਕੀ ਚੰਨੀ, ਹਰਜੀਤ ਛਾਬੜਾ ਆਦਿ ਮੈਂਬਰਜ਼ ਮੌਜੂਦ ਸਨ ਅਤੇ ਗੁਰਜੀਤ ਵਾਲੀਆ ਪੀ.ਆਰ.ਓ. ਨੇ ਆਪਣੀ ਭੂਮਿਕਾ ਨੂੰ ਬਾਖ਼ੂਬੀ ਨਿਭਾਇਆ।

Translate »