ਨਵੀਂ ਦਿੱਲੀ, 15 ਫਰਵਰੀ, 2012 : ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ 2 ਰਾਸ਼ਟਰੀ ਕੈਰੀਅਰ ਏਅਰ ਇੰਡੀਆ ਤੇ ਇੰਡੀਅਨ ਏਅਰ ਲਾਈਨ ਦੇ ਰਲੇਵੇਂ ਦੇ ਵੱਖ ਵੱਖ ਮੁੱਦਿਆਂ ‘ਤੇ ਜਸਟਿਸ ਧਰਮ ਅਧਿਕਾਰੀ ਕਮੇਟੀ ਦੀਆਂ ਸਿਫਾਰਸ਼ਾਂ ਦੀ ਸਮੀਖਿਆ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਮਾਰਚ ਦੇ ਪਹਿਲੇ ਹਫਤੇ ਰਿਪੋਰਟ ਪੇਸ਼ ਕਰੇਗੀ ਤੇ ਜਸਟਿਸ ਧਰਮ ਅਧਿਕਾਰੀ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੇ ਢੰਗ ਤਰੀਕੇ ਸੁਝਾਵੇਗੀ ।ਇਸ ਕਮੇਟੀ ਵਿੱਚ ਸ਼ਹਿਰੀ ਹਵਾਬਾਜ਼ੀ ਦੇ ਸੰਯੁਕਤ ਸਕੱਤਰ ਸ਼੍ਰੀ ਪ੍ਰਸ਼ਾਂਤ ਸ਼ੁਕਲ, ਜਨਤਕ ਉਦੱਮ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਏ.ਕੇ. ਸਿਨਹਾ, ਇਫਕੋ ਵਿੱਚ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਡਾਇਰੈਟਰ ਸ਼੍ਰੀ ਆਰ.ਪੀ. ਸਿੰਘ ਸ਼ਾਮਿਲ ਹਨ।