ਫ਼ਿਰੋਜ਼ਪੁਰ, 15 ਫਰਵਰੀ – ਜ਼ਿਲਾ ਯੂਥ ਕੋਆਰਡੀਨੇਟਰ ਫਿਰੋਜ਼ਪੁਰ ਸਰਬਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ ਭਾਰਤ ਸਰਕਾਰ ਦੇ ਨਿਰਦੇਸ਼ਾਂ ਹੇਠ 7 ਰੋਜ਼ਾ ਰਾਸ਼ਟਰੀ ਏਕਤਾ ਕੈਂਪ ਸਥਾਨਕ ਐਮ. ਐਲ. ਐਮ. ਸਕੂਲ ਵਿਖੇ ਸ਼ੁਰੂ ਹੋਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਬੇਦੀ ਨੇ ਦਸਿਆ ਕਿ ਇਸ ਕੈਂਪ ਵਿੱਚ ਰੋਹਤਕ (ਹਰਿਆਣਾ), ਚੰਬਾ (ਹਿਮਾਚਲ ਪ੍ਰਦੇਸ਼), ਕੋਇੰਬਟੂਰ (ਤਾਮਿਲਨਾਡੂ), ਦਾਰਜ਼ਲਿੰਗ (ਪੱਛਮੀਂ ਬੰਗਾਲ), ਰਾਮਪੁਰ (ਉੱਤਰ ਪ੍ਰਦੇਸ਼), ਅਤੇ ਪੰਜਾਬ ਰਾਜ ਦੇ ਫਿਰੋਜ਼ਪੁਰ, ਫਰੀਦਕੋਟ,ਫਾਜ਼ਿਲਕਾ, ਮੋਗਾ ਜ਼ਿਲੇ ਤੋਂ ਕਰੀਬ 150 ਭਾਗੀਦਾਰ ਪਹੁੰਚ ਰਹੇ ਹਨ। ਗੁਰਦੇਵ ਸਿੰਘ ਜੋਸਨ ਲੇਖਾਕਾਰ ਅਤੇ ਨੇ ਦਸਿਆ ਕਿ ਇਸ ਦੋਰਾਨ ਕੈਂਪਰਾਂ ਵੱਲੋਂ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ ਜਾਣਗੀਆਂ ਤੇ ਕੈਂਪਰਾਂ ਨੂੰਨੰ ਜ਼ਿਲੇ ਦੀਆਂ ਅਗਾਂਹਵਧੂ ਸਖਸੀਅਤਾਂ ਦੇ ਲੈਕਚਰ ਸੁਨਵਾਏ ਜਾਣਗੇ ਅਤੇ ਫਿਰੋਜ਼ਪੁਰ ਦੀਆਂ ਇਤਿਹਾਸਿਕ ਅਤੇ ਧਾਰਕਿਮ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਉੱਘੇ ਸਾਹਿਤਕਾਰ ਕਮਲਜੀਤ ਸਿੰਘ ਸਿੱਧੂ ਨੇ ਦਸਿਆ ਕਿ ਕੈਂਪ ਵਿੱਚ ਬਾਹਰ ਤੋਂ ਆਏ ਕੈਂਪਰਾਂ ਨੂੰ ਪੰਜਾਬ ਦੇ ਵੱਡਮੁੱਲੇ ਇਤਿਹਾਸ ਬਾਰੇ ਦਸਿਆ ਜਾਵੇਗਾ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫਸਰ ਜਗਤਾਰ ਸਿੰਘ, ਕੁਲਜੀਤ ਕੌਰ ਵੀ.ਟੀ., ਹਰਚਰਨ ਸਿੰਘ ਸਾਮ ਪ੍ਰਧਾਨ ਸ਼ੇਰੇ ਪੰਜਾਬ ਸਪੋਰਟਸ ਕਲੱਬ, ਬਲਬੀਰ ਸਿੰਘ, ਸੀਮਾ ਰਾਣੀ ਐਨ.ਵਾਈ.ਸੀ., ਮਨਪ੍ਰੀਤ ਸਿੰਘ, ਪ੍ਰਮਿੰਦਰ ਜੱਜ, ਸੁਸ਼ੀਲ ਕੁਮਾਰ, ਧਰਮਿੰਦਰ ਸਿੰਘ ਬੱਬੂ, ਹਰਮੇਸ਼ ਸਿੰਘ ਐਨ.ਵਾਈ.ਸੀ., ਜੁਗਿੰਦਰ ਸਿੰਘ ਮਾਨਕ,ਦਲਬੀਰ ਸਿੰਘ ਪ੍ਰਧਾਨ, ਰਾਜਵਿੰਦਰ ਕੌਰ ਐਨ.ਵਾਈ.ਸੀ. ਆਦਿ ਸਮੇਤ ਹੋਰ ਕੈਂਪਰ ਵੀ ਹਾਜਰ ਸਨ।