ਜਲੰਧਰ, 16 ਫਰਵਰੀ, 2012 : ਗੋਲਡਨ ਐਰੋ ਡਵੀਜ਼ਨ ਦੇ ਜੀ.ਓ.ਸੀ. ਤੇ ਗੋਲਡਨ ਐਰੋ ਧਰਮਪਤਨੀ ਭਲਾਈ ਸੰਗਠਨ ਦੇ ਚੇਅਰਮੈਨ ਨੇ ਗੁਰਕੀ ਬ੍ਰਿਗੇਡ ਤੇ ਕਪੂਰਥਲਾ ਫੌਜੀ ਸਟੇਸ਼ਨ ਦਾ ਦੌਰਾ ਕੀਤਾ। ਉਨਾਂ• ਨੇ ਅਪ੍ਰੇਸ਼ਨ ਅਤੇ ਪ੍ਰਸ਼ਾਸਨਿਕ ਤਿਆਰੀ ਦਾ ਜਾਇਜ਼ਾ ਲਿਆ ਅਤੇ ਯਕੀਨ ਪ੍ਰਗਟ ਕੀਤਾ ਕਿ ਬ੍ਰਿਗੇਡ ਹਰ ਤਰਾਂ• ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ ਅਤੇ ਆਪਣੇ ਕੰਮ ਨੂੰ ਢੁੱਕਵੇਂ ਢੰਗ ਨਾਲ ਕਰੇਗਾ। ਉਨਾਂ• ਨੇ ਪਰਿਵਾਰ ਭਲਾਈ ਬੈਠਕ ਵਿੱਚ ਹਿੱਸਾ ਲਿਆ ਤੇ ਸਾਰੇ ਵਰਗ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਪਰਿਵਾਰ ਸਿਹਤ ਕਲੀਨਿਕ ਵਿਭਾਗ ਵਿੱਚ ਗਾਇਨੀ ਵਿਭਾਗ ਅਤੇ ਮਾਰੂਤੀ ਅਤੇ ਬਾਜ਼ਾਜ ਆਟੋ ਮੁਫਤ ਸੇਵਾ ਕੈਂਪ ਦਾ ਉਦਘਾਟਨ ਕੀਤਾ। ਜੀ.ਓ.ੋਸੀ. ਨੇ ਗੁਰਕੀ ਬ੍ਰਿਗੇਡ ਦੀ ਚਲ ਰਹੀ ਗੋ ਗਰੀਨ ਮੁਹਿੰਮ ਨੂੰ ਹੁੰਗਾਰਾ ਦੇਣ ਵਾਸਤੇ ਇੱਕ ਪੌਦਾ ਵੀ ਲਗਾਇਆ।