ਨਵੀਂ ਦਿੱਲੀ, 16 ਫਰਵਰੀ, 2012 : ਰਬੀ ਖਰੀਦ ਸੀਜ਼ਨ ਦੌਰਾਨ ਕਣਕ ਦੀ ਖਰੀਦ ਦੇ ਪ੍ਰਬੰਧਾਂ ਬਾਰੇ ਵਿਚਾਰ ਕਰਨ ਵਾਸਤੇ ਰਾਜਾਂ ਦੇ ਖੁਰਾਕ ਸਕੱਤਰਾਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ 21 ਫਰਵਰੀ ਨੂੰ ਬੁਲਾਈ ਗਈ ਹੈ। ਖਪਤਕਾਰ ਮਾਮਲੇ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵੱਲੋਂ ਬੁਲਾਈ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਖੁਰਾਕ ਸਕੱਤਰ ਡਾ.ਬੀ.ਸੀ. ਗੁਪਤਾ ਕਰਨਗੇ। ਮੀਟਿੰਗ ਦੌਰਾਨ ਰਾਜ ਵਾਰ ਕਣਕ ਦੀ ਅਨੁਮਾਨਤ ਖਰੀਦ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਸਬੰਧ ਵਿੱਚ ਪਿਛਲੇ ਖਰੀਫ ਸੀਜਨ ਦੌਰਾਨ ਰਾਜਾਂ ਵੱਲੋਂ ਖਰੀਦ ਲਈ ਕੀਤੇ ਗਏ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਜਾਵੇਗਾ। ਪਿਛਲੀ ਵਾਰ ਕਣਕ ਦੀ ਰਿਕਾਰਡ 2 ਕਰੋੜ 83 ਲੱਖ 34 ਹਜ਼ਾਰ ਟਨ ਖਰੀਦ ਹੋਈ ਸੀ। ਖਰੀਦ ਵਿੱਚ ਵਾਧਾ ਹੋਣ ਨਾਲ ਇਸ ਦੇ ਭੰਡਾਰਨ ਲਈ ਅਗਾਊਂ ਯੋਜਨਾ ਵੀ ਤਿਆਰ ਕੀਤੀ ਜਾਵੇਗੀ।