February 16, 2012 admin

ਖਾਲਸਾ ਕਾਲਜ ਵਿਮੈਨ ਦੀ ਐਥਲੀਟ ਖੁਸ਼ਬੀਰ ਜਾਪਾਨ ‘ਚ ਹੋ ਰਹੇ ਪ੍ਰੀ-ਓਲੰਪਿਕ ਕੈਂਪ ਲਈ ਕੁਆਲੀਫਾਈ

ਅੰਮ੍ਰਿਤਸਰ, 16 ਫਰਵਰੀ, 2012 : ਨਾਮਵਰ ਐਥਲੀਟ ਅਤੇ ਖਾਲਸਾ ਕਾਲਜ (ਇਸਤ੍ਰੀਆਂ) ਦੀ ਵਿਦਿਆਰਥਣ, ਖੁਸ਼ਬੀਰ ਕੌਰ, ਜਿਸ ਨੇ ਪਿੱਛੇ ਜਿਹੇ ‘5 ਕਿੱਲੋਮੀਟਰ ਵਾਕ’ ‘ਚ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਸੀ, ਨੇ ਜਾਪਾਨ ‘ਚ ਅਗਲੇ ਮਹੀਨੇ ਲੱਗ ਰਹੇ ਪ੍ਰੀ-ਓਲੰਪਿਕ ਕੈਂਪ ਲਈ ਕੁਆਲੀਫਾਈ ਕਰਕੇ ਕਾਲਜ ਲਈ ਨਾਮਣਾ ਖੱਟਿਆ। ਉਹ ਪਟਿਆਲਾ ਵਿਖੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵਿਖੇ ਚਲ ਰਹੇ ਟ੍ਰਾਇਲ ਕੈਂਪ ਵਿਚ ਹਿੱਸਾ ਲੈ ਰਹੀ ਹੈ, ਜਿੱਥੇ ਉਸ ਨੇ ’20 ਕਿਲੋਮੀਟਰ ਦੀ ਵਾਕ’ 1 ਘੰਟਾ 37 ਮਿੰਟ ਅਤੇ 46 ਸਕਿੰਟ ਵਿਚ ਪੂਰੀ ਕੀਤੀ। ਇਸ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਹੀ ਉਸ ਨੂੰ ਜਾਪਾਨ ਦੇ ਇਸ ਕੈਂਪ ਲਈ ਚੁਣਿਆ ਗਿਆ ਹੈ।
ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਅੱਜ ਇੱਥੇ ਦੱਸਿਆ ਕਿ ਇਹ ਉਨ•ਾਂ ਲਈ ਇਹ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਉਨ•ਾਂ ਦੀ ਵਿਦਿਆਰਥਣ ਇਸ ਸਾਲ ਦੇ ਅਖੀਰ ਵਿਚ ਲੰਡਨ ‘ਚ ਹੋ ਰਹੀਆਂ ਓਲੰਪਿਕ ਖੇਡਾਂ ਵੱਲ ਆਪਣੇ ਕਦਮ ਵਧਾ ਰਹੀ ਹੈ। ਉਨ•ਾਂ ਕਿਹਾ ਕਿ ਜਾਪਾਨ ਦੇ ਇਸ ਪ੍ਰੀ-ਓਲੰਪਿਕ ਕੈਂਪ ਵਿਚ ਉਸ ਦੀ ਚੋਣ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਉਹ ਆਪਣੇ ਖੇਤਰ ਵਿਚ ਅਵੱਲ ਹੈ ਅਤੇ ਉਨ•ਾਂ ਨੂੰ ਆਸ ਹੈ ਕਿ ਉਹ ਭਾਰਤ ਦੀ ਨੁਮਾਂਇੰਦਗੀ ਓਲੰਪਿਕ ਵਿਚ ਕਰੇਗੀ।
ਖੁਸ਼ਬੀਰ ਕੌਰ ਨੇ ਪਟਿਆਲੇ ਤੋਂ ਗੱਲਬਾਤ ਕਰਦਿਆਂ ਕਿਹਾ ਕਿ ਉਸ ਦਾ ਟੀਚਾ ਦੇਸ਼ ਦੀ ਓਲੰਪਿਕ ਵਿਚ ਨੁਮਾਂਇਦਗੀ ਕਰਨਾ ਹੈ ਅਤੇ ਉਸ ਨੂੰ ਬੜੀ ਖੁਸ਼ੀ ਹੈ ਕਿ ਉਹ ਜਾਪਾਨ ਵਿਖੇ ਹੋ ਰਹੇ ਇਸ ਕੈਂਪ ਵਿਚ ਅਗਲੇ ਮਹੀਨੇ ਹਿੱਸਾ ਲੈਣ ਜਾ ਰਹੀ ਹੈ। ਖੁਸ਼ਬੀਰ ਨੇ ਜਿੱਥੇ ਆਪਣੇ ਅਧਿਆਪਕਾਂ, ਪ੍ਰਿੰਸੀਪਲ ਅਤੇ ਕੋਚਾਂ ਦਾ ਧੰਨਵਾਦ ਕੀਤਾ, ਉੱਥੇ ਉਸ ਨੇ ਆਪਣੀ ਵਿਧਵਾ ਮਾਤਾ ਦੇ ਖਾਸ ਯੋਗਦਾਨ ਪ੍ਰਤੀ ਆਪਣਾ ਆਭਾਰ ਪ੍ਰਗਟਾਇਆ, ਜਿਸ ਨੇ ਪਰਿਵਾਰ ਦੀ ਕਮਜ਼ੋਰ ਆਰਥਿਕ ਹਲਾਤ ਦੇ ਬਾਵਜੂਦ, ਉਸ ਨੂੰ ਇਕ ਵਧੀਆ ਐਥਲੀਟ ਬਣਨ ਵਿਚ ਸਹਾਇਤਾ ਕੀਤੀ।
ਇਸ ਹੋਣਹਾਰ ਐਥਲੀਟ ਨੇ ਕੋਲਕਾਤਾ ਵਿਖੇ ਪਿੱਛੇ ਜਿਹੇ ਹੋਈ ਓਪਨ ਇੰਡੀਅਨ ਨੈਸ਼ਨਲ ਐਥਲੈਟਿਕ ਚੈਂਪੀਅਨਸ਼ਿਪ ਵਿਚ 1 ਘੰਟਾ 45 ਮਿੰਟ ਅਤੇ 38 ਸਕਿੰਟ ‘ਚ ਵਾਕ ਪੂਰੀ ਕਰਦਿਆਂ ਰਿਕਾਰਡ ਬਣਾਉਂਦੇ ਹੋਏ ਸੋਨੇ ਦਾ ਤਮਗਾ ਜਿੱਤਿਆ ਸੀ। ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿਖੇ ਹੁਣੇ-ਹੁਣੇ ਹੋਈ ਇੰਟਰ-ਯੁਨੀਵਰਸਿਟੀ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਵੀ ਉਸ ਨੇ 5 ਕਿੱਲੋਮੀਟਰ ਵਾਕ 24.31 ਮਿੰਟ ‘ਚ ਪੁਰੀ ਕਰਕੇ ਰਿਕਾਰਡ ਬਣਾਇਆ ਸੀ।
ਕਾਲਜ ਦੀ ਖੇਡ ਵਿੰਗ ਦੀ ਇੰਚਾਰਜ, ਡਾ. ਤੇਜਿੰਦਰ ਕੌਰ ਨੇ ਵੀ ਖੁਸ਼ਬੀਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਬਹੁਤ ਹੀ ਹੋਣਹਾਰ ਐਥਲੀਟ ਹੈ, ਜਿਸ ਨੇ ਕਾਲਜ ਦਾ ਨਾਂ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਰੌਸ਼ਣ ਕੀਤਾ ਹੈ। ਉਨਾਂ ਨੇ ਜ਼ਿਲਾ ਖੇਡ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ, ਜਿੰਨ•ਾਂ ਦੇ ਮਿਲਵਰਤਨ ਸਦਕਾ ਖੁਸ਼ਬੀਰ ਇਸ ਮੁਕਾਮ ‘ਤੇ ਪਹੁੰਚੀ ਹੈ।

Translate »