February 16, 2012 admin

ਭਾਰਤ ਅਤੇ ਨੇਪਾਲ ਪੰਚੇਸ਼ਵਰ ਪ੍ਰਾਜੈਕਟ ਲਾਗੂ ਕਰਨ ਲਈ ਵਿਕਾਸ ਅਥਾਰਟੀ ਦੀ ਸਥਾਪਨਾ ਉਤੇ ਸਹਿਮਤ

ਨਵੀਂ ਦਿੱਲੀ, 16 ਫਰਵਰੀ, 2012 : ਭਾਰਤ ਅਤੇ ਨੇਪਾਲ ਪੰਚੇਸ਼ਵਰ ਬਹੁ ਮੰਤਵੀ ਪ੍ਰਾਜੈਕਟ ਲਾਗੂ ਕਰਨ ਲਈ ਪੰਚੇਸ਼ਵਰ ਵਿਕਾਸ ਅਥਾਰਟੀ ਦੀ ਸਥਾਪਨਾ ਉਤੇ ਸਹਿਮਤ ਹੋ ਗਏ ਹਨ। ਦੋਵਾਂ ਪੱਖਾਂ ਵਿਚਾਲੇ ਇਹ ਸਹਿਮਤੀ ਮੰਤਰੀ ਪੱਧਰ ਦੀ ਸੰਯੁਕਤ ਭਾਰਤ ਨੇਪਾਲ ਪਾਣੀ ਵਸੀਲਿਆਂ ਬਾਰੇ ਕਮਿਸ਼ਨ ਦੀ ਨਵੀਂ ਦਿੱਲੀ ਵਿੱਚ ਪਹਿਲੀ ਬੈਠਕ ਵਿੱਚ ਬਣੀ। ਇਸ ਬੈਠਕ ਵਿੱਚ ਦੋਵਾਂ ਦੇਸ਼ਾਂ ਦੇ ਕਈ ਸੀਨੀਅਰ ਕੇਂਦਰੀ ਮੰਤਰੀ ਅਤੇ ਭਾਰਤ ਦੇ ਸਬੰਧਤ ਰਾਜਾਂ ਦੇ ਮੰਤਰੀ ਅਤੇ ਅਧਿਕਾਰੀ ਮੌਜੂਦ ਸਨ। ਦੋਵੇ ਧਿਰਾਂ ਸਪਤ ਕੋਸੀ ਹਾਈ ਡੈਮ ਪ੍ਰਾਜੈਕਟ ਵੀ ਜਲਦੀ ਤੋਂ ਜਲਦੀ ਪੂਰਾ ਕਰਨ ਉਤੇ ਸਹਿਮਤ ਹੋਏ। ਉਨਾਂ• ਵਿਚ ਸਨ ਕੋਸੀ ਸਟੋਰੇਜ਼ ਕਮ ਡਾਈਵਰਜਰਨ ਸਕੀਮ ਪੂਰੀ ਕਰਨ ਉਤੇ ਸਹਿਮਤੀ ਬਣ ਗਈ।
ਭਾਰਤ ਨੇਪਾਲ ਮੰਤਰੀ ਪੱਧਰ ਦੇ ਸੰਯੁਕਤ ਕਮਿਸ਼ਨ ਦੀ ਇਸ ਬੈਠਕ ਵਿੱਚ 15 ਕਿਲੋਮੀਟਰ ਲੰਬੇ ਕੋਸੀ ਤਟ ਬੰਧ ਦਾ ਰੱਖ ਰਖਾਓ ਭਾਰਤ ਸਰਕਾਰ ਵੱਲੋਂ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਗਈ, ਜਿਸ ਨੂੰ ਮੰਨ ਲਿਆ ਗਿਆ। ਦੋਵਾਂ ਧਿਰਾਂ ਨੇ ਨੋਟ ਕੀਤਾ ਕਿ ਮਜੁਫਰਪੁਰ ਢਾਲਕੇਬਰ 400 ਕੇਵੀ ਟ੍ਰਾਂਸਮਿਸ਼ਨ ਲਾਈਨ ਨੂੰ ਮਜ਼ਬੂਤ ਬਣਾਇਆ ਜਾਵੇ ਤਾਂ ਕਿ ਨੇਪਾਲ ਤੋਂ 75 ਮੈਗਾਵਾਟ ਵਧੇਰੇ ਬਿਜਲੀ ਆਯਾਤ ਕੀਤੀ ਜਾ ਸਕੇ। ਦੋਵੇ ਪੱਖ ਗੰਡਕ ਪ੍ਰਾਜੈਕਟ ਦੀ ਮੁਰੰਮਤ ਅਤੇ ਰਖ ਰਖਾਓ ਲਈ ਜ਼ਰੂਰੀ ਸਮੱਗਰੀ ਅਤੇ ਉਪਕਰਣ ਨੇਪਾਲ ਭੇਜੇ ਜਾਣ ਉਤੇ ਵੀ ਸਹਿਮਤ ਹੋਏ। ਇਹ ਸਮੱਗਰੀ ਕਰ ਮੁਕਤ ਹੋਵੇਗੀ। ਇਸ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਭਾਰਤ ਦੇ ਕੇਂਦਰੀ ਵਸੀਲਿਆਂ ਅਤੇ ਸੰਸਦੀ ਕਾਰਜ ਮੰਤਰੀ ਸ਼੍ਰੀ ਪਵਨ ਕੁਮਾਰ ਬਾਂਸਲ ਅਤੇ ਨੇਪਾਲ ਦੇ ਊਰਜਾ ਮੰਤਰੀ ਸ਼੍ਰੀ ਪੋਸਟਾ ਬਹਾਦੁਰ ਬੋਗਾਤੀ ਵੀ ਹਾਜ਼ਿਰ ਸਨ।

Translate »