February 16, 2012 admin

ਜ਼ਿਲ•ਾ ਲੈਪੋਰੇਸੀ ਸੁਸਾਇਟੀ ਅੰਮ੍ਰਿਤਸਰ ਵੱਲੋਂ ਕੁਸ਼ਟ ਪ੍ਰੋਗਰਾਮ ਅਧੀਨ ਪੰਦਰਵਾੜਾ ਮਨਾਇਆ ਗਿਆ

ਅੰਮ੍ਰਿਤਸਰ, 16 ਫਰਵਰੀ : ਸਿਵਲ ਸਰਜਨ ਅੰਮ੍ਰਿਤਸਰ ਡਾ. ਮਨਜੀਤ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ•ਾ ਲੈਪੋਰੇਸੀ ਸੁਸਾਇਟੀ ਅੰਮ੍ਰਿਤਸਰ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਦੇ ਨਾਲ 30 ਜਨਵਰੀ ਤੋਂ 13 ਫਰਵਰੀ ਤੱਕ ਕੁਸ਼ਟ ਪ੍ਰੋਗਰਾਮ ਅਧੀਨ ਪੰਦਰਵਾੜਾ ਮਨਾਇਆ ਗਿਆ। ਇਸ ਪੰਦਰਵਾੜੇ ਦੌਰਾਨ ਜ਼ਿਲ•ੇ ਦੇ ਵੱਖ-ਵੱਖ ਸਰਕਾਰੀ ਸਿਵਲ ਹਸਪਤਾਲ, ਪੀ. ਐਚ. ਸੀ. ਅਤੇ ਸੀ. ਐਚ. ਸੀ. ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਜ਼ਿਲ•ਾ ਲੈਪੋਰੇਸੀ ਅਫਸਰ ਡਾ. ਅਮਰਜੀਤ ਸਿੰਘ ਸਚਦੇਵਾ ਅਤੇ ਉਹਨਾਂ ਦੀ ਟੀਮ ਵੱਲੋਂ 800 ਚਮੜੀ ਰੋਗ ਦੇ ਮਰੀਜਾਂ ਦਾ ਮੁੱਫਤ ਚੈੱਕ-ਅੱਪ ਕੀਤਾ ਗਿਆ।
ਜ਼ਿਲ•ਾ ਲੈਪੋਰੇਸੀ ਅਫਸਰ ਡਾ. ਅਮਰਜੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਪੰਜਾਬ ਵਿੱਚ 600 ਦੇ ਕਰੀਬ ਕੁਸ਼ਟ ਰੋਗੀ ਹਨ ਜਿਨ•ਾਂ ਵਿੱਚੋਂ 65 ਮਰੀਜ ਜ਼ਿਲ•ਾ ਅੰਮ੍ਰਿਤਸਰ ਦੇ ਹਨ ਜਿਨ•ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਵੀ ਕੋਹੜ ਦੇ ਦੋ ਸ਼ੱਕੀ ਮਰੀਜਾਂ ਦੀ ਸ਼ਨਾਖਤ ਖੀਤੀ ਗਈ ਹੈ ਜਿਨ•ਾਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਜ਼ਿਲ•ਾ ਲੈਪੋਰੇਸੀ ਸੁਸਾਇਟੀ ਵੱਲੋਂ ਕੋਹੜ ਦੀ ਬਿਮਾਰੀ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਅਜਿਹੇ ਪੰਦਰਵਾੜੇ ਲਗਾਏ ਜਾਣਗੇ ਅਤੇ ਪਿੰਡਾਂ, ਸ਼ਹਿਰਾਂ ਵਿੱਚ ਨੁੱਕੜ ਨਾਟਕਾਂ ਅਤੇ ਹੋਰ ਸਾਧਨਾਂ ਰਾਹੀਂ ਇਸਦਾ ਪ੍ਰਚਾਰ ਕੀਤਾ ਜਾਵੇਗਾ।

Translate »