ਨਵੀਂ ਦਿੱਲੀ, 16 ਫਰਵਰੀ, 2012 : ਹਵਾਈ ਸੈਨਾ ਹੈਡਕੁਆਟਰ ਵਿੱਚ ਕੱਲ• ਆਯੋਜਿਤ ਸਮਾਰੋਹ ਵਿੱਚ ਸੈਂਟਰਲ ਬੈਂਕ ਆਫ ਂਿÂੰਡੀਆ ਨੇ ਰੱਖਿਆ ਵੇਤਨ ਪੈਕੇਜ ਨੂੰ ਬੜ•ਾਵਾ ਦੇਣ ਲਈ ਸੇਂਟ ਵਾਯੁ ਸ਼ਕਤੀ ਵਿਸ਼ੇਸ਼ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਸੈਂਟਰਲ ਬੈਂਕ ਦੇਸ਼ ਦਾ ਤੀਜਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੈ, ਜਿਸ ਦੀਆਂ ਭਾਰਤ ਵਿੱਚ ਲਗਭਗ 4000 ਬ੍ਰਾਂਚਾਂ ਹਨ। ਇਹ ਯੋਜਨਾ ਦੇਸ਼ ਭਰ ਵਿੱਚ ਹਵਾਈ ਸੈਨਾ ਦੇ ਸੇਵਾਰਤ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਉਚਪੱਧਰੀ ਬੈਂਕਿੰਗ ਸਹੂਲਤ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਹੈ। ਇਹ ਯੋਜਨਾ ਹਵਾਈ ਭਵਨ ਵਿੱਚ ਏਅਰ ਆਫਿਸਰ ਇਨ ਚਾਰਜ ਪ੍ਰਸਾਸਨ ਏਅਰ ਮਾਰਸ਼ਲ ਜੇ.ਐਨ. ਬਰਮਾ ਵੱਲੋਂ ਸੁਰੂ ਕੀਤੀ ਗਈ ਸੀ। ਇਸ ਸਮਾਰੋਹ ਵਿੱਚ ਰੱਖਿਆ ਬੈਂਕਿੰਗ ਸਲਾਹਕਾਰ ਏਵੀਐਮ. ਸੇਵਾਮੁਕਤ ਰਤਨ ਵੀਰ ਕਾਲਰਾ ਵੀ ਮੌਜੂਦ ਸਨ।
ਇਸ ਮੌਕੇ ‘ਤੇ ਏਅਰ ਮਾਰਸ਼ਲ ਜੇ.ਐਨ. ਬਰਮਾ ਨੇ ਹਵਾਈ ਸੈਨਾ ਦੇ ਕਰਮਚਾਰੀਆਂ ਲਈ ਉਪਯੋਗੀ ਯੋਜਨਾ ਬਣਾਉਣ ਵਿੱਚ ਬੈਂਕ ਦੇ ਯਤਨ ਦੀ ਸ਼ਲਾਘਾ ਕੀਤੀ । ਉਨਾਂ• ਨੇ ਆਸ ਪ੍ਰਗਟ ਕੀਤੀ ਕਿ ਸੇਵਾ ਮੁਕਤ ਕਰਮਚਾਰੀਆਂ ਨੂੰ ਇਸ ਤੋਂ ਲਾਭ ਪਹੁੰਚੇਗਾ। ਬੈਂਕ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਦੇਸ਼ਕ ਸ਼੍ਰੀ ਐਮ.ਵੀ. ਤੰਕਸਾਲੇ ਨੇ ਭਾਰਤੀ ਸਰਹੱਦਾਂਉਤੇ ਹਵਾਈ ਸੈਨਿਕਾਂ ਦੇ ਸ਼ਲਾਘਾਯੋਗ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਿਤੋਂ ਵੀ ਅਕਾਉਂਟ ਇਸਤੇਮਾਲ ਕਰਨਾ, ਆਜੀਵਨ ਵਿਸ਼ਿਸ਼ਟ ਖਾਤਾ ਨੰਬਰ, ਬਿਨਾਂ• ਕਿਸੇ ਰੱਖ ਰਖਾਅ ਜ਼ੀਰੋ ਬੈਲੈਂਸ ਖਾਤਾ, ਦੋ ਵਧੇਰੇ ਕਾਰਡ ਸਹਿਤ ਮੁਫਤ ਏ.ਟੀ.ਐਮ. ਕਾਰਡ, ਇੱਕ ਪਤੀ ਪਤਨੀ ਲਈ ਅਤੇ ਇੱਕ ਮਾਂ ਬਾਪ ਲਈ, ਇੰਟਰਨੈਟ ਟੈਲੀ ਬੈਂਕਿੰਗ ਅਤੇ ਮੋਬਾਇਲ ਬੈਂਕਿੰਗ ਦੇ ਨਾਲ ਮੁਫਤ ਐਨ.ਈ.ਐਫ.ਟੀ ਆਰ.ਟੀ.ਜੀ ਸਹੂਲਤ ਇਸ ਵੇਤਨ ਪੈਕੇਜ ਦੀ ਮੁੱਖ ਵਿਸ਼ੇਸ਼ਤਾਵਾਂ ਹਨ। ਬੈਂਕ, ਸੇਵਾਮੁਕਤੀ ਦੇ ਸਮੇਂ ਹਵਾਈ ਸੈਨਾ ਸਮੂਹ ਆਵਾਸ ਨੂੰ ਵਿਸ਼ੇਸ ਦਰ ਉਤੇ ਆਵਾਸ ਕਰਜ਼ਾ ਉਪਲਬੱਧ ਕਰਵਾਉਂਦਾ ਹੈ। ਬੈਂਕ ਦੇ ਦਿੱਲੀ ਜ਼ੋਨ ਦੇ ਮਹਾਨਿਦੇਸ਼ਕ ਸ਼੍ਰੀ ਰਤਨਾਕਰ ਨੇ ਕਿਹਾ ਕਿ ਬੈਂਕ ਨੇ ਨੌਸੈਨਾ ਲਈ ਵੀ ਅਜਿਹਾ ਹੀ ਇੱਕ ਪੈਕੇਜ ਸ਼ੁਰੂ ਕੀਤਾ ਹੈ।