ਹੁਸ਼ਿਆਰਪੁਰ, 16 ਫਰਵਰੀ: ਜ਼ਿਲ•ਾ ਪੱਧਰੀ ਸਕੂਲ ਖੇਡਾਂ-2011-12 ਦੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਆਊਟਡੋਰ ਸਟੇਡੀਅਮ ਵਿਖੇ ਕੀਤਾ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਦੀਪਇੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਜ਼ਿਲ•ਾ ਭਰ ਦੇ ਵੱਖ-ਵੱਖ ਸਕੂਲਾਂ ਤੋਂ ਆਏ ਖਿਡਾਰੀਆਂ, ਅਧਿਆਪਕਾਂ ਅਤੇ ਖੇਡ ਪ੍ਰ ੇਮੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਥੇ ਖੇਡਾਂ ਸਰੀਰ ਨੂੰ ਤੰਦਰੂਸਤ ਰੱਖਦੀਆਂ ਹਨ, ਉਥੇ ਆਪਸੀ ਭਾਈਚਾਰਕ ਸਾਂਝ ਦਾ ਵੀ ਪ੍ਰਤੀਕ ਹਨ। ਖੇਡਾਂ ਸਾਨੂੰ ਅਨੁਸ਼ਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ। ਉਨ•ਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਦੇ ਨਾਲ-ਨਾਲ ਪੜਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣ। ਉਨ•ਾਂ ਦੱਸਿਆ ਕਿ ਜ਼ਿਲ•ਾ ਹੁਸ਼ਿਆਰਪੁਰ ਦੇ ਖਿਡਾਰੀ ਆਪਣੇ ਵਧੀਆ ਪ੍ਰਦਰਸ਼ਨ ਕਾਰਨ ਜ਼ਿਲ•ੇ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ•ਾਂ ਨੇ ਅਧਿਆਪਕਾਂ, ਕੋਚਾਂ ਅਤੇ ਜ਼ਿਲ•ਾ ਪੱਧਰੀ ਸਕੂਲ ਖੇਡਾਂ ਦੇ ਪ੍ਰਬੰਧਕਾਂ ਨੂੰ ਖਿਡਾਰੀਆਂ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਤੇ ਵਧਾਈ ਦਿੱਤੀ। ਇਸ ਮੌਕੇ ਤੇ ਉਨ•ਾਂ ਵੱਖ-ਵੱਖ ਖੇਡਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਜ਼ਿਲ•ਾ ਸਿੱਖਿਆ ਅਫ਼ਸਰ (ਸੈਕੰੰ:) ਸ੍ਰੀ ਇੰਦਰਜੀਤ ਸਿੰਘ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ ਜ਼ਿਲ•ਾ ਪੱਧਰੀ ਸਕੂਲ ਖੇਡਾਂ ਜੋ ਜ਼ਿਲ•ੇ ਦੇ ਵੱਖ-ਵੱਖ ਸਕੂਲਾਂ ਵਿੱਚ ਕਰਵਾਈਆਂ ਗਈਆਂ ਹਨ, ਇਨ•ਾਂ ਲਈ ਜ਼ਿਲ•ੇ ਵਿੱਚ 19 ਜੌਨ ਬਣਾਏ ਗਏ ਸਨ ਅਤੇ 2000 ਤੋਂ ਵੱਧ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ ਹੈ ਜਿਨ•ਾਂ ਦੇ ਜੇਤੂਆਂ ਨੂੰ ਅੱਜ ਇਨਾਮ ਤਕਸੀਮ ਕੀਤੇ ਜਾ ਰਹੇ ਹਨ। ਅੱਜ ਦੇ ਇਨਾਮ ਵੰਡ ਸਮਾਗਮ ਵਿੱਚ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਜ਼ਿਲ•ਾ ਖੇਡ ਅਫ਼ਸਰ ਵਿਜੇ ਕੁਮਾਰ, ਜ਼ਿਲ•ਾ ਸਿੱਖਿਆ ਅਫ਼ਸਰ (ਐਲੀ) ਅਮਰੀਕ ਸਿੰਘ, ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸੁਰਿੰਦਰ ਕੁਮਾਰ ਸੈਣੀ, ਜ਼ਿਲ•ਾ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਅਜੀਤ ਸਿੰਘ, ਪ੍ਰਿੰਸੀਪਲ ਮਿਸ ਉਪਿੰਦਰ ਕੌਰ, ਪ੍ਰਿੰਸੀਪਲ ਜਤਿੰਦਰ ਸਿੰਘ ਨਾਰਾ, ਸ੍ਰੀ ਧੀਰਜ ਵਸ਼ਿਸ਼ਟ, ਸਲਾਹਕਾਰ ਸਲਿੰਦਰ ਠਾਕਰ, ਸਰਬਜੀਤ ਸਿੰਘ ਮੰਝਪਾਲਦੀ, ਸਟੇਜ ਸਕੱਤਰ ਧਰਮਜੀਤ ਸਿੰਘ ਬਰਾੜ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਅੰਡਰ 14 ਬਾਸਕਟਬਾਲ (ਲੜਕੇ) ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਕੰਧਾਲਾ ਸ਼ੇਖਾਂ ਪਹਿਲੇ ਸਥਾਨ ਤੇ ਅਤੇ ਖਾਲਸਾ ਸੀਨੀ: ਸੈਕ: ਸਕੂਲ ਗੜ•ਦੀਵਾਲਾ ਦੂਜੇ ਸਥਾਨ ਤੇ ਰਹੇ। ਅੰਡਰ 17 ਬਾਸਕਟ ਬਾਲ (ਲੜਕੇ) ਸਰਕਾਰੀ ਹਾਈ ਸਕੂਲ ਰਾਮਕਲੌਨੀ ਕੈਂਪ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੂਜੇ ਅਤੇ ਸਰਕਾਰੀ ਹਾਈ ਸਕੂਲ ਕੰਧਾਲਾ ਸ਼ੇਖਾਂ ਤੀਜੇ ਸਥਾਨ ਤੇ ਰਹੇ। ਅੰਡਰ 19-ਬਾਸਕਟਬਾਲ (ਲੜਕੇ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਪਹਿਲੇ, ਐਸ ਡੀ ਸੀਨੀਅਰ ਸੈਕੰਡਰੀ ਸਕੂਲ ਬਸੀ ਦੌਲਤ ਖਾਂ ਦੂਜੇ ਅਤੇ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਤੀਜੇ ਸਥਾਨ ਤੇ ਰਹੇ। ਅੰਡਰ-14 ਬਾਸਕਟਬਾਲ (ਲੜਕੀਆਂ) ਸਰਕਾਰੀ ਮਿਡਲ ਸਕੂਲ ਮੂਗੋਵਾਲ ਪਹਿਲੇ ਅਤੇ ਸਰਕਾਰੀ ਮਿਡਲ ਸਕੂਲ ਚੱਕਰਾਜੂ ਸਿੰਘ ਦੂਜੇ, ਅੰਡਰ 17 ਬਾਸਕਟਬਾਲ (ਲੜਕੀਆਂ) ਸਰਕਾਰੀ ਹਾਈ ਸਕੂਲ ਕੰਧਾਲਾ ਸ਼ੇਖਾਂ ਪਹਿਲੇ, ਸਰਕਾਰੀ ਸੀਨੀ: ਸੈਕੰ: ਸਕੂਲ ਅੰਬਾਲਾ ਜੱਟਾਂ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰ: ਸਕੂਲ ਰੇਲਵੇ ਮੰਡੀ ਤੀਜੇ ਸਥਾਨ ਤੇ ਰਹੇ। ਅੰਡਰ-19 ਬਾਸਕਟਬਾਲ (ਲੜਕੀਆਂ) ਐਲ ਐਸ ਡੀ ਬਸੀ ਦੌਲਤਖਾਂ ਪਹਿਲੇ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜਦੀਵਾਲਾ ਦੂਜੇ ਅਤੇ ਸ਼ਾਂਗਲਾ ਹਿੱਲ ਸਕੂਲ ਗੜ•ਦੀਵਾਲਾ ਤੀਜੇ ਸਥਾਨ ਤੇ ਰਹੇ।
ਇਸੇ ਤਰ•ਾਂ ਅੰਡਰ 14 ਵਾਲੀਬਾਲ (ਲੜਕੇ) ਸਰਕਾਰੀ ਮਿਡਲ ਸਕੂਲ ਖਰਲਖੁਰਦ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੌੜੀ ਦੂਜੇ ਅਤੇ ਜਹੂਰਾ ਤੀਜੇ, ਅੰਡਰ 17 ਵਾਲੀਬਾਲ (ਲੜਕੇ) ਸ:ਹਾਈ ਸਕੂਲ ਪੁਰਹੀਰਾਂ ਪਹਿਲੇ, ਕੰਗਮਾਈ ਦੂਜੇ ਅਤੇ ਸਾਹਰੀ ਤੀਜੇ ਸਥਾਨ ਤੇ ਰਹੇ। ਅੰਡਰ 19 ਵਾਲੀਬਾਲ (ਲੜਕੇ) ਕਲੇਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਪਹਿਲੇ, ਲਾਂਬੜਾ ਅਤੇ ਅੱਤੋਵਾਲ ਤੀਜੇ ਸਥਾਨ ਤੇ ਰਹੇ। ਅੰਡਰ 14 ਵਾਲੀਬਾਲ (ਲੜਕੀਆਂ) ਸਰਕਾਰੀ ਸੀਨੀ:ਸੈਕੰ: ਸਕੂਲ ਅੱਤੋਵਾਲ ਪਹਿਲੇ, ਸ : ਮਿਡਲ ਸਕੂਲ ਖਰਲਖੁਰਦ ਅਤੇ ਸ: ਸੀ:ਸੈ: ਸਕੂਲ ਕੋਟਫਤੂਹੀ ਤੀਜੇ ਸਥਾਨ ਤੇ, ਅੰਡਰ 17 ਵਾਲੀਬਾਲ (ਲੜਕੀਆਂ) ਸਸਸ ਸਕੂਲ ਅੱਤੋਵਾਲ ਪਹਿਲੇ, ਕੋਟਫਤੂਹੀ ਦੂਜੇ ਅਤੇ ਕੰਗਮਾਈ ਤੀਜੇ ਸਥਾਨ ਤੇ ਰਹੇ। ਅੰਡਰ – 19 ਵਾਲੀਬਾਲ (ਲੜਕੀਆਂ) ਸਸਸ ਸਕੂਲ ਕੋਟਫਤੂਹੀ ਪਹਿਲੇ, ਅੱਤੋਵਾਲ ਦੂਜੇ ਅਤੇ ਰੇਲਵੇ ਮੰਡੀ ਤੀਜੇ ਸਥਾਨ ਤੇ ਰਹੇ।
ਕਬੱਡੀ ਸਰਕਲ ਸਟਾਈਲ ਲੜਕੀਆਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ•ਦੀਵਾਲਾ ਪਹਿਲੇ, ਡੀ ਏ ਵੀ ਸੀਨੀ:ਸੈਕੰ: ਸਕੂਲ ਗੜ•ਦੀਵਾਲਾ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂਨੰਗਲ ਤੀਜੇ ਸਥਾਨ ਤੇ ਰਹੇ। ਕਬੱਡੀ ਪੰਜਾਬ ਸਟਾਈਲ (ਲੜਕੇ) ਬੀ ਐਸ ਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਪਹਿਲੇ, ਡੀ ਏ ਵੀ ਸੀਨੀ: ਸੈਕੰ: ਸਕੂਲ ਦੂਜੇ ਅਤੇ ਸਰਕਾਰੀ ਸੀਨੀ: ਸੈਕੰ: ਸਕੂਲ ਅੱਤੋਵਾਲ ਤੀਜੇ ਸਥਾਨ ਤੇ ਰਹੇ।
ਤੈਰਾਕੀ ਅੰਡਰ 14 (ਲੜਕੇ) ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ ਪਹਿਲੇ, ਕੈਮਬਰਜ ਇੰਟਰਨੈਸ਼ਨਲ ਸਕੂਲ ਦਸੂਹਾ ਦੂਜੇ ਅਤੇ ਹੁਸ਼ਿਆਰਪੁਰ ਤੀਜੇ ਸਥਾਨ ਤੇ ਰਹੇ। ਅੰਡਰ 17 (ਲੜਕੇ) ਡੀ ਏ ਵੀ ਸੀ ਸੈ: ਸਕੂਲ ਹੁਸ਼ਿਆਰਪੁਰ ਪਹਿਲੇ, ਸ: ਸੀ: ਸੈ: ਸਕੂਲ ਹੁਸ਼ਿਆਰਪੁਰ ਦੂਜੇ ਅਤੇ ਕੈਮਬਰਜ਼ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਤੀਜੇ ਸਥਾਨ ਤੇ ਰਹੇ। ਅੰਡਰ 19 (ਲੜਕੇ) ਡੀ ਏ ਵੀ ਸੀ.ਸੈ:ਸਕੂਲ ਹੁਸ਼ਿਆਰਪੁਰ ਪਹਿਲੇ, ਚੌਧਰੀ ਬਲਬੀਰ ਪਬਲਿਕ ਸਕੂਲ ਹੁਸ਼ਿਆਰਪੁਰ ਦੂਜੇ, ਕੈਮਬਰਜ਼ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਤੀਜੇ ਸਥਾਨ ਤੇ ਰਹੇ।
ਫੁਟਬਾਲ ਅੰਡਰ 14 (ਲੜਕੇ) ਸਰਕਾਰੀ ਕੋ-ਐਜੂਕੇਸ਼ਨਲ ਸਕੂਲ ਬੱਡੋਂ ਪਹਿਲੇ, ਸਰਕਾਰੀ ਹਾਈ ਸਕੂਲ ਅਰਿਹਾਣਾ ਕਲਾਂ ਦੂਜੇ ਅਤੇ ਕੱਕੋਂ ਤੀਜੇ ਸਥਾਨ ਤੇ ਰਹੇ। ਅੰਡਰ 17 ਖਾਲਸਾ ਕੋਐਜੂਕੇਸ਼ਨਲ ਸੀਨੀਅਰ ਸੈਕੰਡਰੀ ਸਕੂਲ ਬੱਡੋਂ ਪਹਿਲੇ, ਐਸ ਏ ਐਸ ਖਾਲਸਾ ਸੀਨੀ: ਸੈਕੰ: ਸਕੂਲ ਪਾਲਦੀ ਦੂਜੇ ਅਤੇ ਸਰਕਾਰੀ ਹਾਈ ਸਕੂਲ ਕਾਲੇਵਾਲ ਭਗਤਾਂ ਤੀਜੇ ਸਥਾਨ ਤੇ ਰਹੇ। ਅੰਡਰ 19 ਐਸ ਏ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਪਹਿਲੇ, ਖਾਲਸਾ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋਂ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀਸੁਰਾ ਸਿੰਘ ਤੀਜੇ ਸਥਾਨ ਤੇ ਰਹੇ। ਅੰਡਰ-19 (ਲੜਕੀਆਂ) ਐਸ ਏ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਪਹਿਲੇ, ਐਸ ਵੀ ਏ ਸੀਨੀ: ਸੈਕੰਡਰੀ ਸਕੂਲ ਬਜਵਾੜਾ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰ: ਸਕੂਲ ਰਾਮਪੁਰ ਝੰਜੋਵਾਲ ਤੀਜੇ ਸਥਾਨ ਤੇ ਰਹੇ। ਅੰਡਰ 17 ਸਰਕਾਰੀ ਹਾਈ ਸਕੂਲ ਬੰਬਲੀ ਪਹਿਲੇ, ਕਾਲੇਵਾਲਭਗਤਾਂ ਦੂਜੇ ਸਥਾਨ ਤੇ ਰਹੇ। ਅੰਡਰ 14 ਫੁਟਬਾਲ (ਲੜਕੀਆਂ) ਸ ਸੀ ਸੈ ਸਕੂਲ ਰਾਮਪੁਰ ਝੰਜੋਵਾਲ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਬੰਬੇਲੀ ਦੂਜੇ ਸਥਾਨ ਤੇ ਰਹੇ।
ਕ੍ਰਿਕਟ ਅੰਡਰ 14 (ਲੜਕੇ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਗੜਵਾਂ ਪਹਿਲੇ, ਸਾਂਧਰਾਂ ਦੂਜੇ ਅਤੇ ਬਸੀ ਗੁਲਾਮ ਹੁਸੈਨ ਤੀਜੇ ਸਥਾਨ ਤੇ ਰਹੇ। ਅੰਡਰ 16 ਸਰਕਾਰੀ ਮਾਡਲ ਸਕੂਲ ਤਲਵਾੜਾ ਪਹਿਲੇ, ਸਰਕਾਰੀ ਹਾਈ ਸਕੂਲ ਬਸੀ ਗੁਲਾਮ ਹੁਸੈਨ ਦੂਜੇ ਅਤੇ ਸ ਸੀ ਸ ਸਕੂਲ ਸਾਂਧਰਾ ਤੀਜੇ ਸਥਾਨ ਤੇ ਰਹੇ। ਅੰਡਰ 19 ਐਸ ਬੀ ਏ ਸੀ ਸੀਨੀ ਸੈਕੰਡਰੀ ਸਕੂਲ ਬਜਵਾੜਾ ਪਹਿਲੇ, ਪਥਿਆਲ ਦੂਜੇ ਸਥਾਨ ਤੇ ਰਹੇ। ਅੰਡਰ 19 ਕ੍ਰਿਕਟ (ਲੜਕੀਆਂ) ਸਰਕਾਰੀ ਸੀਨੀ: ਸਕੂਲ ਅੱਜੋਵਾਲ ਪਹਿਲੇ, ਰੇਲਵੇ ਮੰਡੀ ਦੂਜੇ ਅਤੇ ਨਾਰੂਨੰਗਲ ਤੀਜੇ ਸਥਾਨ ਤੇ ਰਹੇ।
ਹਾਕੀ ਅੰਡਰ 14 (ਲੜਕੇ) ਗੁਰੂ ਨਾਨਕ ਮਿਸ਼ਨ ਹਾਈ ਸਕੂਲ ਝਾਵਾਂ ਪਹਿਲੇ, ਬੋਹਨ ਦੂਜੇ ਅਤੇ ਪਥਿਆਲ ਤੀਜੇ ਸਥਾਨ ਰਹੇ। ਹਾਕੀ ਅੰਡਰ 17 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੜਾਮ ਪਹਿਲੇ, ਪਥਿਆਲ ਦੂਜੇ ਅਤੇ ਰਾਮਗੜ• ਤੀਜੇ ਸਥਾਨ ਤੇ ਰਹੇ। ਅੰਡਰ 19 ਗੁਰੂ ਨਾਨਕ ਮਿਸ਼ਨ ਹਾਈ ਸਕੂਲ ਝਾਵਾਂ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਥਿਆਲ ਦੂਜੇ ਅਤੇ ਹੁਸ਼ਿਆਰਪੁਰ ਤੀਜੇ ਸਥਾਨ ਤੇ ਰਹੇ। ਹਾਕੀ ਅੰਡਰ 14 (ਲੜਕੀਆਂ) ਸਰਕਾਰੀ ਹਾਈ ਸਕੂਲ ਬੋਹਣ ਪਹਿਲੇ, ਪਥਿਆਲ ਦੂਜੇ ਸਥਾਨ ਤੇ ਰਹੇ। ਅੰਡਰ 17 ਹਾਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ• ਸੀਕਰੀ ਪਹਿਲੇ, ਅਜੜਾਮ ਦੂਜੇ ਅਤੇ ਪਥਿਆਲ ਤੀਜੇ ਸਥਾਨ ਤੇ ਰਹੇ। ਅੰਡਰ 19 ਹਾਕੀ ਸ ਸ ਸ ਸਕੂਲ ਪਥਿਆਲ ਪਹਿਲੇ, ਬੋਹਣ ਦੂਜੇ ਅਤੇ ਸ ਸੀ ਸ ਸਕੂਲ ਸੈਕਟਰ 3, ਤਲਵਾੜਾ ਤੀਜੇ ਸਥਾਨ ਤੇ ਰਹੇ