ਚਵਿੰਡਾ ਦੇਵੀ (ਅੰਮ੍ਰਿਤਸਰ), 16 ਫਰਵਰੀ, 2012 : ਨਵ-ਸਥਾਪਿਤ ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਦੋ ਨਵੇਂ ਬੈਚੁਲਰ ਪੱਧਰ ਦੇ ਕੋਰਸ ਇਲੈਕਟਿਵ ਪੰਜਾਬੀ ਅਤੇ ਫਿਜ਼ੀਕਲ ਐਜ਼ੂਕੇਸ਼ਨ ਆਉਣ ਵਾਲੇ ਅਕਾਦਮਿਕ ਸੈਸ਼ਨ 2012-13 ਤੋਂ ਆਰੰਭ ਕੀਤੇ ਜਾ ਰਹੇ ਹਨ। ਇਹ ਦੋਵੇਂ ਕੋਰਸ ਇਲਾਕਾ ਨਿਵਾਸੀਆਂ ਦੀ ਮੰਗ ‘ਤੇ ਸ਼ੁਰੂ ਕਰਨ ਦਾ ਵਿਚਾਰ ਬਣਿਆ ਹੈ। ਕਾਲਜ ਪ੍ਰਿੰਸੀਪਲ, ਡਾ. ਪੀਐਸ ਦੂਆ ਨੇ ਅੱਜ ਇੱਥੇ ਕਿਹਾ ਕਿ ਉਨ•ਾਂ ਵੱਲੋਂ ਵੱਖ-ਵੱਖ ਅਧਿਆਪਕਾਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ, ਜਿਨ•ਾਂ ਦੇ ਸਰਵੇ ਤੋਂ ਬਾਅਦ ਪਤਾ ਲੱਗਿਆ ਕਿ ਵਿਦਿਆਰਥੀ ਇਹ ਦੋਵੇਂ ਕੋਰਸ ਪੜ•ਣਾ ਚਾਹੁੰਦੇ ਹਨ, ਜਿਸ ਸਦਕਾ ਇਨ•ਾਂ ਕੋਰਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਚਵਿੰਡਾ ਦੇਵੀ ਦਾ ਇਹ ਕਾਲਜ, ਜਿਹੜਾ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਧੀਨ 10 ਏਕੜ ਦੇ ਕੈਂਪਸ ਵਿੱਚ ਚੱਲ ਰਿਹਾ ਹੈ, ਇਲਾਕੇ ਵਾਸਤੇ ਇਕ ਵਰਦਾਨ ਸਾਬਤ ਹੋ ਰਿਹਾ ਹੈ ਕਿਉਂਕਿ ਬੱਚਿਆਂ ਨੂੰ ਖਾਸ ਕਰਕੇ ਲੜਕੀਆਂ ਨੂੰ ਉੱਚ ਵਿਦਿਆ ਲਈ ਅੰਮ੍ਰਿਤਸਰ ਅਤੇ ਹੋਰ ਦੂਰ ਦੁਰਾਡੇ ਇਲਾਕਿਆਂ ਵਿਚ ਜਾਣਾ ਪੈਂਦਾ ਸੀ। ਇਹ ਸਹੂਲਤ ਹੁਣ ਉਹ ਘਰ ਦੇ ਨੇੜੇ ਹੀ ਪ੍ਰਾਪਤ ਕਰ ਸਕਦੇ ਹਨ। ਪ੍ਰਿੰਸੀਪਲ ਦੁਆ ਨੇ ਕਿਹਾ ਕਿ ਉਨ•ਾਂ ਦੇ ਪਹਿਲੇ ਚੱਲ ਰਹੇ ਪ੍ਰੋਫੈਸ਼ਨਲ ਕੋਰਸ, ਜਿਨ•ਾਂ ਵਿਚ ਬੀਏ/ਬੀਐਸਸੀ ਇਕਨਾਮਿਕਸ, ਬੈਚੂਲਰ ਆਫ ਕਾਮਰਸ (ਪ੍ਰੋਫੈਸ਼ਨਲ), ਬੀਸੀਏ, ਡਰੈੱਸ ਡਿਜ਼ਾਈਨਿੰਗ ਡਿਪਲੋਮਾ ਇਨ ਸਟਿੱਚਿੰਗ ਐਂਡ ਟੇਲਰਿੰਗ ਲੋਕਾਂ ਵਿਚ ਕਾਫੀ ਮਕਬੂਲ ਹੋਏ ਹਨ ਅਤੇ ਦੋ ਨਵੇਂ ਕੋਰਸ ਸ਼ੁਰੂ ਹੋਣ ਨਾਲ ਉਨ•ਾਂ ਲਈ ਇਕ ਹੋਰ ਸਹੂਲਤ ਮਿਲ ਜਾਵੇਗੀ।
ਡਾ. ਦੁਆ ਨੇ ਕਿਹਾ ਕਿ ਕਾਲਜ ਦੀ ਨਵ-ਨਿਰਮਾਣਤ ਮਾਡਰਨ ਇਮਾਰਤ ਖੁੱਲ•ੇ ਅਤੇ ਵਧੀਆ ਕਲਾਸਰੂਮ, ਚੰਗੀ ਲਾਇਬ੍ਰੇਰੀ, ਮਾਹਿਰ ਅਧਿਆਪਕ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਕਾਲਜ ਵਿਚ ਮੁਹੱਈਆ ਕਰਵਾਈਆ ਜਾ ਰਹੀਆਂ ਹਨ ਅਤੇ ਉਹ ਚਾਹੁੰਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਨਵੇਂ ਕੋਰਸ ਸ਼ੁਰੂ ਕੀਤੇ ਜਾਣ।