February 16, 2012 admin

550 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਰੇਲ ਕੋਚ ਫੈਕਟਰੀ ਨੂੰ ਮਨਜ਼ੂਰੀ

ਨਵੀਂ ਦਿੱਲੀ, 16 ਫਰਵਰੀ, 2012 :  ਕੇਂਦਰੀ ਮੰਤਰੀ ਮੰਡਲ ਨੇ ਕੇਰਲਾ ਦੇ ਪੁੱਲਕੜ ਵਿਖੇ 550 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਰੇਲ ਕੋਚ ਫੈਕਟਰੀ ਦੀ ਸਥਾਪਨਾ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਹਰੇਕ ਸਾਲ 400 ਰੇਲ ਡੱਬੇ ਬਣਾਉਣ ਦੀ ਸਮਰੱਥਾ ਹੋਵੇਗੀ। ਰੇਲਵੇ ਇਸ ਵਿੱਚ 26 ਫੀਸਦੀ ਸ਼ੇਅਰ ਦਾ ਯੋਗਦਾਨ ਪਾਏਗਾ। ਇਹ 239 ਏਕੜ ਰਕਬੇ ਵਿੱਚ ਬਣਾਈ ਜਾਵੇਗੀ। ਇਸ ਜ਼ਮੀਨ ਨੂੰ ਰੇਲਵੇ ਵੱਲੋਂ ਕੇਰਲ ਸਰਕਾਰ ਤੋਂ ਖਰੀਦਿਆਂ ਜਾਵੇਗਾ  ਪ੍ਰਾਜੈਕਟ ਦਾ ਕੰਮ ਆਉਂਦੇ ਚਾਲੂ ਵਰੇ• ਵਿੱਚ ਸ਼ੁਰੂ ਕੀਤਾ ਜਾਵੇਗਾ ਤੇ ਮੁਕੰਮਲ 3 ਸਾਲਾਂ ਵਿੱਚ ਹੋਵੇਗਾ।

Translate »