ਨਵੀਂ ਦਿੱਲੀ, 17 ਫਰਵਰੀ, 2012 : ਜਨਵਰੀ ਮਹੀਨੇ ਦੌਰਾਨ ਰਾਸ਼ਟਰੀ ਖਪਤਕਾਰ ਹੈਲਪਲਾਈਨ ‘ਤੇ 10 ਹਜ਼ਾਰ 301 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਿਨਾਂ• ਵਿਚੋਂ ਸਭ ਤੋਂ ਵੱਧ ਦਿੱਲੀ ਤੋਂ ਅਤੇ ਸਭ ਤੋਂ ਘੱਟ ਸ਼ਿਕਾਇਤਾਂ ਕਰਨਾਟਕਾ ਤੋਂ ਹਨ। 14 ਫੀਸਦੀ ਸ਼ਿਕਾਇਤਾਂ ਦੂਰਸੰਚਾਰ ਖੇਤਰ ਅਤੇਉਸ ਤੋਂ ਮਗਰੋਂ ਕਾਨੂੰਨ, ਬੈਂਕ , ਐਲ.ਪੀ.ਜੀ. ਅਤੇ ਉਤਪਾਦਾਂ ਨਾਲ ਸਬੰਧਤ ਹਨ।