February 17, 2012 admin

ਬਾਗਬਾਨੀ ਉਤਪਾਦਾਂ ਦੀ ਬਰਾਮਦ ਤੋਂ 14 ਹਜ਼ਾਰ ਕਰੋੜ ਰੁਪਏ ਵਿਦੇਸ਼ੀ ਸਿੱਕੇ ਦੀ ਕਮਾਈ – ਪਵਾਰ

ਨਵੀਂ ਦਿੱਲੀ, 17 ਫਰਵਰੀ, 2012 : ਬਾਗਬਾਨੀ ਉਤਪਾਦਾਂ ਦੀ ਬਰਾਮਦ ਤੋਂ 14 ਹਜ਼ਾਰ ਕਰੋੜ ਰੁਪਏ ਦੇ ਵਿਦੇਸ਼ੀ ਸਿੱਕੇ ਦੀ ਕਮਾਈ ਹੋਈ ਹੈ। ਖੇਤੀ ਤੇ ਡੱਬਾਬੰਦ ਸਨਅਤ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਅੱਜ ਨਵੀਂ ਦਿੱਲੀ ਵਿਖੇ ਬਾਗਬਾਨੀ ਉਤਪਾਦਨ ਤੇ ਉਤਪਾਦਿਕਤਾ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 24 ਸੌ ਲੱਖ ਟਨ ਬਾਗਬਾਨੀ ਉਤਪਾਦਨ ਦਾ ਰਿਕਾਰਡ ਹੈ। ਉਨਾਂ• ਨੇ ਇਸ ਮੌਕੇ ‘ਤੇ ਸਾਲ 2012 ਨੂੰ ਬਾਗਬਾਨੀ ਸਾਲ ਐਲਾਨਿਆ। ਉਨਾਂ• ਨੇ ਕਿਹਾ ਕਿ ਆਰ.ਕੇਂ ਵੀ ਵਾਈ ਹੇਠ 62 ਹਜ਼ਾਰ ਕਿਸਾਨਾਂ ਨੂੰ ਗਤੀਸ਼ੀਲ ਕੀਤਾ ਗਿਆ ਸੀ ਜਿਨਾਂ• ਵਿੱਚੋਂ 3 ਹਜ਼ਾਰ ਕਿਸਾਨਾਂ ਨੇ ਦਿਲਚਸਪੀ ਦਿਖਾਈ ਤੇ 50 ਕਿਸਾਨ ਉਤਪਾਦਕਤਾ ਸੰਗਠਨ ਇਸ ਵਿੱਚ ਸ਼ਾਮਿਲ ਹਨ। ਸਰਕਾਰ ਵਲੋਂ ਕੋਲਡਚੇਂਨ  ਵਿਕਾਸ  ਦੇ ਰਾਸ਼ਟਰੀ ਸੈਂਟਰ ਦੀ ਸਥਾਪਨਾ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਇਸ ਲਈ 25 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਜਾਵੇਗੀ। 12ਵੀਂ ਪੰਜ ਸਾਲਾ ਯੋਜਨਾ ਦੌਰਾਨ 150 ਲੱਖ ਟਨ ਵਾਧੂ ਸਮਰੱਥਾ ਵਾਲੇ ਕੋਲਡ ਸਟੋਰ ਸਥਾਪਤ ਕੀਤੇ ਜਾਣਗੇ। ਉਤਪਾਦ ਉਨਾਂ• ਨੇ ਮਿਆਰੀ ਉਤਪਾਕਿਤਾ ਵਿੱਚ ਵਿਸ਼ਵ ਦਾ ਮੁਕਾਬਲਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਉਨਾਂ• ਕਿਹਾ ਕਿ ਸੁਖਮ ਸਿੰਜਾਈ ਲਈ ਰਾਸ਼ਟਰੀ ਮਿਸ਼ਨ ਹੇਠ ਖੇਤੀਬਾੜੀ ਅਤੇ ਬਾਗਬਾਨੀ ਦੋਹਾਂ ਫਸਲਾਂ ਲਈ ਯੋਗ ਤਰੀਕੇ ਅਪਣਾਉਣ ਲਈ ਕਿਸਾਨਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਮੌਜੂਦਾ ਵਰੇ• ਦੌਰਾਨ ਬਾਗਬਾਨੀ ਵਿੱਚ ਵਧੀਆਂ ਕਾਰਗੁਜ਼ਾਰੀ ਰਾਜਾਂ ਨੂੰ ਵੀ ਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ‘ਤੇ ਖੇਤਰੀ ਰਾਜ ਮੰਤਰੀ ਸ਼੍ਰੀ ਚਰਨਦਾਸ ਵੀ ਮੌਜੂਦ ਸਨ। ਖੇਤੀ ਅਤੇ ਸਹਿਯੋਗ ਵਿਭਾਗ ਦੇ ਸਕੱਤਰ ਨਂੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੁਨੀਆਂ ਵਿੱਚ ਸਿਰਫ ਸਬਜ਼ੀਆਂ ਅਤੇ ਫਲਾਂ ਦਾ ਦੂਜਾ ਵੱਡਾ ਉਤਪਾਦਕ ਹੀ ਨਹੀਂ ਬਲਕਿ ਫਸਲਾਂ ਦਾ ਵੀ ਭਾਰੀ ਉਤਪਾਦਕ ਹੈ।

Translate »