ਨਵੀਂ ਦਿੱਲੀ, 17 ਫਰਵਰੀ, 2012 : ਅਤਿਆਧੁਨਿਕ ਲੜਾਕੂ ਹੈਲੀਕਾਪਟਰ ਐਮ.ਆਈ. 17 ਵੀ 5 ਹੈਲੀਕਾਪਟਰ ਨੂੰ ਏਅਰ ਫੋਰਸ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਇਸ ਮੌਕੇ ‘ਤੇ ਹੋਏ ਇੱਕ ਇੱਕਠ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਸ਼੍ਰੀ ਏ.ਕੇ ਐਂਟਨੀ ਨੇ ਕਿਹਾ ਕਿ ਭਾਰਤ ਦੀ ਹਮੇਸ਼ਾ ਸ਼ਾਂਤੀ ਵਿਸ਼ਵਾਸ ਅਤੇ ਸਹਿਯੋਗ ਬਣਾਏ ਰੱਖਣ ਦੀ ਕੋਸ਼ਿਸ਼ ਰਹੀ ਹੈ। ਉਨਾਂ• ਨੇ ਕਿਹਾ ਕਿ ਖੇਤਰ ਵਿੱਚ ਸ਼ਾਂਤੀ ਬਣਾਈ ਰੱਖਣ ਅਤੇ ਸਥਿਰਤਾ ਲਈ ਲਗਾਤਾਰ ਕੰਮ ਕਰਦੇ ਰਹਾਂਗੇ।। ਸਰਕਾਰ ਹਥਿਆਰਬੰਦ ਫੌਜੀ ਬਲਾਂ ਨੂੰ ਆਧੁਨਿਕ ਤੇ ਵਧੀਆ ਸੰਭਵ ਉਪਕਰਣ ਉਪਲਬੱਧ ਕਰਵਾਉਣ ਲਈ ਵਚਨਬੱਧ ਹੈ। ਉਨਾਂ• ਨੇ ਨਵੇਂ ਹੈਲੀਕੈਪਟਰ ਇਕਾਈ ਦੇ ਕਮਾਂਡਰ ਅਧਿਕਾਰੀਆਂ ਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਲੜਾਕੂ ਹੈਲੀਕਾਪਟਰ ਦੇਸ਼ ਦੇ ਦੂਰ ਦੁਰਾਡੇ ਅਤੇ ਅਸੰਭਵ ਪਹੁੰਚ ਇਲਾਕਿਆਂ ਵਿੱਚ ਜਾਣ ਲਈ ਸਹਾਇਕ ਸਾਬਤ ਹੋਵੇਗਾ। ਉਨਾਂ• ਨੇ ਕਿਹਾ ਕਿ ਸਾਡੇ ਆਲੇ ਦੁਆਲੇ ਦੀਆਂ ਘਟਨਾਵਾਂ ਨੇ ਇਹ ਜ਼ਰੂਰੀ ਕਰ ਦਿੱਤਾ ਹੈ ਕਿ ਦੇਸ਼ ਦੀ ਰੱਖਿਆ ਯੋਗਤਾ ਦੀ ਸਮਰੱਥਾ ਦਾ ਨਿਰਮਾਣ ਕਰੀਏ।