February 17, 2012 admin

ਸ਼ਾਇਰ ਬਖਤਾਵਰ ਦੀ ਕਾਵਿ-ਪੁਸਤਕ “ਪਾਰ ਝਨਾਅ ਤੋਂ ਉਸ ਦਾ ਡੇਰਾ” ‘ਤੇ ਵਿਚਾਰ ਗੋਸ਼ਟੀ

ਅੰਮ੍ਰਿਤਸਰ, 17 ਫਰਵਰੀ : ਪੰਜਾਬੀ ਦੇ ਪ੍ਰਸਿੱਧ ਸ਼ਾਇਰ ਬਖਤਾਵਰ ਦੀ ਕਾਵਿ-ਪੁਸਤਕ “ਪਾਰ ਝਨਾਅ ਤੋਂ ਉਸ ਦਾ ਡੇਰਾ” ‘ਤੇ ਅੱਜ ਸਥਾਨਕ ਵਿਰਸਾ ਵਿਹਾਰ ਵਿਖੇ ਵਿਚਾਰ ਗੋਸ਼ਟੀ ਕੀਤੀ ਗਈ। ਇਸ ਮੌਕੇ ਡਾ. ਸੁਖਦੇਵ ਸਿੰਘ ਖਾਹਰਾ ਮੁੱਖੀ ਪੰਜਾਬੀ ਅਧਿਐਨ ਸਕੂਲ ਗੁਰੁ ਨਾਨਕ ਦੇਵ ਯੂਨੀਵਰਸਿਟੀ, ਡਾ. ਜਗਦੀਪ ਸਿੰਘ, ਗੁਰਨਾਮ ਕੌਰ ਬੇਦੀ, ਡਾ. ਊਧਮ ਸਿੰਘ ਸ਼ਾਹੀ, ਜੰਮੂ ਯੂਨਵਰਸਿਟੀ ਤੋਂ ਡਾ. ਸ਼ੁਸ਼ੀਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵਾਈਸ ਪ੍ਰਧਾਨ ਤਲਵਿੰਦਰ ਸਿੰਘ, ਜਗਦੀਸ਼ ਸਿੰਘ ਸਚਦੇਵਾ ਜਨਰਲ ਸਕੱਤਰ ਵਿਰਸਾ ਵਿਹਾਰ ਅਤੇ ਪੰਜਾਬੀ ਦੇ ਉਘੇ ਲੇਖਕਾਂ ਨੇ ਇਸ ਵਿਚਾਰ ਗੋਸ਼ਟੀ ਵਿੱਚ ਭਾਗ ਲਿਆ।
ਵਿਚਾਰ ਗੋਸ਼ਟੀ ਦੌਰਾਨ ਹਾਜ਼ਰ ਵਿਦਵਾਨਾਂ ਨੇ ਸ਼ਾਇਰ ਬਖਤਾਵਰ ਦੀ ਕਾਵਿ-ਪੁਸਤਕ “ਪਾਰ ਝਨਾਅ ਤੋਂ ਉਸ ਦਾ ਡੇਰਾ” ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਡਾ. ਜਸਵਿੰਦਰ ਸਿੰਘ ਅਤੇ ਡਾ. ਆਤਮ ਸਿੰਘ ਰੰਧਾਵਾ ਨੇ ਇਸ ਪੁਸਤਕ ‘ਤੇ ਆਪਣੇ ਖੋਜ ਪਰਚੇ ਪੜ•ੇ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਖਦੇਵ ਸਿੰਘ ਖਾਹਰਾ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਸ਼ਾਇਰ ਬਖਤਾਵਰ ਨੇ ਆਪਣੀ ਇਸ ਕਿਤਾਬ ਵਿੱਚ ਆਪਣੀ ਸ਼ਾਇਰੀ ਨਾਲ ਇੱਕ ਵਾਰ ਫਿਰ ਇਸ਼ਕ ਹਕੀਕੀ ਦੀ ਗੱਲ ਛੇੜੀ ਹੈ ਅਤੇ ਉਹਨਾਂ ਨੇ ਰਹੱਸ ਦੇ ਸਰੋਦੀ ਅਨੁਭਵ ਨੂੰ ਲਫਜ਼ਾਂ ਦੀ ਜ਼ੁਬਾਨ ਦਿੱਤੀ ਹੈ। ਉਹਨਾਂ ਕਿਹਾ ਕਿ ਸ਼ਾਇਰ ਬਖਤਾਵਰ ਨੇ ਅਜੋਕੀ ਸ਼ਾਇਰੀ ਨਾਲੋਂ ਬਿਲਕੁੱਲ ਹੱਟ ਕੇ ਇਹ ਰਚਨਾ ਰਚੀ ਹੈ ਅਤੇ ਇਹ ਕਿਤਾਬ ਸਾਨੂੰ ਆਪਣੇ ਪਿਛੋਕੜ ਨਾਲ ਜੋੜਦੀ ਹੈ। ਉਹਨਾਂ ਕਿਹਾ ਕਿ ਸ਼ਾਇਰ ਬਖਤਾਵਰ ਦੀ ਸ਼ਾਇਰੀ ਵਿੱਚ ਭਰਪੂਰ ਸੰਭਾਵਨਾਵਾਂ ਹਨ ਅਤੇ ਇਹ ਸ਼ਾਇਰ ਭਵਿੱ ਵਿੱਚ ਵੀ ਪੰਜਾਬੀ ਸ਼ਾÂਰੀ ਦੇ ਖੇਤਰ ਵਿੱਚ ਨਵੇਂ ਦਿੱਸਹੱਦੇ ਸਿਰਜਦਾ ਰਹੇਗਾ।
ਇਸ ਮੌਕੇ ਸ਼ਾÂਰਿ ਬਖਤਾਵਰ ਨੇ ਆਏ ਹੋਏ ਸਾਰੇ ਲੇਖਕਾਂ ਅਤੇ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਗਿਆਨ ਦੀ ਰੌਸ਼ਨੀ ਵਿੱਚ ਉਹ ਹਮੇਸ਼ਾਂ ਅੱਗੇ ਵੱਧਣ ਦਾ ਯਤਨ ਕਰਦੇ ਰਹਿਣਗੇ।

Translate »