ਅੰਮ੍ਰਿਤਸਰ 17 ਫਰਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਡਾ. ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ 21 ਫਰਵਰੀ ਨੂੰ ਸਵੇਰੇ 10.30 ਵਜੇ ਕਰਵਾਇਆ ਜਾ ਰਿਹਾ ਹੈ।
ਵਿਭਾਗ ਦੇ ਮੁਖੀ, ਡਾ. ਸੁਖਦੇਵ ਸਿੰਘ ਖਹਿਰਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਰਿਜ਼ਨਲ ਕੈਂਪਸ, ਸ੍ਰੀ ਮੁਕਤਸਰ ਸਾਹਿਬ ਦੇ ਡਾਇਰੈਕਟਰ, ਪ੍ਰੋ. ਪਰਮਜੀਤ ਸਿੰਘ ਢੀਂਡਸਾ ਇਹ ਯਾਦਗਾਰੀ ਭਾਸ਼ਣ ਦੇਣਗੇ।