ਬਰਨਾਲਾ 17 ਫਰਵਰੀ – ਦਸਮ ਪਿਤਾ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਜਫਰਨਾਮਾ ਦਾ ਪੰਜਾਬੀ ਕਾਵਿਕ ਅਨੁਵਾਦ ਕਰਨ ਵਾਲੇ ਮਾਲਵੇ ਦੇ ਪ੍ਰਸਿੱਧ ਲੇਖਕ ਸ੍ਰ: ਗੁਰਜੰਟ ਸਿੰਘ ਨੇ ਕੇਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ 4 ਸ਼ਹਿਰਾਂ ਦਾ ਨਾਂ ਬਦਲਣ ਦੀ ਪ੍ਰਵਾਨਗੀ ਦੇ ਕੇ ਜਿਥੇ ਪੰਜਾਬ ਵਾਸੀਆਂ ਦਾ ਮਾਣ ਵਧਾਇਆ ਹੈ ਉਥੇ ਉਨ•ਾਂ ਮੰਗ ਕਰਦੇ ਹੋਏ ਕਿਹਾ ਕਿ ਪਿੰਡ ਦੀਨੇ ਦਾ ਨਾਂ ਬਦਲ ਕੇ ਵੀ ਦੀਨਾ ਸਾਹਿਬ ਰੱਖਿਆ ਜਾਵੇ, ਕਿਉਂ ਕਿ ਬਾਦਸ਼ਾਹ ਔਰੰਗਜੇਬ ਦੀ ਰੂਹ ਨੂੰ ਝਿੰਜੋੜਨ ਲਈ ਜਫਰਨਾਮੇ ਦੀ ਰਚਨਾ ਦਸਮ ਪਿਤਾ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਨੇ ਪਿੰਡ ਦੀਨੇ ਵਿੱਚ ਕੀਤੀ ਸੀ। ਇਹ ਵਿਚਾਰ ਉਨ•ਾਂ ਵੱਲੋਂ ਚਲਾਏ ਜਾ ਰਹੇ ਗੁਰੂ ਅਰਜਨ ਦੇਵ ਕਾਲਜ ਆਫ ਮੈਨੇਜ਼ਮੈਂਟ ਐਡ ਟੈਕਨਾਲੋਜੀ ਨੇੜੇ ਬੱਸ ਸਟੈਂਡ ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ। ਉਨ•ਾਂ ਦੱਸਿਆ ਕਿ 1705 ਈ: ਵਿੱਚ ਇਹ ਜਫਰਨਾਮਾ ਦਸਮ ਪਿਤਾ ਜੀ ਨੇ ਫਾਰਸੀ ਵਿੱਚ ਲਿਖ ਕੇ ਭਾਈ ਦਿਆ ਸਿੰਘ ਜੀ ਦੇ ਹੱਥ ਬਾਦਸ਼ਾਹ ਔਰੰਗਜੇਬ ਨੂੰ ਭੇਜਿਆ ਸੀ। ਇਸ ਮੌਕੇ ਉਨ•ਾਂ ਨਾਲ ਜਸਵੰਤ ਸਿੰਘ ਖਹਿਰਾ, ਗਿਆਨੀ ਕਰਮ ਸਿੰਘ ਭੰਡਾਰੀ, ਰਾਜਿੰਦਰ ਸਿੰਘਅਹੂਜਾ ਤੇ ਡਾ. ਜਸਵੰਤ ਸਿੰਘ ਜਰਨਲ ਸਕੱਤਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਈਟੀ ਤੋਂ ਇਲਾਵਾ ਹੋਰ ਕਾਲਜ ਦੇ ਵਿਦਿਆਰਥੀ ਵੀ ਹਾਜਰ ਸਨ।