February 17, 2012 admin

ਚੜਿ•ਆ ਬਸੰਤ’ ਸਾਲਾਨਾ ਕਵੀ ਦਰਬਾਰ 23 ਫਰਵਰੀ ਨੂੰ

ਅੰਮ੍ਰਿਤਸਰ 17  –  ਨਾਦ ਪ੍ਰਗਾਸੁ ਵੱਲੋਂ ‘ਚੜਿ•ਆ ਬਸੰਤ’ ਸਾਲਾਨਾ ਕਵੀ-ਦਰਬਾਰ 23 ਫਰਵਰੀ ਨੂੰ ਸਵੇਰੇ 10 ਤੋਂ 2 ਵਜੇ ਤਕ ਖਾਲਸਾ ਕਾਲਜ ਫਾਰ ਵੁਮੈਨ ਵਿਚ ਕਰਵਾਇਆ ਜਾ ਰਿਹਾ ਹੈ। ਇਹ ਕਵੀ ਦਰਬਾਰ ਖਾਲਸਾ ਕਾਲਜ ਫਾਰ ਵੁਮੈਨ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਕੱਤਰ, ਸ੍ਰੀ ਸਤਨਾਮ ਸਿੰਘ ਨੇ ਦੱਸਿਆ ਕਿ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਡਾ. ਜਸਵੰਤ ਸਿੰਘ ਨੇਕੀ ਕਰਨਗੇ ਜਦੋਂਕਿ ਰਾਜਿੰਦਰ ਕੌਰ ਬਾਲੀ (ਦੋਹਤਰੀ, ਭਾਈ ਸਾਹਿਬ ਭਾਈ ਵੀਰ ਸਿੰਘ), ਪਵਨਇੰਦਰ ਸਿੰਘ ਆਹਲੂਵਾਲੀਆ ਤੇ ਨੀਲਾਂਬਰੀ ਘਈ (ਪੋਤਰਾ ਤੇ ਪੋਤਰੀ, ਪ੍ਰੋਫੈਸਰ ਪੂਰਨ ਸਿੰਘ) ਇਸ ਮੌਕੇ ਵਿਸ਼ੇਸ਼ ਮਹਿਮਾਨ ਹੋਣਗੇ। ਖਾਲਸਾ ਕਾਲਜ ਫਾਰ ਵੁਮੈਨ ਦੀ ਪ੍ਰਿੰਸੀਪਲ ਡਾ. ਮਿਸਜ਼ ਸੁਖਬੀਰ ਕੌਰ ਮਾਹਲ ਦਾ ਇਸ ਮੌਕੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਕੈਨੇਡਾ ਤੋਂ ਨਵਤੇਜ ਭਾਰਤੀ ਅਤੇ ਜਾਪਾਨ ਤੋਂ ਪ੍ਰਮਿੰਦਰ ਸੋਢੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ।
ਕਵੀ ਦਰਬਾਰ ਦਾ ਆਰੰਭ ਬਸੰਤ ਰਾਗ ਦੇ ਗਾਇਨ ਨਾਲ ਹੋਵੇਗਾ। ਸੰਗੀਤ ਜਗਤ ਦੀ ਨਾਮਵਰ ਹਸਤੀ, ਭਾਈ ਬਲਦੀਪ ਸਿੰਘ ਬਸੰਤ ਰਾਗ ਗਾਇਨ ਕਰਨਗੇ।
ਕਵੀ ਦਰਬਾਰ ਵਿਚ ਸਾਹਿਤ ਤੇ ਕਲਾ ਜਗਤ ਦੇ ਨਾਮਵਰ ਕਵੀ ਸ਼ਿਰਕਤ ਕਰਨਗੇ, ਜਿਨ•ਾਂ ਵਿਚ ਪਦਮਸ਼੍ਰੀ ਡਾ. ਸੁਰਜੀਤ ਪਾਤਰ, ਕੁਲਵੰਤ ਗਰੇਵਾਲ, ਪ੍ਰਮਿੰਦਰਜੀਤ, ਮਨਜੀਤ ਇੰਦਰਾ, ਮੋਹਨਜੀਤ, ਵਿਜੇ ਵਿਵੇਕ, ਹਰਦਿਆਲ ਸਾਗਰ, ਸੁਖਵਿੰਦਰ ਅੰਮ੍ਰਿਤ, ਪਰਮਜੀਤ ਸਿੰਘ ਸੋਹਲ, ਜਸਵਿੰਦਰ ਸਿੰਘ, ਹਰਕੰਵਲ ਕੋਰਪਾਲ, ਅਤੇ ਪਰਮਵੀਰ ਸਿੰਘ ਸ਼ਾਮਿਲ ਹਨ।  
ਇਸ ਮੌਕੇ ਨਾਦ ਪ੍ਰਗਾਸੁ ਦੇ ਉਭਰ ਰਹੇ ਨੌਜੁਆਨ ਚਿੱਤਰਕਾਰਾਂ ਵੱਲੋਂ ਤਿਆਰ ਕੀਤੇ ਚਿੱਤਰਾਂ ਅਤੇ ਫੋਟੋਆਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਨੌਜਆਨ ਪੀੜ•ੀ ਵਿਚ ਸਾਹਿਤ ਦਾ ਮਾਹੌਲ ਸਿਰਜਣ ਲਈ ਵਿਸ਼ਵ ਪੱਧਰ ਦੀਆਂ ਚੰਗੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਜਾਵੇਗੀ। 

Translate »