February 17, 2012 admin

ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਜਾਣਕਾਰੀ ਦੇਣ ਹਿੱਤ ਵਿਸ਼ੇਸ ਰੈਲੀ ਕੱਢੀ

ਕਪੂਰਥਲਾ, 17 ਫਰਵਰੀ:  ਪੋਲੀਓ ਦੀ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ 19 ਤੋਂ 21 ਫਰਵਰੀ 2012 ਤੱਕ ਚਲਾਈ ਜਾ ਰਹੀ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਤਹਿਤ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਜਾਣਕਾਰੀ ਦੇਣ ਹਿੱਤ ਸਿਵਲ ਸਰਜਨ ਕਪੂਰਥਲਾ ਡਾ. ਬਲਬੀਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਰਾਂਹੀ ਅਤੇ ਸ਼ਹਿਰੀ ਸਲੱਮ ਖੇਤਰ ਵਿੱਚ ਰਿਕਸ਼ਿਆਂ ਤੇ ਆਟੋ ਰਿਕਸ਼ਿਆਂ ਰਾਂਹੀ ਅਨਾਂਊਸਮੈਂਟ ਕਰਕੇ ਲੋਕਾਂ ਨੂੰ ਸੁਚੇਤ ਕਰਨ ਲਈ ਵਿਸ਼ੇਸ ਰੈਲੀ ਕੱਢੀ ਗਈ।
       ਇਸ ਰੈਲੀ ਨੂੰ  ਡਾ. ਅਸ਼ੋਕ ਗੁਰੁ ਜ਼ਿਲ੍ਹਾ ਟੀਕਾਕਰਨ ਅਫ਼ਸਰ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਧੂ ਢਿੱਲੋਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਡਾ. ਬਲਵਿੰਦਰ ਸਿੰਘ ਸਹਾਇਕ ਸਿਵਲ ਸਰਜਨ, ਡਾ. ਰਾਜ ਕੁਮਾਰ ਅਤੇ ਡੀ. ਅੱੈਚ ਓ. ਡਾ. ਬਲਦੇਵ ਰਾਜ ਵੀ ਹਾਜ਼ਰ ਸਨ।
       ਇਸ ਮੋਕੇ ਡਾ. ਅਸ਼ੋਕ ਗੁਰੁ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਪੋਲੀਓ ਵਾਈਰਸ ਦੇ ਖਾਤਮੇ ਲਈ 0-5 ਸਾਲ ਤੱਕ ਦੇ 98036 ਬੱਚਿਆਂ ਨੂੰ 533 ਬੂਥਾਂ ਅਤੇ 1939 ਮੈਬਰਾਂ ਦੇ ਸਟਾਫ਼ ਰਾਂਹੀ 19 ਤੋਂ 21 ਫਰਵਰੀ ਤੱਕ ਪੋਲੀਓ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਦਵਾਈ ਦੀਆਂ ਬੂੰਦਾਂ ਆਪਣੇ ਨਵੇਂ ਜਨਮੇਂ ਬੱਚੇ ਤੋਂ 5 ਸਾਲ ਦੀ ਉਮਰ ਤੱਕ ਦੇ ਬੱਚੇ ਨੂੰ ਜ਼ਰੂਰ ਪਿਲਾਉਣ।

Translate »