ਅੰਮ੍ਰਿਤਸਰ, 17 ਫਰਵਰੀ : ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ 28 ਦਿਨਾ ਜਨਰਲ ਓਰੀਐਂਟੇਸ਼ਨ ਕੋਰਸ– ੮੭ ਅੱਜ ਇਥੇ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਸ਼ੁਰੂ ਹੋ ਗਿਆ। ਇਹ ਕੋਰਸ 15 ਮਾਰਚ ਤੱਕ ਚੱਲੇਗਾ।
ਕੋਰਸ ਦਾ ਉਦਘਾਟਨ ਡੀਨ, ਅਕਾਦਮਿਕ ਮਾਮਲੇ, ਡਾ. ਰਜਿੰਦਰਜੀਤ ਕੌਰ ਪੁਆਰ ਨੇ ਕੀਤਾ। ਇਸ ਵਿਚ ਭਾਰਤ ਦੀਆ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਵੱਖ-ਵੱਖ ਵਿਸ਼ਿਆਂ ਦੇ ਲਗਭਗ 24 ਅਧਿਆਪਕ ਹਿੱਸਾ ਲੈ ਰਹੇ ਹਨ।
ਡਾ. ਪੁਆਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਕਾਦਮਿਕ ਸਟਾਫ ਕਾਲਜ ਸ਼ੁਰੂ ਕਰਨਾ ਯੂ.ਜੀ.ਸੀ. ਵੱਲੋਂ ਇਕ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਉਨ•ਾਂ ਕਿਹਾ ਕਿ ਅਧਿਆਪਕਾਂ ਦਾ ਪਹਿਲਾ ਮੰਤਵ ਵਿਦਿਆਰਥੀਆਂ ਦੀ ਪੜ•ਾਈ ਵਿਚ ਦਿਲਚਸਪੀ ਪੈਦਾ ਕਰਨਾ ਹੋਣਾ ਚਾਹੀਦਾ ਹੈ। ਅਕਾਦਮਿਕ ਸਟਾਫ ਕਾਲਜ ਵੱਲੋਂ ਲਾਇਆ ਜਾ ਰਿਹਾ ਇਹ ਕੋਰਸ ਅਧਿਆਪਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਨ•ਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਨ•ਾਂ ਨੂੰ ਇਸ ਕੋਰਸ ਤੋਂ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਚਾਹੀਦਾ ਤਾਂ ਜੋ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਗਿਆਨ ਦੇ ਸਕਣ। ਉਨ•ਾਂ ਨੇ ਅਧਿਆਪਨ ਦੇ ਨਾਲ ਸਮੇਂ ਦੀ ਪਾਬੰਦੀ ਅਤੇ ਅਨੁਸ਼ਾਸਨ ‘ਤੇ ਵੀ ਜ਼ੋਰ ਦਿੱਤਾ।
ਡਾ. ਸਤੀਸ਼ ਵਰਮਾ, ਡਾਇਰੈਕਟਰ ਅਕਾਦਮਿਕ ਸਟਾਫ ਕਾਲਜ ਨੇ ਮੁੱਖ ਮਹਿਮਾਨ, ਹੋਰ ਮਹਿਮਾਨਾਂ ਅਤੇ ਭਾਗ ਲੈ ਰਹੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਕੋਰਸ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਕਿਹਾ ਕਿ ਇਸ ਕੋਰਸ ਦੌਰਾਨ ਅਧਿਆਪਕਾਂ ਦੇ ਆਪਸੀ ਵਿਚਾਰ-ਵਟਾਂਦਰੇ ਨਾਲ ਉਨ•ਾਂ ਨੂੰ ਵੱਧ ਤੋਂ ਵੱਧ ਸਿੱਖਣ ਨੂੰ ਮਿਲੇਗਾ। ਉਨ•ਾਂ ਨੇ ਇਹ ਵੀ ਦੱਸਿਆ ਕਿ ਅਧਿਆਪਕਾਂ ਨੂੰ ਕੋਰਸ ਦੌਰਾਨ ਜਾਣਕਾਰੀ ਦੇਣ ਲਈ ਉੱਘੇ ਵਿਦਵਾਨਾਂ ਨੂੰ ਬੁਲਾਇਆ ਗਿਆ ਹੈ, ਜੋ ਕਿ ਕੋਰਸ ਦੌਰਾਨ ਵੱਧ ਤੋਂ ਵੱਧ ਗਿਆਨ ਦੇਣਗੇ।