February 17, 2012 admin

ਮਿਹਨਤ ਅਤੇ ਸੱਚੀ ਭਾਵਨਾ ਨਾਲ ਹੀ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ-ਡਾ: ਗੁਰਬਚਨ ਸਿੰਘ

ਲੁਧਿਆਣਾ: 17 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫ਼ਸਲ ਵਿਗਿਆਨ ਵਿਭਾਗ ਦਾ ਖੇਤੀਬਾੜੀ ਸਾਇੰਸਦਾਨ ਭਰਤੀ ਬੋਰਡ ਦੇ ਚੇਅਰਮੈਨ ਡਾ: ਗੁਰਬਚਨ ਸਿੰਘ ਨੇ ਦੌਰਾ ਕੀਤਾ। ਇਸ ਦੌਰੇ ਦੌਰਾਨ ਵਿਸੇਸ਼ ਤੌਰ ਤੇ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਵੀ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ: ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਇਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਡਾ:ਗੁਰਬਚਨ ਸਿੰਘ ਵਰਗੇ ਕੌਮਾਂਤਰੀ ਪੱਧਰ ਤੇ ਸਲਾਹੇ ਜਾਣ ਵਾਲੇ ਸਾਇੰਸਦਾਨ ਇਸ ਯੂਨੀਵਰਸਿਟੀ ਨਾਲ ਸੰਬੰਧ ਰੱਖਦੇ ਹਨ। ਉਨ•ਾਂ ਦੱਸਿਆ ਕਿ ਇਸ ਅਹੁਦੇ ਤੋਂ ਪਹਿਲਾਂ ਡਾ: ਗੁਰਬਚਨ ਸਿੰਘ ਭਾਰਤ ਸਰਕਾਰ ਦੇ ਬਤੌਰ ਖੇਤੀਬਾੜੀ ਕਮਿਸ਼ਨਰ ਅਤੇ ਭਾਰਤੀ ਖੇਤੀਬਾੜੀ ਖੋਜ ਕੌਂਸਲ ਦੇ ਸਹਾਇਕ ਨਿਰਦੇਸ਼ਕ ਜਨਰਲ ਵੀ ਰਹਿ ਚੁੱਕੇ ਹਨ। ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਗੁਰਬਚਨ ਸਿੰਘ ਨੇ ਕਿਹਾ ਕਿ ਆਪਣੇ ਕੰਮ ਵਿੱਚ ਸੱਚੀ ਭਾਵਨਾ ਅਤੇ ਸ਼ਰਧਾ ਨੂੰ ਜ਼ਰੂਰੀ ਸ਼ਾਮਿਲ ਕਰੋ। ਸਫਲਤਾ ਹਾਸਿਲ ਕਰਨ ਲਈ ਸਾਨੂੰ ਛੋਟੇ ਰਸਤੇ ਨਹੀਂ ਅਪਣਾਉਣੇ ਚਾਹੀਦੇ ਸਗੋਂ ਮਿਹਨਤ ਦਾ ਰਾਹ ਫੜਨਾ ਚਾਹੀਦਾ ਹੈ। ਉਨ•ਾਂ ਇਸ ਮੌਕੇ ਵਿਦਿਆਰਥੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਭਵਿੱਖ ਵਿੱਚ ਉਨ•ਾਂ ਵੱਲੋਂ ਕੀਤੀ ਖੋਜ ਦਾ ਮੁਲਾਂਕਣ ਦੂਜੇ ਅਗਾਂਹਵਧੂ ਵਿਕਾਸਸ਼ੀਲ ਦੇਸ਼ਾਂ ਦੇ ਵਿਦਿਆਰਥੀਆਂ ਦੀਆਂ ਖੋਜ ਪ੍ਰਾਪਤੀਆਂ ਨਾਲ ਕੀਤਾ ਜਾਵੇਗਾ। ਡਾ: ਗੁਰਬਚਨ ਨੇ ਕਿਹਾ ਕਿ ਆਪਣੀਆਂ ਖੋਜ ਪ੍ਰਾਪਤੀਆਂ ਨੂੰ ਜ਼ਰੂਰ ਪ੍ਰਕਾਸ਼ਤ ਕਰਨਾ ਚਾਹੀਦਾ ਹੈ ਤਾਂ ਜੋ ਉਸ ਦਾ ਫਾਇਦਾ ਲੋੜਵੰਦ ਧਿਰ ਤਕ ਪਹੁੰਚ ਸਕੇ।

Translate »