February 17, 2012 admin

ਲੋਕ ਅਦਾਲਤ ਜ਼ਿਲ•ਾ ਕਚਿਹਰੀ ਅੰਮ੍ਰਿਤਸਰ ਵਿਖੇ 24 ਫਰਵਰੀ ਨੂੰ

ਅੰਮ੍ਰਿਤਸਰ, 17 ਫਰਵਰੀ : ਜ਼ਿਲ•ਾ ਕਚਿਹਰੀ ਅੰਮ੍ਰਿਤਸਰ ਵਿਖੇ  24 ਫਰਵਰੀ ਨੂੰ ਸਵੇਰੇ 10:30 ਵਜੇ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰ. ਕਰਨੈਲ ਸਿੰਘ ਮਾਨਯੋਗ ਜ਼ਿਲ•ਾ ਸੈਸ਼ਨ ਜੱਜ ਪਰਜਾਇਡਿੰਗ ਅਫਸਰ ਇੰਡਸਟਰੀਅਲ ਟ੍ਰਬਿਊਨਲ, ਅੰਮ੍ਰਿਤਸਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਲੋਕ ਅਦਾਲਤ ਵਾਸਤੇ ਆਪਣੇ ਕੇਸ ਸਮੇਂ ਸਿਰ ਦਰਜ਼ ਕਰਵਾਉਣ।
ਸ੍ਰ. ਕਰਨੈਲ ਸਿੰਘ ਨੇ ਲੋਕ ਅਦਾਲਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤਾਂ ਰਾਹੀ ਲੋਕਾਂ ਦੇ ਕੇਸਾਂ ਦਾ ਨਿਪਟਾਰਾ ਜਿਥੇ ਰਜ਼ਾਮੰਦੀ ਨਾਲ ਹੋ ਜਾਂਦਾ ਹੈ ਉਥੇ ਇਸ ਜਰੀਏ ਉਹਨਾਂ ਦੇ ਪੈਸੇ ਅਤੇ ਸਮੇਂ ਦੀ ਵੀ ਬਚਤ ਹੁੰਦੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 24 ਫਰਵਰੀ ਨੂੰ ਇਸ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਆਪਣੇ ਕੇਸ ਨਿਪਟਾਰੇ ਲਈ ਲੈ ਕੇ ਆਉਣ।

Translate »