• ਨਾਮੁਰਾਦ ਬਿਮਾਰੀ ਪੋਲਿਓ ਨੂੰ ਖਤਮ ਕਰਨ ਲਈ ਜਿਲ•ਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ
ਗੁਰਦਾਸਪੁਰ, 17 ਫਰਵਰੀ : ਜ਼ਿਲ•ੇ ਦੇ ਲੋਕਾਂ ਨੂੰ ਨਾਮੁਰਾਦ ਬਿਮਾਰੀ ਪੋਲੀਉ ਸਬੰਧੀ ਜਾਗਰੂਕ ਕਰਨ ਲਈ ਸ. ਮਹਿੰਦਰ ਸਿੰਘ ਕੈਂਥ ਡਿਪਟੀ ਕਮਿਸ਼ਨਰ, ਗੁਰਦਾਸਪੁਰ ਵਲੋਂ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਜਾਗਰੂਕਤਾ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾ ਨੇ ਹਿੱਸਾ ਲਿਆ ।
ਜਾਗਰੂਕਤਾ ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਸ੍ਰੀ ਕੈਥ ਨੇ ਦੱਸਿਆ ਕਿ ਪਲਸ ਪੋਲਿਓ ਮੁਹਿੰਮ ਦੇ ਪਹਿਲੇ ਗੇੜ ਵਿੱਚ 19, 20 ਅਤੇ 21 ਫਰਵਰੀ ਨੂੰ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਉਨਾ ਅੱਗੇ ਕਿਹਾ ਕਿ ਅਗਲੇ ਆਉਣ ਵਾਲੇ 100 ਸਾਲਾਂ ਲਈ ਸਮਾਜ ਨੂੰ ਨਿਰੋਗ ਅਤੇ ਨਵਾਂ ਨਰੋਆ ਰੱਖਣ ਦੇ ਮੰਤਵ ਨਾਲ ਸਮਾਜ ਨੂੰ ਇਸ ਨਾਮੁਰਾਦ ਬਿਮਾਰੀ ਵਿਰੁੱਧ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ।
ਸ੍ਰੀ ਕੈਂਥ ਨੇ ਅੱਗੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਪੂਰੇ ਭਾਰਤ ਵਿੱਚ ਇੱਕ ਵੀ ਪੋਲਿਓ ਦਾ ਕੇਸ ਸਾਹਮਣੇ ਨਹੀ ਆਇਆ ਹੈ। ਉਨਾ ਦੱਸਿਆ ਕਿ 13 ਜਨਵਰੀ 2011 ਨੂੰ ਪੱਛਮੀ ਬੰਗਾਲ ਦੇ ਹਾਵੜਾ ਸ਼ਹਿਰ ਵਿੱਚ ਇੱਕ ਰੁਖ਼ਸਾਰ ਨਾਮੀ ਬੱਚੀ ਨੂੰ ਇਸ ਬਿਮਾਰੀ ਨੇ ਘੇਰ ਲਿਆ ਸੀ। ਲੇਕਿਨ ਉਸ ਤੋਂ ਬਾਅਦ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ। ਹੈ।
ਉਨਾ ਅੱਗੇ ਦੱਸਿਆ ਕਿ ਜ਼ਿਲ•ਾ ਗੁਰਦਾਸਪੁਰ ਵਿੱਚ ਪਿਛਲੇ 3 ਸਾਲਾਂ ਤੋਂ ਇਸ ਬਿਮਾਰੀ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਉਨਾ ਜ਼ਿਲ•ੇ ਦੇ ਸਮੂਹ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ ਵਿਰੁੱਧ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਇਹ ਨੈਤਿਕ ਫਰਜ ਬਣਦਾ ਹੈ ਕਿ ਇਸ ਬਿਮਾਰੀ ਨੂੰ ਜੜ• ਤੋਂ ਮਿਟਾ ਦਿੱਤਾ ਜਾਵੇ।
ਉਨ•ਾਂ ਜਾਗਰੂਕਤਾ ਰੈਲੀ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਜਾਗਰੂਕ ਕਰਵਾਉਣ ਅਤੇ 19 ਫਰਵਰੀ ਨੂੰ 0 ਤੋਂ 5 ਸਾਲ ਤਕ ਦੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਉਣ ਲਈ ਪ੍ਰੇਰਿਤ ਕਰਨ।
ਸ੍ਰੀ ਕੈਂਥ ਨੇ ਅੱਗੇ ਕਿਹਾ ਇਹ ਮੁਹਿੰਮ ਛੁੱਟੀ ਵਾਲੇ ਦਿਨ ਆਯੋਜਿਤ ਕੀਤੀ ਜਾਣੀ ਹੈ, ਇਸ ਲਈ ਸਰਕਾਰੀ ਕਰਮਚਾਰੀ ਆਪਣੀ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ•ਣ ਵਿਚ ਪੂਰਨ ਸਹਿਯੋਗ ਦੇਣ ।
ਉਨ•ਾਂ ਨੇ ਅੱਗੇ ਦੱਸਿਆ ਕਿ 19 ਫਰਵਰੀ ਨੂੰ ਜ਼ਿਲ•ਾ ਗੁਰਦਾਸਪੁਰ ਵਿਚ 0 ਤੋ 5 ਸਾਲ ਸਾਲ ਦੇ 2 ਲੱਖ 24 ਹਜ਼ਾਰ 155 ਬੱਚਿਆਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਪੋਲੀਓ ਦੀਆ ਬੂੰਦਾ ਪਿਲਾਈਆ ਜਾਣਗੀਆਂ ਅਤੇ 20 ਅਤੇ 21 ਫਰਵਰੀ ਨੂੰ ਬੂੰਦਾਂ ਪੀਣ ਤੋ ਵਾਂਝੇ ਰਹਿ ਗਏ ਬੱਚਿਆਂ ਨੂੰ ਘਰ-ਘਰ ਜਾ ਕੇ ਪੋਲੀਉ ਦੀਆ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਡਾ. ਜਗਜੀਵਨ ਲਾਲ ਸਹਾਇਕ ਸਿਵਲ ਸਰਜਨ, ਗੁਰਦਾਸਪੁਰ, ਡਾ. ਸਰਦੂਲ ਸਿੰਘ ਜ਼ਿਲ•ਾ ਟੀਕਾਕਰਨ ਅਫ਼ਸਰ, ਗੁਰਦਾਸਪੁਰ , ਡਾ. ਸੰਦੀਪ ਖਰਬੰਦਾ ਜ਼ਿਲ•ਾ ਪਰਿਵਾਰ ਭਲਾਈ ਅਫ਼ਸਰ, ਗੁਰਦਾਸਪੁਰ ਅਤੇ ਹਸਪਤਾਲ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।